ਦੁੱਧ ਪੀਣ ਦੇ ਅਦਭੁੱਤ ਫਾਇਦੇ, ਜਾਣੋ
ਚੰਡੀਗੜ੍ਹ, 6 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਬਾਜ਼ਾਰ ਵਿੱਚ ਜਿਹੜੀਆਂ ਵਸਤੂਆਂ ਆਉਂਦੀਆ ਹਨ ਜਿਵੇ ਦੁੱਧ, ਖੋਆ, ਪਨੀਰ ਅਤੇ ਦਹੀ ਆਦਿ। ਕੁਝ ਮਿਲਾਵਟ ਕਰਨ ਵਾਲੇ ਵਿਅਕਤੀ ਬਨਾਉਟੀ ਦੁੱਧ, ਪਨੀਰ ਅਤੇ ਖੋਆ ਬਣਾਉਦੇ ਹਨ ਜੋ ਸਾਡੇ ਸਰੀਰ ਲਈ ਖਤਰਨਾਕ ਸਾਬਤ ਹੋ ਰਹੇ ਹਨ। ਬਾਜ਼ਾਰ ਵਿੱਚ ਬਨਾਉਟੀ ਚੀਜ਼ਾਂ ਖਾਣ ਨਾਲ ਸਰੀਰ ਨੂੰ ਕੈਂਸਰ ਵਰਗੇ ਭਿਆਨਕ ਰੋਗ ਲੱਗਦੇ […]
By : Editor Editor
ਚੰਡੀਗੜ੍ਹ, 6 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਬਾਜ਼ਾਰ ਵਿੱਚ ਜਿਹੜੀਆਂ ਵਸਤੂਆਂ ਆਉਂਦੀਆ ਹਨ ਜਿਵੇ ਦੁੱਧ, ਖੋਆ, ਪਨੀਰ ਅਤੇ ਦਹੀ ਆਦਿ। ਕੁਝ ਮਿਲਾਵਟ ਕਰਨ ਵਾਲੇ ਵਿਅਕਤੀ ਬਨਾਉਟੀ ਦੁੱਧ, ਪਨੀਰ ਅਤੇ ਖੋਆ ਬਣਾਉਦੇ ਹਨ ਜੋ ਸਾਡੇ ਸਰੀਰ ਲਈ ਖਤਰਨਾਕ ਸਾਬਤ ਹੋ ਰਹੇ ਹਨ। ਬਾਜ਼ਾਰ ਵਿੱਚ ਬਨਾਉਟੀ ਚੀਜ਼ਾਂ ਖਾਣ ਨਾਲ ਸਰੀਰ ਨੂੰ ਕੈਂਸਰ ਵਰਗੇ ਭਿਆਨਕ ਰੋਗ ਲੱਗਦੇ ਹਨ। ਦੁੱਧ ਹਮੇਸ਼ਾ ਡੇਅਰੀ ਉਤਪਾਦਕ ਤੋਂ ਹੀ ਲੈਣਾ ਚਾਹੀਦਾ ਹੈ ਕਿਉਂਕਿ ਉਹ ਖੁਦ ਪਸ਼ੂ ਪਾਲਕ ਹੁੰਦਾ ਹੈ ਜਾਂ ਪਸ਼ੂ ਪਾਲਕਾਂ ਤੋਂ ਦੁੱਧ ਦੀ ਖਰੀਦ ਕਰਦਾ ਹੈ। ਦੁੱਧ ਪੀਣ ਨਾਲ ਸਾਡੇ ਸਰੀਰ ਨੂੰ ਅਦਭੁੱਤ ਲ਼ਾਭ ਹੁੰਦੇ ਹਨ।
ਸਰੀਰ ਨੂੰ ਕੈਲਸ਼ੀਅਮ
ਦੁੱਧ ਵਿੱਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਦੁੱਧ ਪੀਣ ਨਾਲ ਹੱਡੀਆਂ ਦਾ ਵਿਕਾਸ ਹੁੰਦਾ ਹੈ ਜਿਸ ਨਾਲ ਕੱਦ ਵੀ ਵੱਧਦਾ ਹੈ। ਦੁੱਧ ਪੀਣ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ। ਡਾਕਟਰ ਵੀ ਦੁੱਧ ਪੀਣ ਦੀ ਸਲਾਹ ਦਿੰਦੇ ਹਨ।
ਹੈਲਥੀ ਸਪਰਮ
ਦੁੱਧ ਪੀਣ ਨਾਲ ਤੁਹਾਡਾ ਸਪਰਮ ਹੈਲਥੀ ਹੁੰਦਾ ਹੈ। ਦੁੱਧ ਵਿੱਚ ਅਜਿਹੇ ਵਿਟਾਮਿਨ ਹੁੰਦੇ ਹਨ ਜੋ ਸਾਡੇ ਸਪਰਮ ਨੂੰ ਊਰਜਾ ਦਿੰਦਾ ਹੈ ਅਤੇ ਪ੍ਰਕਾਸ਼ਵਾਨ ਬਣਾਉਂਦਾ ਹੈ। ਦੁੱਧ ਪੀਣ ਨਾਲ ਸਰੀਰ ਵਿਚੋਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।
ਕਬਜ਼ ਦੂਰ-
ਦੁੱਧ ਪੀਣ ਨਾਲ ਕਬਜ਼ ਦੂਰ ਹੁੰਦੀ ਹੈ। ਜੇਕਰ ਅਸੀਂ ਸੌਣ ਲੱਗੇ ਕੋਸਾ ਜਿਹਾ ਦੁੱਧ ਪੀਂਦੇ ਹਾਂ ਇਸ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ। ਦੁੱਧ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਵੀ ਦੂਰ ਹੋ ਜਾਂਦੀ ਹੈ।
ਸਰੀਰ ਨੂੰ ਮਿਲਦੇ ਹਨ ਪੌਸ਼ਕ ਤੱਥ-
ਦੁੱਧ ਪੀਣ ਨਾਲ ਸਰੀਰ ਨੂੰ ਲੋੜੀਂਦੇ ਪੌਸ਼ਕ ਤੱਥ ਵੀ ਮਿਲਦੇ ਹਨ। ਡਾਕਟਰਾਂ ਵੱਲੋਂ ਛੋਟੇ ਬੱਚਿਆਂ ਨੂੰ ਦੁੱਧ ਪੀਣ ਦੀ ਸਲਾਹ ਦਿੰਦੇ ਹਨ ਕਿਉਂਕਿ ਬੱਚਿਆਂ ਦੇ ਵਿਕਾਸ ਲਈ ਦੁੱਧ ਪੀਣਾ ਲਾਜ਼ਮੀ ਹੈ।