ਰਾਮਗੜ੍ਹੀਆ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਮਿੱਤਰ ਮਿਲਣੀ ਹੋਈ
ਫਗਵਾੜਾ : ਰਾਮਗੜ੍ਹੀਆ ਕਾਲਜ ਫਗਵਾੜਾ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਬਣਾਈ ਗਈ ‘ਰਾਮਗੜ੍ਹੀਆ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ (ਰਕੋਸਾ) ਵੱਲੋਂ ਦੂਜੀ ਮਿੱਤਰ ਮਿਲਣੀ ਕਰਵਾਈ ਗਈ। ਇਸ ਐਲੂਮਨੀ ਮੈਗਾ ਮੀਟ ਵਿਚ ਆਪਣੇ ਖੇਤਰਾਂ ਵਿਚ ਮੱਲਾਂ ਮਾਰ ਚੁੱਕੇ ਤੇ ਸੇਵਾਮੁਕਤ ਹੋਏ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਕਾਲਜ ਦੇ ਪੁਰਾਣੇ ਪਲਾਂ ਨੂੰ ਯਾਦ ਕੀਤਾ ਅਤੇ ਖ਼ੂਬ ਮਸਤੀ ਕੀਤੀ। ਰਾਮਗੜ੍ਹੀਆ […]

By : Makhan Shah
ਫਗਵਾੜਾ : ਰਾਮਗੜ੍ਹੀਆ ਕਾਲਜ ਫਗਵਾੜਾ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਬਣਾਈ ਗਈ ‘ਰਾਮਗੜ੍ਹੀਆ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ (ਰਕੋਸਾ) ਵੱਲੋਂ ਦੂਜੀ ਮਿੱਤਰ ਮਿਲਣੀ ਕਰਵਾਈ ਗਈ। ਇਸ ਐਲੂਮਨੀ ਮੈਗਾ ਮੀਟ ਵਿਚ ਆਪਣੇ ਖੇਤਰਾਂ ਵਿਚ ਮੱਲਾਂ ਮਾਰ ਚੁੱਕੇ ਤੇ ਸੇਵਾਮੁਕਤ ਹੋਏ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਕਾਲਜ ਦੇ ਪੁਰਾਣੇ ਪਲਾਂ ਨੂੰ ਯਾਦ ਕੀਤਾ ਅਤੇ ਖ਼ੂਬ ਮਸਤੀ ਕੀਤੀ।
ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਐਲੂਮਨੀ ਮੈਗਾ ਮੀਟ ਕਰਵਾਈ ਗਈ, ਜਿਸ ਵਿਚ ਵੱਖ ਵੱਖ ਖੇਤਰਾਂ ਵਿਚੋਂ ਸੇਵਾ ਮੁਕਤ ਹੋਏ ਕਾਲਜ ਦੇ ਪੁਰਾਣੇ ਵਿਦਿਆਰਥੀ ਸ਼ਾਮਲ ਹੋਏ। ਇਸ ਮੌਕੇ ਕਰਵਾਈ ਗਈ ਮਿੱਤਰ ਮਿਲਣੀ ਦੀ ਸ਼ੁਰੂਆਤ ਰਕੋਸਾ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਭੱਟੀ, ਸੇਵਾਮੁਕਤ ਐਸਐਸਪੀ ਵੱਲੋਂ ਰਕੋਸਾ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਰਕੋਸਾ ਵੱਲੋਂ ਕਾਲਜ ਦੇ ਮੌਜੂਦਾ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਇਕ ਲੱਖ ਰੁਪਏ ਦੀ ਸਹਾਹਿਤਾ ਰਾਸ਼ੀ ਦੇਣ ਤੋਂ ਇਲਾਵਾ ਕਾਲਜ ਦੀ ਦਿੱਖ ਨੂੰ ਖ਼ੂਬਸੂਰਤ ਬਣਾਉਣ ਲਈ ਚੱਲ ਰਹੇ ਪ੍ਰੋਜੈਕਟ ਲਈ 50 ਹਜ਼ਾਰ ਦਾ ਯੋਗਦਾਨ ਪਾਇਆ ਗਿਆ ਏ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨਾਂ ਰਕੋਸਾ ਦੇ ਕੁੱਝ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ’ਤੇ ਵੀ ਸਹਾਇਤਾ ਦਿੱਤੀ ਜਾਂਦੀ ਐ।
