ਐਂਬੂਲੈਂਸ ਹੋਈ ਬਿਮਾਰ, ਮਰੀਜ਼ ਦਾ ਲੱਗਿਆ ਦਮ ਘੁੱਟਣ, ਜਾਣੋ ਫਿਰ ਕੀ ਹੋਇਆ
ਡੇਰਾਬੱਸੀ, 2 ਮਈ, ਪਰਦੀਪ ਸਿੰਘ: ਡੇਰਾਬੱਸੀ ਤੋਂ ਮਰੀਜ਼ ਨੂੰ ਚੰਡੀਗੜ੍ਹ ਲੈ ਕੇ ਜਾ ਰਹੀ ਐਂਬੂਲੈਂਸ ਫਲਾਈਓਵਰ ਉੱਤੇ ਅਚਾਨਕ ਖਰਾਬ ਹੋ ਗਈ। ਗੱਡੀ ਖਰਾਬ ਹੋਣ ਨਾਲ ਸਾਰੀਆਂ ਮੈਡੀਕਲ ਸਹੂਲਤਾਂ ਠੱਪ ਹੋ ਗਈਆ ਜਿਸ ਕਰਕੇ ਮਰੀਜ਼ ਦਾ ਦਮ ਘੁੱਟਣ ਲੱਗਿਆ ਅਤੇ ਹਾਲਤ ਖਰਾਬ ਹੋ ਗਈ। ਜ਼ਿਕਰਯੋਗ ਹੈ ਕਿ ਰੋਹਿਤ ਨਾਂਅ ਦੇ ਨੌਜਵਾਨ ਨੂੰ ਕੁਰੂਕਸ਼ੇਤਰ ਹਸਪਤਾਲ ਤੋਂ ਐਂਬੂਲੈਂਸ […]
By : Editor Editor
ਡੇਰਾਬੱਸੀ, 2 ਮਈ, ਪਰਦੀਪ ਸਿੰਘ: ਡੇਰਾਬੱਸੀ ਤੋਂ ਮਰੀਜ਼ ਨੂੰ ਚੰਡੀਗੜ੍ਹ ਲੈ ਕੇ ਜਾ ਰਹੀ ਐਂਬੂਲੈਂਸ ਫਲਾਈਓਵਰ ਉੱਤੇ ਅਚਾਨਕ ਖਰਾਬ ਹੋ ਗਈ। ਗੱਡੀ ਖਰਾਬ ਹੋਣ ਨਾਲ ਸਾਰੀਆਂ ਮੈਡੀਕਲ ਸਹੂਲਤਾਂ ਠੱਪ ਹੋ ਗਈਆ ਜਿਸ ਕਰਕੇ ਮਰੀਜ਼ ਦਾ ਦਮ ਘੁੱਟਣ ਲੱਗਿਆ ਅਤੇ ਹਾਲਤ ਖਰਾਬ ਹੋ ਗਈ।
ਜ਼ਿਕਰਯੋਗ ਹੈ ਕਿ ਰੋਹਿਤ ਨਾਂਅ ਦੇ ਨੌਜਵਾਨ ਨੂੰ ਕੁਰੂਕਸ਼ੇਤਰ ਹਸਪਤਾਲ ਤੋਂ ਐਂਬੂਲੈਂਸ ਰਾਹੀਂ ਚੰਡੀਗੜ੍ਹ ਲਿਆਂਦਾ ਜਾ ਰਿਹਾ ਸੀ ਇਸ ਦੌਰਾਨ ਗੱਡੀ ਵਿੱਚ ਤਕਨੀਕੀ ਖਰਾਬੀ ਹੋਣ ਕਾਰਨ ਮੈਡੀਕਲ ਸਹੂਲਤਾਂ ਵੀ ਠੱਪ ਹੋਗਈਆ ਅਤੇ ਜਦੋਂ ਪੱਖਾ ਵੀ ਬੰਦ ਹੋ ਗਿਆ ਤਾਂ ਮਰੀਜ਼ ਦਾ ਦਮ ਘੁੱਟਣ ਲੱਗਿਆ। ਇਸ ਮੌਕੇ ਡਰਾਈਵਰ ਨੇ ਗੱਡੇ ਦੇ ਸ਼ੀਸ਼ੇ ਹੇਠਾਂ ਕਰ ਦਿੱਤੇ।
ਇਹ ਵੀ ਪੜ੍ਹੋ:
ਸਾਊਦੀ ਅਰਬ ਵਿੱਚ ਪਹਿਲਾ ਗੈਰ ਕਾਨੂੰਨੀ ਢੰਗ ਨਾਲ ਹੱਜ ਦੇ ਲਈ ਪਹੁੰਚਣ ਵਾਲੇ ਲੋਕਾਂ ਉੱਤੇ ਸ਼ਿਕੰਜਾ ਕੱਸਣ ਲਈ ਤਿਆਰੀ ਕਰ ਲਈ ਹੈ। ਇਸ ਸਾਲ ਹੱਜ ਯਾਤਰਾ ਦੇ ਲਈ ਵਿਦੇਸ਼ੀ ਮੁਸਲਮਾਨਾਂ ਦੇ ਪਹਿਲੇ ਗਰੁੱਪ ਪਹੁੰਚਣ ਤੋਂ ਕਰੀਬ ਦੋ ਹਫ਼ਤੇ ਪਹਿਲਾ ਹੀ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ।
