ਪੁਤਿਨ ਤੇ ਕਿਮ ਦੀ ਮੁਲਾਕਾਤ ਨਾਲ ਅਮਰੀਕਾ ਨਾਰਾਜ਼
ਚੰਡੀਗੜ੍ਹ, 15 ਸਤੰਬਰ ( ਸਵਾਤੀ ਗੌੜ): ਉੱਤਰ ਕੋਰਿਆ ਦੇ ਸਰਵਉੱਚ ਨੇਤਾ ਕਿਮ ਜੋਂਗ ਉਨ ਰੂਸ ਦੀ ਯਾਤਰਾ ਤੇ ਹਨ। ਕਿਮ ਜੋਂਗ ਆਪਣੀ ਬੁਲੇਟ ਪਰੂਫ ਟਰੇਨ ਤੇ ਰੂਸ ਪਹੁੰਚੇ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਸ਼ਿਖਰ ਗੱਲਬਾਤ ਵਿੱਚ ਵਲਾਦੀਮੀਰ ਪੁਤਿਨ ਤੇ ਕਿਮ ਜੋਂਗ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ ਜਿਸ ਵਿੱਚ ਫੌਜੀ ਮਾਮਲੇ, ਯੁਕਰੇਨ ਵਿੱਚ […]
By : Hamdard Tv Admin
ਚੰਡੀਗੜ੍ਹ, 15 ਸਤੰਬਰ ( ਸਵਾਤੀ ਗੌੜ): ਉੱਤਰ ਕੋਰਿਆ ਦੇ ਸਰਵਉੱਚ ਨੇਤਾ ਕਿਮ ਜੋਂਗ ਉਨ ਰੂਸ ਦੀ ਯਾਤਰਾ ਤੇ ਹਨ। ਕਿਮ ਜੋਂਗ ਆਪਣੀ ਬੁਲੇਟ ਪਰੂਫ ਟਰੇਨ ਤੇ ਰੂਸ ਪਹੁੰਚੇ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਸ਼ਿਖਰ ਗੱਲਬਾਤ ਵਿੱਚ ਵਲਾਦੀਮੀਰ ਪੁਤਿਨ ਤੇ ਕਿਮ ਜੋਂਗ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ ਜਿਸ ਵਿੱਚ ਫੌਜੀ ਮਾਮਲੇ, ਯੁਕਰੇਨ ਵਿੱਚ ਜੰਗ ਤੇ ਉੱਤਰ ਕੋਰਿਆ ਦੇ ਸੈਟੇਲਾਈਟ ਪ੍ਰੋਗਰਾਮ ਲਈ ਸੰਭਾਵਿਤ ਰੂਸੀ ਮਦਦ ਨੂੰ ਲੈਕੇ ਗੱਲਬਾਤ ਕੀਤੀ।ਇਸ ਮੌਕੇ ਕਿਮ ਜੋਂਗ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਰੂਸ ਯੁਕਰੇਨ ਵਿੱਚ ਆਪਣਾ ਖਾਸ ਫੌਜ ਅਭਿਆਨ ਜਿੱਤੇਗਾ । ਕਿਮ ਜੋਂਗ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਵੀਰ ਰੂਸੀ ਫੌਜ ਤੇ ਲੋਕ ਸ਼ਾਨਦਾਰ ਢੰਗ ਨਾਲ ਜਿੱਤ ਦੀ ਪਰੰਪਰਾ ਨੂੰ ਅੱਗੇ ਵਧਾਉਣਗੇ ।
