ਅੰਬਾਨੀ ਦੇ ਮੁੰਡੇ ਨੇ ਦਾਨ ਕੀਤੇ 25 ਕਰੋੜ ਰੁਪਏ
ਦੇਹਰਾਦੂਨ, 9 ਸਤੰਬਰ (ਸ਼ਾਹ) : ਪਿਛਲੇ ਦਿਨੀਂ ਪਏ ਮੀਂਹ ਨੇ ਉਤਰਾਖੰਡ ਦੇ ਕਈ ਖੇਤਰਾਂ ਵਿਚ ਭਾਰੀ ਤਬਾਹੀ ਮਚਾ ਦਿੱਤੀ ਸੀ, ਜਿਸ ਕਾਰਨ ਸੂਬੇ ਵਿਚ ਭਾਰੀ ਨੁਕਸਾਨ ਹੋ ਗਿਆ। ਸਰਕਾਰ ਵੱਲੋਂ ਲਗਾਤਾਰ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਹੁਣ ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਦੇ ਨਿਰਦੇਸ਼ਕ ਅਨੰਤ ਅੰਬਾਨੀ ਵੱਲੋਂ ਉਤਰਾਖੰਡ […]
By : Hamdard Tv Admin
ਦੇਹਰਾਦੂਨ, 9 ਸਤੰਬਰ (ਸ਼ਾਹ) : ਪਿਛਲੇ ਦਿਨੀਂ ਪਏ ਮੀਂਹ ਨੇ ਉਤਰਾਖੰਡ ਦੇ ਕਈ ਖੇਤਰਾਂ ਵਿਚ ਭਾਰੀ ਤਬਾਹੀ ਮਚਾ ਦਿੱਤੀ ਸੀ, ਜਿਸ ਕਾਰਨ ਸੂਬੇ ਵਿਚ ਭਾਰੀ ਨੁਕਸਾਨ ਹੋ ਗਿਆ। ਸਰਕਾਰ ਵੱਲੋਂ ਲਗਾਤਾਰ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਹੁਣ ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਦੇ ਨਿਰਦੇਸ਼ਕ ਅਨੰਤ ਅੰਬਾਨੀ ਵੱਲੋਂ ਉਤਰਾਖੰਡ ਦੇ ਮੁੱਖ ਮੰਤਰੀ ਰਾਹਤ ਫੰਡ ਲਈ 25 ਕਰੋੜ ਰੁਪਏ ਦਾਨ ਕੀਤੇ ਗਏ ਨੇ, ਜਿਸ ਦੇ ਲਈ ਸੀਐਮ ਪੁਸ਼ਕਰ ਧਾਮੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਏ।
ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਦੇ ਨਿਰਦੇਸ਼ਕ ਅਨੰਤ ਅੰਬਾਨੀ ਵੱਲੋਂ ਉਤਰਾਖੰਡ ਦੇ ਮੁੱਖ ਮੰਤਰੀ ਰਾਹਤ ਫੰਡ ਲਈ 25 ਕਰੋੜ ਰੁਪਏ ਦਾਨ ਵਿਚ ਦਿੱਤੇ ਗਏ ਨੇ ਤਾਂ ਜੋ ਉਥੇ ਹੋਏ ਨੁਕਸਾਨ ਦੀ ਥੋੜ੍ਹੀ ਬਹੁਤ ਭਰਪਾਈ ਕਰਨ ਵਿਚ ਆਪਣਾ ਯੋਗਦਾਨ ਪਾਇਆ ਜਾ ਸਕੇ।
ਰਿਲਾਇੰਸ ਦੇ ਨੁਮਾਇੰਦਿਆਂ ਵੱਲੋਂ ਅਨੰਤ ਅੰਬਾਨੀ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਲਈ ਭੇਜਿਆ ਗਿਆ 25 ਕਰੋੜ ਰੁਪਏ ਦਾ ਚੈਕ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਸੌਂਪਿਆ ਗਿਆ, ਜਿਸ ’ਤੇ ਸੀਐਮ ਪੁਸ਼ਕਰ ਧਾਮੀ ਨੇ ਅਨੰਦ ਅੰਬਾਨੀ ਦਾ ਧੰਨਵਾਦ ਕੀਤਾ।
ਦੱਸ ਦੇਈਏ ਕਿ ਪਿਛਲੇ ਸਾਲ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਬੱਦਰੀਨਾਥ ਅਤੇ ਕੇਦਾਰਨਾਥ ਮੰਦਰਾਂ ਵਿੱਚ ਪੂਜਾ ਅਰਚਨਾ ਕੀਤੀ ਸੀ। ਹਰ ਸਾਲ ਦੀ ਤਰ੍ਹਾਂ ਸਾਲ 2022 ਵਿੱਚ ਵੀ ਉਹ ਭਗਵਾਨ ਬਦਰੀ ਵਿਸ਼ਾਲ ਦੇ ਵਿਸ਼ੇਸ਼ ਦਰਸ਼ਨਾਂ ਲਈ ਬਦਰੀਨਾਥ ਧਾਮ ਪਹੁੰਚੇ ਸਨ।
ਇਸ ਤੋਂ ਬਾਅਦ ਉਹ ਕੇਦਾਰਨਾਥ ਧਾਮ ਵੀ ਗਏ ਅਤੇ ਪੂਜਾ ਕੀਤੀ। ਉਨ੍ਹਾਂ ਨੇ ਬਦਰੀਨਾਥ ਅਤੇ ਕੇਦਾਰਨਾਥ ਨੂੰ 2.5-2.5 ਕਰੋੜ ਰੁਪਏ ਵੀ ਦਾਨ ਕੀਤੇ ਸਨ। ਜੇਕਰ ਉਨ੍ਹਾਂ ਦੇ ਪਿਤਾ ਮੁਕੇਸ਼ ਅੰਬਾਨੀ ਦੀ ਗੱਲ ਕਰੀਏ ਤਾਂ ਸਾਲ 2022 ਵਿਚ ਉਨ੍ਹਾਂ ਨੇ ਉਤਰਾਖੰਡ ਦੇ ਲਈ 5 ਕਰੋੜ ਰੁਪਏ ਦਾਨ ਕੀਤੇ ਸਨ।