ਇਸ ਮੌਕੇ ਕਾਲਜ ਦੇ ਸੇਵਾਮੁਕਤ ਪ੍ਰੋਫੈਸਰ ਕੁਲਦੀਪ ਸਿੰਘ ਖਾਬੜਾ ਅਤੇ ਪ੍ਰੋ: ਸਾਗਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਹ ਦੋਵੇਂ ਪ੍ਰੋਫੈਸਰ ਮੌਜੂਦ ਸਮੇਂ ਵਿਦੇਸ਼ਾਂ ਵਿਚ ਸੈਟਲਡ ਨੇ। ਪ੍ਰੋ: ਕੁਲਦੀਪ ਸਿੰਘ ਨੇ ਰਕੋਸਾ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਭਵਿੱਖ ਲਈ ਸਹੀ ਦਿਸ਼ਾ ਦੇਣ ਵਾਸਤੇ ਕੈਰੀਅਰ ਗਾਈਡੈਂਸ ਵੱਲ ਵੀ ਧਿਆਨ ਦੇਣਾ ਚਾਹੀਦਾ ਏ।
ਇਸੇ ਤਰ੍ਹਾਂ ਪ੍ਰੋ: ਸਾਗਰ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਰਕੋਸਾ ਦੇ ਸਮਾਗਮ ਵਿਚ ਆ ਕੇ ਨਵੀਂ ਤਾਕਤ ਮਿਲੀ ਐ। ਇਸ ਤੋਂ ਇਲਾਵਾ ਰਕੋਸਾ ਵੱਲੋਂ ਇਕ ਮਤੇ ਰਾਹੀਂ ਇਕ ਮੈਂਬਰ ਪ੍ਰੋ: ਸੀਤਲ ਸਿੰਘ ਰਿਆਤ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ।
ਦੱਸ ਦਈਏ ਕਿ ਇਸ ਮੈਗਾ ਐਲੂਮਨੀ ਮੀਟ ਵਿਚ ਹੋਰਨਾਂ ਤੋਂ ਇਲਾਵਾ ਰਕੋਸਾ ਦੇ ਪ੍ਰਧਾਨ ਪ੍ਰਸਿੱਧ ਉਦਯੋਗਪਤੀ ਐਸਪੀ ਸੇਠੀ, ਸੀਨੀਅਰ ਉਪ ਪ੍ਰਧਾਨ ਸੇਵਾਮੁਕਤ ਆਈਏਐਸ ਬਲਬੀਰ ਸਿੰਘ ਸੂਦਨ, ਉਪ ਕੁਲਪਤੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਡਾ. ਧਰਮਜੀਤ ਸਿੰਘ ਪਰਮਾਰ, ਰਕੋਸਾ ਦੇ ਖ਼ਜ਼ਾਨਚੀ ਜਗਦੀਸ਼ ਮਹੇ, ਮੀਡੀਆ ਸਕੱਤਰ ਪ੍ਰੋ: ਜਸਵੰਤ ਸਿੰਘ ਗੰਡਮ, ਉਦਯੋਗਪਤੀ ਆਈਪੀ ਖੁਰਾਣਾ, ਸੇਵਾਮੁਕਤ ਕਰਨਲ ਵਰਿੰਦਰ ਜੋਨੇਜਾ, ਪਿ੍ਰੰਸੀਪਲ ਪ੍ਰੇਮ ਪਾਲ ਪੱਬੀ, ਪ੍ਰਿੰਸੀਪਲ ਮਨਜੀਤ ਸਿੰਘ, ਸੇਵਾਮੁਕਤ ਕਮਾਡੈਂਟ ਗਿਆਨ ਸਿੰਘ, ਪ੍ਰੋ: ਅਸ਼ੋਕ ਚੱਢਾ, ਡੀਐਸ ਜੱਸਲ, ਮਹਿੰਦਰ ਸਿੰਘ ਦੁਸਾਂਝ, ਡਾ. ਸੁਮਨ, ਸਮਾਜ ਸੇਵਕ ਮਲਕੀਤ ਸਿੰਘ ਰਘਬੋਤਰਾ, ਹਰਬੰਸ ਲਾਲ, ਐਨਆਰਆਈ ਵਿਨੋਦ ਓਹਰੀ, ਪਵਿੱਤਰ ਸਿੰਘ ਵਿਰਦੀ, ਜਸਪਾਲ ਸਿੰਘ, ਐਡਵੋਕੇਟ ਨਿਰਵੈਰ ਸਿੰਘ, ਅਵਤਾਰ ਸਿੰਘ ਤਾਰੀ ਸ਼ਾਮਲ ਸਨ।