ਉਧਰ ਕਿਮ ਜੋਂਗ ਦੇ ਰੂਸ ਦੌਰੇ ਵਿਚਕਾਰ ਉੱਤਰ ਕੋਰਿਆ ਨੇ ਬੈਲੀਸਟਿਕ ਮਿਜ਼ਾਇਲ ਦਾਗੀ ਹੈ ਜਿਸ ਤੋਂ ਬਾਅਦ ਜਾਪਾਨ ਨੇ ਐਮਰਜੈਂਸੀ ਜਾਰੀ ਕਰ ਦਿੱਤੀ ਹੈ , ਜਾਪਾਨ ਦੇ ਤਟ ਰੱਖਿਅਕ ਬਲ ਨੇ ਮਿਜ਼ਾਇਲ ਡਿੱਗਣ ਦੀ ਪੁਸ਼ਟੀ ਕੀਤੀ ਹੈ ।ਹਾਲਾਂਕਿ ਦੱਖਣ ਕੋਰਿਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਕਿਹਾ ਕਿ ਮਿਜ਼ਾਇਲ ਦਾਗਣ ਬਾਰ ਤਾਂ ਜਾਣਕਾਰੀ ਦਿੱਤੀ ਹੈ ਪਰ ਮਿਜ਼ਾਇਲ ਦੇ ਰੇਂਜ ਜਾਂ ਆਕਾਰ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ।ਮਿਜਾਇਲ ਦਾਗਣ ਤੋਂ ਬਾਅਦ ਜਾਪਾਨ ਦੇ ਪੀਐੱਮ ਨੇ ਲੋਕਾਂ ਨੂੰ ਕੀ ਨਿਰਦੇਸ਼ ਦਿੱਤੇ ਕਿ ਜਾਣਕਾਰੀ ਇੱਕਠਏ ਕਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰੋ, ਜਹਾਜ਼ ਤੇ ਹੋਰ ਜਾਇਦਾਦਾਂ ਦੀ ਸੁਰੱਖਿਆ ਨੂੰ ਪੁਖਤਾ ਕੀਤਾ ਜਾਵੇ,ਕਿਸੀ ਵੀ ਸਥਿਤੀ ਨਾਲ ਨਿਪਟਨ ਲਈ ਸੰਭਵ ਯਤਨ ਕਰੋ
ਉਧਰ ਪੁਤਿਨ ਤੇ ਕਿਮ ਦੀ ਮੁਲਾਕਾਤ ਨਾਲ ਅਮਰੀਕਾ ਨਾਰਾਜ਼ ਨਜ਼ਰ ਆ ਰਿਹਾ ਹੈ ।ਅਮਰੀਕਾ ਨੇ ਦੋਹਾਂ ਦੇਸ਼ਾਂ ਨੂੰ ਸਖਤ ਚਿਤਾਵਨੀ ਦਿੱਤੀ ਤੇ ਕਿਹਾ ਜੇ ਰੂਸ ਤੇ ਉੱਤਰ ਕੋਰਿਆ ਵਿਚਕਾਰ ਕਿਸੀ ਤਰ੍ਹਾਂ ਦਾ ਹਥਿਆਰ ਸੌਦਾ ਹੋਇਆ ਤਾਂ ਬਾਈਡਨ ਪ੍ਰਸ਼ਾਸਨ ਉਹਨਾਂ ਤੇ ਨਵੀਂ ਤੇ ਹੋਰ ਸਖਤ ਰੋਕ ਲਗਾਉਣ ਤੋਂ ਪਿੱਛੇ ਨਹੀਂ ਹਟੇਗਾ।ਅਮਰੀਕੀ ਅਧਿਕਾਰੀ ਨੇ ਇਸ ਨੂੰ ਸਯੁੰਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦਾ ਉਲੰਘਨ ਦੱਸਿਆ ।ਉਹਨਾਂ ਕਿਹਾ ਕਿ ਰੂਸ ਤੇ ਉੱਤਰ ਕੋਰਿਆ ਆਪਣਾ ਸਹਿਯੋਗ ਵਧਾਉਣ ਤੇ ਚਰਚਾ ਕਰ ਰਹੇ ਨੇ ਜੋ ਯੂਨ ਦੇ ਪ੍ਰਸਾਤਾਵਾਂ ਨੂੰ ਤਾਕ ਤੇ ਰੱਖਣਾ ਹੋਵੇਗਾ।ਦਸਦਈਏ ਕਿ ਉੱਤਰ ਕਿਆ ਦੇ ਕਿਮ ਜੋਂ ਪੁਤਿਨ ਨਾਲ ਮੁਲਾਕਾਤ ਲਈ ਰੂਸ ਪਹੁੰਚੇ ਨੇ ਤੇ ਉਹਨਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਅਮਰੀਕਾ ਨੇ ਚਿਤਾਵਨੀ ਜਾਰੀ ਕੀਤੀ ਹੈ।
