Begin typing your search above and press return to search.

ਦੁਨੀਆ ਨੂੰ ਜ਼ਹਿਰੀਲੇ ਚੌਲ ਖੁਆ ਰਿਹਾ ਅਮਰੀਕਾ!

ਵਾਸ਼ਿੰਗਟਨ, 25 ਫਰਵਰੀ : ਭਾਰਤ ਸਮੇਤ ਹੋਰ ਕਈ ਦੇਸ਼ਾਂ ਵਿਚ ਵਿਦੇਸ਼ੀ ਚੀਜ਼ਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਏ, ਲੋਕ ਵਿਦੇਸ਼ੀ ਚੀਜ਼ਾਂ ਨੂੰ ਚਾਅ ਨਾਲ ਖ਼ਰੀਦਦੇ ਅਤੇ ਵਰਤਦੇ ਨੇ ਪਰ ਅਮਰੀਕਾ ਵੱਲੋਂ ਜੋ ਚੌਲ ਦੁਨੀਆ ਨੂੰ ਖੁਆਏ ਜਾ ਰਹੇ ਨੇ, ਉਨ੍ਹਾਂ ਬਾਰੇ ਇਕ ਹੈਰਾਨੀਜਨਕ ਖ਼ੁਲਾਸਾ ਸਾਹਮਣੇ ਆਇਆ ਏ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਅਮਰੀਕਾ […]

america poisonous rice world
X

Makhan ShahBy : Makhan Shah

  |  25 Feb 2024 8:09 AM IST

  • whatsapp
  • Telegram

ਵਾਸ਼ਿੰਗਟਨ, 25 ਫਰਵਰੀ : ਭਾਰਤ ਸਮੇਤ ਹੋਰ ਕਈ ਦੇਸ਼ਾਂ ਵਿਚ ਵਿਦੇਸ਼ੀ ਚੀਜ਼ਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਏ, ਲੋਕ ਵਿਦੇਸ਼ੀ ਚੀਜ਼ਾਂ ਨੂੰ ਚਾਅ ਨਾਲ ਖ਼ਰੀਦਦੇ ਅਤੇ ਵਰਤਦੇ ਨੇ ਪਰ ਅਮਰੀਕਾ ਵੱਲੋਂ ਜੋ ਚੌਲ ਦੁਨੀਆ ਨੂੰ ਖੁਆਏ ਜਾ ਰਹੇ ਨੇ, ਉਨ੍ਹਾਂ ਬਾਰੇ ਇਕ ਹੈਰਾਨੀਜਨਕ ਖ਼ੁਲਾਸਾ ਸਾਹਮਣੇ ਆਇਆ ਏ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਅਮਰੀਕਾ ਵੱਲੋਂ ਦੁਨੀਆ ਨੂੰ ਜ਼ਹਿਰੀਲੇ ਚੌਲ ਖੁਆਏ ਜਾ ਰਹੇ ਨੇ। ਇਹ ਸਨਸਨੀਖੇਜ਼ ਖ਼ੁਲਾਸਾ ਮਿਸ਼ੀਗਨ ਯੂਨੀਵਰਸਿਟੀ ਦੀ ਟੀਮ ਵੱਲੋਂ ਕੀਤਾ ਗਿਆ ਏ।

ਅਮਰੀਕਾ ਵੱਲੋਂ ਜੋ ਚੌਲ ਦੁਨੀਆ ਭਰ ਨੂੰ ਖੁਆਏ ਜਾ ਰਹੇ ਨੇ, ਉਨ੍ਹਾਂ ਮਿਸ਼ੀਗਨ ਯੂਨੀਵਰਸਿਟੀ ਦੀ ਟੀਮ ਨੇ ਇਕ ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਆਖਿਆ ਏ ਕਿ ਇਨ੍ਹਾਂ ਚੌਲਾਂ ਵਿਚ ਆਰਸੈਨਿਕ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਗਈ ਐ ਜੋ ਮਨੁੱਖੀ ਸਰੀਰ ਦੇ ਲਈ ਬਹੁਤ ਘਾਤਕ ਹੁੰਦੀ ਐ। ਯਾਨੀ ਕਿ ਅਮਰੀਕਾ ਵੱਲੋਂ ਦੁਨੀਆ ਭਰ ਨੂੰ ਜ਼ਹਿਰੀਲੇ ਚੌਲ ਖੁਆਏ ਜਾ ਰਹੇ ਨੇ।

ਰਿਪੋਰਟ ਮੁਤਾਬਕ ਵਾਸ਼ਿੰਗਟਨ ਤੋਂ ਬਰਾਮਦ ਕੀਤੇ ਗਏ ਚੌਲਾਂ ’ਚ ਆਰਸੈਨਿਕ ਦੀ ਜ਼ਿਆਦਾ ਮਾਤਰਾ ਪਾਈ ਗਈ ਐ। ਇਸ ਤੋਂ ਇਲਾਵਾ ਇਨ੍ਹਾਂ ਚੌਲਾਂ ਭਾਰੀ ਮਾਤਰਾ ਵਿਚ ਕੈਡਮੀਅਮ ਤੇ ਕੁੱਝ ਹੋਰ ਭਾਰੀ ਧਾਤਾਂ ਪਾਈਆਂ ਗਈਆਂ ਨੇ। ਜਿਨ੍ਹਾਂ ਚੌਲਾਂ ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਏ, ਉਨ੍ਹਾਂ ਨੂੰ ਅਮਰੀਕਾ ਦੇ ਅਰਕਨਸਾਸ ਤੇ ਟੈਕਸਾਸ ਰਾਜਾਂ ਤੋਂ ਬਰਾਮਦ ਕੀਤਾ ਗਿਆ ਏ।