ਹੱਜ ਮੰਤਰਾਲੇ ਨੇ ਅਧਿਕਾਰਤ ਤੌਰ ‘ਤੇ ਹੱਜ ਸੀਜ਼ਨ ਦੌਰਾਨ ਪਵਿੱਤਰ ਸਥਾਨਾਂ ‘ਤੇ ਪ੍ਰਵੇਸ਼ ਕਰਨ ਲਈ ਸ਼ਰਧਾਲੂਆਂ ਲਈ ਇੱਕ ਟੈਗ ਲਾਂਚ ਕੀਤਾ ਹੈ। ਸਾਊਦੀ ਹੱਜ ਮੰਤਰੀ ਤੌਫੀਕ ਅਲ ਰਾਬੀਆ ਨੇ ਇਸ ਹਫਤੇ ਇੰਡੋਨੇਸ਼ੀਆ ਵਿੱਚ ਨੁਸੁਕ ਕਾਰਡ ਲਾਂਚ ਕੀਤੇ, ਇੰਡੋਨੇਸ਼ੀਆ ਹੱਜ ਮਿਸ਼ਨ ਲਈ ਪਹਿਲਾ ਜੱਥਾ ਪੇਸ਼ ਕੀਤਾ।
ਹਰ ਹਾਜੀ ਨੂੰ ਨੁਸੁਕ ਕਾਰਡ ਦਿੱਤਾ ਜਾਵੇਗਾ, ਇਸ ਦਾ ਡਿਜੀਟਲ ਵਰਜ਼ਨ ਵੀ ਹੋਵੇਗਾ। ਨੁਸੁਕ ਕਾਰਡ ਵਿੱਚ ਹਰੇਕ ਸ਼ਰਧਾਲੂ ਦਾ ਵਿਆਪਕ ਡੇਟਾ ਹੁੰਦਾ ਹੈ। ਹੱਜ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮੱਕਾ ਸ਼ਹਿਰ ਦੇ ਅੰਦਰ ਅਤੇ ਆਲੇ-ਦੁਆਲੇ ਦੇ ਪਵਿੱਤਰ ਸਥਾਨਾਂ ਦੀ ਯਾਤਰਾ ਕਰਦੇ ਸਮੇਂ ਇਹ ਕਾਰਡ ਆਪਣੇ ਨਾਲ ਰੱਖਣਾ ਹੋਵੇਗਾ। ਇਸ ਕਾਰਡ ਰਾਹੀਂ ਅਧਿਕਾਰੀ ਆਸਾਨੀ ਨਾਲ ਹੱਜ ਯਾਤਰੀਆਂ ਦੀ ਪਛਾਣ ਕਰ ਸਕਣਗੇ ਅਤੇ ਕਿਸੇ ਵੀ ਫਰਜ਼ੀ ਸ਼ਰਧਾਲੂ ਦੀ ਐਂਟਰੀ ਨੂੰ ਰੋਕਿਆ ਜਾ ਸਕੇਗਾ।
ਨੁਸੁਨ ਕਾਰਡ ਤੀਰਥਯਾਤਰਾ ਵੀਜਾ ਜਾਰੀ ਹੋਣ ਦੇ ਬਾਅਦ ਸਬੰਧਿਤ ਹੱਜ ਵਿਭਾਗ ਦੁਆਰਾ ਵਿਦੇਸ਼ੀ ਤੀਰਥ ਯਾਤਰੀਆਂ ਨੂੰ ਸੌਂਪ ਦਿੱਤਾ ਜਾਵੇਗਾ। ਘੇਰਲੂ ਤੀਰਥ ਯਾਤਰੀਆਂ ਨੂੰ ਹੱਜ ਪਰਮਿਟ ਜਾਰੀ ਹੋਵੇਗਾ। ਵਿਭਾਗ ਦਾ ਕਹਿਣਾ ਹੈ ਕਿ ਇਸ ਕਾਰਡ ਦਾ ਉਦੇਸ਼ ਹੈ ਕਿ ਸਿਰਫ਼ ਤੀਰਥ ਯਾਤਰੀਆਂ ਦੀ ਪਹਿਚਾਣ ਕਰਨਾ ਹੈ। ਇਸਦਾ ਡਿਜੀਟਲ ਵਰਜਨ ਸਾਊਦੀ ਐਪ ਨੁਸੁਨ ਉੱਤੇ ਉਪਲਬਧ ਹੈ।