Begin typing your search above and press return to search.

ਅਮਰੀਕਾ : ਆਰਥਿਕ ਮੁਸ਼ਕਲਾਂ ਕਾਰਨ ਮੌਤ ਦੇ ਮੂੰਹ ’ਚ ਗਿਆ ਭਾਰਤੀ ਪਰਵਾਰ

ਬੋਸਟਨ, 1 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਪਰਵਾਰ ਦੀ ਮੌਤ ਬਾਰੇ ਪੁਲਿਸ ਭਾਵੇਂ ਖੁੱਲ੍ਹ ਕੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਪਰ ਮੰਨਿਆ ਜਾ ਰਿਹਾ ਹੈ ਕਿ ਰਾਕੇਸ਼ ਕਮਲ ਡੂੰਘੀਆਂ ਆਰਥਿਕ ਸਮੱਸਿਆਵਾਂ ਵਿਚੋਂ ਲੰਘ ਰਹੇ ਸਨ ਅਤੇ ਸਤੰਬਰ 2022 ਵਿਚ ਉਨ੍ਹਾਂ ਨੇ ਬੈਂਕਰਪਸੀ ਦੀ ਅਰਜ਼ੀ ਦਾਇਰ ਕੀਤੀ ਸੀ ਪਰ ਦਸਤਾਵੇਜ਼ਾਂ ਦੀ ਘਾਟ ਕਾਰਨ […]

ਅਮਰੀਕਾ : ਆਰਥਿਕ ਮੁਸ਼ਕਲਾਂ ਕਾਰਨ ਮੌਤ ਦੇ ਮੂੰਹ ’ਚ ਗਿਆ ਭਾਰਤੀ ਪਰਵਾਰ

Editor EditorBy : Editor Editor

  |  1 Jan 2024 5:32 AM GMT

  • whatsapp
  • Telegram
ਬੋਸਟਨ, 1 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਪਰਵਾਰ ਦੀ ਮੌਤ ਬਾਰੇ ਪੁਲਿਸ ਭਾਵੇਂ ਖੁੱਲ੍ਹ ਕੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਪਰ ਮੰਨਿਆ ਜਾ ਰਿਹਾ ਹੈ ਕਿ ਰਾਕੇਸ਼ ਕਮਲ ਡੂੰਘੀਆਂ ਆਰਥਿਕ ਸਮੱਸਿਆਵਾਂ ਵਿਚੋਂ ਲੰਘ ਰਹੇ ਸਨ ਅਤੇ ਸਤੰਬਰ 2022 ਵਿਚ ਉਨ੍ਹਾਂ ਨੇ ਬੈਂਕਰਪਸੀ ਦੀ ਅਰਜ਼ੀ ਦਾਇਰ ਕੀਤੀ ਸੀ ਪਰ ਦਸਤਾਵੇਜ਼ਾਂ ਦੀ ਘਾਟ ਕਾਰਨ ਅਰਜ਼ੀ ਰੱਦ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕਮਲ ਪਰਵਾਰ ਦੀਆਂ ਵਿੱਤੀ ਮੁਸ਼ਕਲਾਂ ਕਈ ਸਾਲ ਤੋਂ ਚੱਲ ਰਹੀਆਂ ਸਨ। ਨਿਊ ਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਤਕਰੀਬਨ 60 ਲੱਖ ਡਾਲਰ ਕੀਮਤ ਵਾਲਾ ਪਰਵਾਰ ਦਾ ਆਲੀਸ਼ਾਨ ਬੰਗਲਾ ਸਿਰਫ 30 ਲੱਖ ਡਾਲਰ ਵਿਚ ਵਿਕ ਗਿਆ। ਇਹ ਵੀ ਪਤਾ ਲੱਗਾ ਹੈ ਕਿ ਕਮਲ ਪਰਵਾਰ ਨੇ ਇਹ ਬੰਗਲਾ 2019 ਵਿਚ 40 ਲੱਖ ਡਾਲਰ ਦਾ ਖਰੀਦਿਆ ਸੀ। ਦੂਜੇ ਪਾਸੇ ਰਾਕੇਸ਼ ਕਮਲ ਅਤੇ ਟੀਨਾ ਕਮਲ ਦੀ 18 ਸਾਲਾ ਬੇਟੀ ਐਰੀਆਨਾ ਕਮਲ ਸਭ ਤੋਂ ਮਹਿੰਗੇ ਕਾਲਜ ਵਿਚ ਪੜ੍ਹਦੀ ਸੀ ਜਿਸ ਦੀ ਸਾਲਾਨਾ ਫੀਸ 64,800 ਡਾਲਰ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ ਪ੍ਰੋਫਾਈਲ ਮੁਤਾਬਕ ਐਰੀਆਨਾ ਨਿਊਰੋ ਸਾਇੰਸ ਦੀ ਪੜ੍ਹਾਈ ਕਰ ਰਹੀ ਸੀ ਅਤੇ ਉਸ ਦੇ ਪ੍ਰੋਫੈਸਰਾਂ ਮੁਤਾਬਕ ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਇਸ ਤੋਂ ਇਲਾਵਾ ਉਸ ਨੂੰ ਗਾਉਣ ਵੀ ਸ਼ੌਕ ਸੀ ਅਤੇ ਜਦੋਂ ਵੀ ਸਮਾਂ ਮਿਲਦਾ, ਉਹ ਆਪਣਾ ਸ਼ੌਕ ਪੂਰਾ ਕਰਨ ਦਾ ਯਤਨ ਕਰਦੀ।