ਰਿਪੋਰਟ ਮੁਤਾਬਕ ਜੋ ਧਾਤਾਂ ਅਤੇ ਖ਼ਤਰਨਾਕ ਤੱਤ ਅਮਰੀਕਾ ਦੇ ਇਨ੍ਹਾਂ ਚੌਲਾਂ ਵਿਚ ਪਾਏ ਗਏ ਨੇ, ਉਹ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਨੇ। ਇਨ੍ਹਾਂ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਏ। ਖੋਜ ਟੀਮ ਨੇ ਇਹ ਸੈਂਪਲ ਹੈਤੀ ਭੇਜੇ ਗਏ ਚੌਲਾਂ ਦੀ ਖੇਪ ਤੋਂ ਲਏ ਸਨ। ਹੈਤੀ ਮੌਜੂਦਾ ਸਮੇਂ ਚੌਲਾਂ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਏ, ਜਿਸ ਕਰਕੇ ਉਸ ਨੂੰ ਅਮਰੀਕਾ ਤੋਂ ਚੌਲ ਦਰਾਮਦ ਕਰਨੇ ਪੈ ਰਹੇ ਨੇ। ਰਿਪੋਰਟ ਮੁਤਾਬਕ ਅਮਰੀਕਾ ਤੋਂ ਆਉਣ ਵਾਲੇ ਚੌਲਾਂ ’ਚ ਭਾਰੀ ਧਾਤਾਂ ਦੀ ਮਾਤਰਾ ਹੈਤੀ ’ਚ ਪੈਦਾ ਹੋਣ ਵਾਲੇ ਚੌਲਾਂ ਤੋਂ ਕਿਤੇ ਜ਼ਿਆਦਾ ਪਾਈ ਗਈ ਐ।

ਮਿਸ਼ੀਗਨ ਦੀ ਖੋਜ ਟੀਮ ਨੇ ਆਖਿਆ ਕਿ ਹੈਤੀ ਆਪਣੀ ਜ਼ਰੂਰਤ ਦਾ 90 ਫੀਸਦੀ ਚੌਲ ਅਮਰੀਕਾ ਤੋਂ ਦਰਾਮਦ ਕਰਦਾ ਏ। ਹੈਤੀ ਦੀ ਸਿਆਸੀ ਸਥਿਤੀ ਤੇ ਗਰੀਬੀ ਦੇ ਮੱਦੇਨਜ਼ਰ ਅਮਰੀਕਾ ਨੇ 1990 ਦੇ ਦਹਾਕੇ ਵਿਚ ਸਬਸਿਡੀਆਂ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੈਤੀ ਅਮਰੀਕਾ ਤੋਂ ਵੱਡੀ ਮਾਤਰਾ ਵਿਚ ਚੌਲਾਂ ਦੀ ਖਰੀਦ ਕਰ ਰਿਹਾ ਏ ਪਰ ਮਿਸ਼ੀਗਨ ਯੂਨੀਵਰਸਿਟੀ ਦੀ ਖੋਜ ਟੀਮ ਨੇ ਇਨ੍ਹਾਂ ਚੌਲਾਂ ਵਿਚ ਕੈਡਮੀਅਮ ਤੇ ਆਰਸੈਨਿਕ ਦੇ ਪੱਧਰ ਨੂੰ ਖ਼ਤਰਨਾਕ ਦੱਸਿਆ ਏ।

ਇਸ ਰਿਪੋਰਟ ਵਿਚ ਅਮਰੀਕਾ ਦੇ ਟੈਕਸਾਸ, ਅਰਕਨਸਾਸ ਤੇ ਲੁਸੀਆਨਾ ਰਾਜਾਂ ਨੂੰ ਸਭ ਤੋਂ ਵੱਧ ਚੌਲ ਨਿਰਯਾਤ ਕਰਨ ਵਾਲੇ ਰਾਜ ਐਲਾਨਿਆ ਗਿਆ ਏ। ਇਹ ਖੋਜ ਇਸ ਗੱਲ ਨੂੰ ਵੀ ਉਜਾਗਰ ਕਰਦੀ ਐ ਕਿ ਇਹ ਜ਼ਹਿਰੀਲੇ ਰਸਾਇਣ ਮਨੁੱਖ ਦੁਆਰਾ ਬਣਾਏ ਸਰੋਤਾਂ ਤੋਂ ਜ਼ਰੀਏ ਹੀ ਪਾਣੀ ਤੇ ਭੋਜਨ ਨੂੰ ਪ੍ਰਭਾਵਿਤ ਕਰ ਰਹੇ ਨੇ ਜੋ ਮਨੁੱਖੀ ਜੀਵਨ ਲਈ ਬੇਹੱਦ ਚਿੰਤਾ ਦਾ ਵਿਸ਼ਾ ਏ। ਫਿਲਹਾਲ ਅਮਰੀਕਾ ਦੇ ਐਫਡੀਏ ਤੇ ਵਿਦੇਸ਼ ਵਿਭਾਗ ਵੱਲੋਂ ਅਜੇ ਤੱਕ ਇਸ ਮਾਮਲੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਪਰ ਹੈਤੀ ਦੇ ਲੋਕਾਂ ਵਿਚ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਚਿੰਤਾ ਖੜ੍ਹੀ ਹੋ ਗਈ ਐ।

Next Story
ਤਾਜ਼ਾ ਖਬਰਾਂ
Share it