ਹਾਲਾਂਕਿ ਉੱਤਰ ਕੋਰਿਆ ਦੀ ਹਰੀ ਟਰੇਨ ਦੀ ਤਸਵੀਰ ਹਰ ਥਾਂ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਹਰ ਕੋਈ ਇਹ ਦੇਖ ਕੇ ਹੈਰਾਨ ਹੋਇਆ ਕਿ ਆਖਰ ਕਿਮ ਜੋਂਗ ਹਵਾਈ ਜਹਾਜ਼ ਦੀ ਥਾਂ ਟਰੇਨ ਵਿੱਚ ਹੀ ਕਿਉਂ ਰੂਸ ਗਏ।ਮੀਡੀਆ ਰਿਪੋਰਟਾਂ ਮੁਤਾਬਕ ਕਿਮ ਦੀ ਇਸ ਸਪੈਸ਼ਲ ਟਰੇਨ ਨੂੰ ਖਾਸ ਤੌਰ ਤੇ ਪਿਤਾ ਤੇ ਬੇਟੇ ਲਈ ਹੀ ਡਿਜਾਇਨ ਕੀਤਾ ਗਿਆ ਸੀ।
ਇਸ਼ ਸਪੈਸ਼ਲ ਟਰੇਨ ਤੋਂ ਕਿਮ ਦੇ ਦਾਦਾ ਕਿਮ ਇਲ ਸੁੰਗ ਤੇ ਪਿਤਾ ਕਿਮ ਜੋਂਗ ਉਲ ਨੇ ਵੀ ਰੂਸ ਦੀ ਯਾਤਰਾ ਕੀਤੀ ਸੀ ਤੇ ਹੁਣ ਸਦੀਆਂ ਪੁਰਾਣੀ ਪਰੰਪਰਾ ਨੂੰ ਕਿਮ ਜੋਂਗ ਉਨ ਪੂਰੀ ਤਰ੍ਹਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ।ਟਰੇਨ ਰਾਹੀਂ ਸਫਰ ਕਰਨ ਦਾ ਕਾਰਨ ਇਹ ਵੀ ਹੈ ਕਿ ਕਿਮ ਇਲ ਸੁੰਗ ਤੇ ਕਿਮ ਜੋਂਗ ਇਲ ਦੋਨੋ ਇਕਸਰ ਇਸ ਹਰੀ ਟਰੇਨ ਰਾਹੀਂ ਸਫਰ ਕਰਦੇ ਸੀ ਕਿਉਂਕਿ ਦੋਹਾਂ ਹੀ ਆਗੂਆਂ ਨੂੰ ਜਹਾਜ਼ ਤੋਂ ਡਰ ਲੱਗਦਾ ਸੀ।
ਹਾਲਾਂਕਿ ਕਿਮ ਦੇ ਟਰੇਨ ਵਿੱਚ ਸਫਰ ਕਰਨ ਨੂੰ ਲੈਕੇ ਇੱਕ ਹੋਰ ਗੱਲ ਵੀ ਚਰਚਾ ਵਿੱਚ ਬਣੀ ਰਹੀ ਹੈ।ਕਿਹਾ ਜਾਂਦਾ ਹੈ ਕਿ ਕਿਮ ਆਪਣੀ ਸੁਰੱਖਿਆ ਨੂੰ ਲੈਕੇ ਇੰਨੇ ਫਿਕਰਮੰਦ ਨੇ ਇਸ ਲਈ ਉਹ ਜਹਾਜ਼ ਨਹੀਂ ਟਰੇਨ ਰਾਹੀਂ ਸਫਰ ਕਰਦੇ ਨੇ,,,ਕਿਉਂਕਿ ਇਹਨਾਂ ਦਾ ਕਿਸੇ ਵੀ ਦੇਸ਼ ਨਾਲ ਪੀਸ ਐਗਰੀਮੈਂਟ ਨਹੀਂ ਰਹਿੰਦਾ ਹੈ।ਅਜਿਹੇ ਵਿੱਚ ਕਿਮ ਆਪਣੀ ਸੁਰੱਖਿਆਨੂੰ ਲੈ ਕੇ ਡਰੇ ਰਹਿੰਦੇ ਨੇ ਤੇ ਟਰੇਨ ਰਾਹੀਂ ਸਫਰ ਕਰਦੇ ਨੇ।