ਕੈਨੇਡਾ ’ਚ ਭਾਰਤੀ ਔਰਤ ਵਿਰੁੱਧ ਲੱਗੇ ਮਨੁੱਖੀ ਤਸਕਰੀ ਦੇ ਦੋਸ਼
ਬਰੈਂਪਟਨ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਮਨੁੱਖੀ ਤਸਕਰੀ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ ