ਉਨਟਾਰੀਓ ਵਿਚ ਊਬਰ ਡਰਾਈਵਰ ’ਤੇ ਲੱਗੇ ਸੈਕਸ਼ੁਅਲ ਅਸਾਲਟ ਦੇ ਦੋਸ਼
ਵਿਟਬੀ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਡਰਹਮ ਰੀਜਨਲ ਪੁਲਿਸ ਵੱਲੋਂ ਇਕ ਊਬਰ ਡਰਾਈਵਰ ਨੂੰ ਗ੍ਰਿਫ਼ਤਾਰ ਕਰਦਿਆਂ ਸੈਕਸ਼ੁਅਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਇਕ ਮਹਿਲਾ ਮੁਸਾਫਰ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਜਦੋਂ ਟੌਂਟਨ ਰੋਡ ਅਤੇ ਗਾਰਡਨ ਸਟ੍ਰੀਟ ਇਲਾਕੇ ਵਿਚ ਪੁਲਿਸ ਨੂੰ ਸੱਦਿਆ ਗਿਆ। ਊਬਰ ਡਰਾਈਵਰ ਦੀ ਸ਼ਨਾਖਤ 32 […]

ਵਿਟਬੀ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਡਰਹਮ ਰੀਜਨਲ ਪੁਲਿਸ ਵੱਲੋਂ ਇਕ ਊਬਰ ਡਰਾਈਵਰ ਨੂੰ ਗ੍ਰਿਫ਼ਤਾਰ ਕਰਦਿਆਂ ਸੈਕਸ਼ੁਅਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਇਕ ਮਹਿਲਾ ਮੁਸਾਫਰ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਜਦੋਂ ਟੌਂਟਨ ਰੋਡ ਅਤੇ ਗਾਰਡਨ ਸਟ੍ਰੀਟ ਇਲਾਕੇ ਵਿਚ ਪੁਲਿਸ ਨੂੰ ਸੱਦਿਆ ਗਿਆ। ਊਬਰ ਡਰਾਈਵਰ ਦੀ ਸ਼ਨਾਖਤ 32 ਸਾਲ ਦੇ ਅਨੀਸ ਅਸ਼ਰਫ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਸੈਕਸ਼ੁਅਲ ਅਸਾਲਟ ਦੇ ਦੋ ਦੋਸ਼ ਲੱਗੇ ਅਤੇ ਅਦਾਲਤ ਵਿਚ ਪੇਸ਼ ਹੋਣ ਦੇ ਵਾਅਦੇ ’ਤੇ ਰਿਹਾਅ ਕਰ ਦਿਤਾ ਗਿਆ।
ਵਿਟਬੀ ਦੇ ਅਨੀਸ ਅਸ਼ਰਫ ਵਜੋਂ ਹੋਈ ਸ਼ਨਾਖਤ
ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੱਕੀ ਵੱਖ ਵੱਖ ਐਪਸ ਰਾਹੀਂ ਰਾਈਡ ਸ਼ੇਅਰਿੰਗ ਸੇਵਾਵਾਂ ਮੁਹੱਈਆ ਕਰਵਾ ਰਿਹਾ ਸੀ ਜਿਸ ਦੇ ਮੱਦੇਨਜ਼ਰ ਡਰਹਮ ਰੀਜਨਲ ਪੁਲਿਸ ਵੱਲੋਂ ਵੱਖ ਵੱਖ ਕੰਪਨੀਆਂ ਨਾਲ ਸੰਪਰਕ ਕੀਤਾ ਗਿਆ ਹੈ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਸੁਚੇਤ ਰਹਿਣ ਲਈ ਵੀ ਆਖਿਆ ਗਿਆ ਹੈ। ਪੀੜਤ ਮਹਿਲਾ ਦੇ ਬਿਆਨ ਮੁਤਾਬਕ ਉਹ ਟੈਕਸੀ ਰਾਹੀਂ ਆਪਣੇ ਘਰ ਵਾਪਸ ਜਾ ਰਹੀ ਸੀ ਜਦੋਂ ਡਰਾਈਵਰ ਨੇ ਕਥਿਤ ਹਰਕਤ ਕੀਤੀ।