ਸਤੰਬਰ 2022 ਵਿਚ ਦੀਵਾਲੀਏਪਣ ਦੀ ਅਰਜ਼ੀ ਕੀਤੀ ਸੀ ਦਾਇਰ

ਰਾਕੇਸ਼ ਕਮਲ ਅਤੇ ਉਨ੍ਹਾਂ ਦੀ ਪਤਨੀ ਟੀਨਾ ਐਜੁਨੋਵਾ ਨਾਂ ਦੀ ਕੰਪਨੀ ਚਲਾਉਂਦੇ ਸਨ ਪਰ ਦਸੰਬਰ 2021 ਵਿਚ ਇਹ ਬੰਦ ਹੋ ਗਈ। ਮੈਡੀਕਲ ਐਗਜ਼ਾਮੀਨਰ ਵੱਲੋਂ ਮੌਤ ਦੇ ਕਾਰਨਾਂ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਅਧਿਕਾਰਤ ਤੌਰ ’ਤੇ ਪੁਲਿਸ ਵੱਲੋਂ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਪੁਲਿਸ ਨੂੰ ਰਾਕੇਸ਼ ਕਮਲ ਦੀ ਲਾਸ਼ ਨੇੜਿਉਂ ਇਕ ਹੈਂਡਗੰਨ ਮਿਲੀ ਸੀ ਅਤੇ ਮੁਢਲੇ ਤੌਰ ’ਤੇ ਤਿੰਨ ਮੌਤਾਂ ਨੂੰ ਘਰੇਲੂ ਹਿੰਸਾ ਦਾ ਨਤੀਜਾ ਦੱਸਿਆ ਗਿਆ। ਇਥੇ ਦਸਣਾ ਬਣਦਾ ਹੈ ਕਿ ਮੈਸਾਚਿਊਟਸ ਦੀ ਰਾਜਧਾਨੀ ਬੋਸਟਨ ਤੋਂ 32 ਕਿਲੋਮੀਟਰ ਦੱਖਣ ਪੱਛਮ ਵੱਲ ਸਥਿਤ ਡੋਵਰ ਕਸਬੇ ਵਿਚ ਕਮਲ ਪਰਵਾਰ ਰਹਿੰਦਾ ਸੀ। ਲਗਾਤਾਰ ਦੋ-ਤਿੰਨ ਦਿਨ ਪਰਵਾਰ ਦਾ ਕਿਸੇ ਨਾਲ ਕੋਈ ਸੰਪਰਕ ਨਾ ਹੋਇਆ ਅਤੇ ਨਾ ਹੀ ਕਿਸੇ ਨੇ ਕਮਲ ਪਰਵਾਰ ਦੇ ਕਿਸੇ ਮੈਂਬਰ ਨੂੰ ਦੇਖਿਆ ਸੀ। ਇਸੇ ਜਕੋਤਕੀ ਵਿਚ ਕੁਝ ਰਿਸ਼ਤੇਦਾਰ ਇਕੱਠੇ ਹੋ ਕੇ ਬੰਗਲੇ ਵਿਚ ਗਏ ਪਰ ਉਥੋਂ ਦੇ ਹਾਲਾਤ ਵੇਖ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। 11 ਕਮਰਿਆਂ ਵਾਲੇ ਬੰਗਲੇ ਵਿਚ ਸਿਰਫ ਤਿੰਨ ਜਣੇ ਰਹਿੰਦੇ ਸਨ ਅਤੇ ਬਾਹਰੋਂ ਅੰਦਰ ਕੋਈ ਦਾਖਲ ਨਹੀਂ ਸੀ ਹੋਇਆ।
Next Story
ਤਾਜ਼ਾ ਖਬਰਾਂ
Share it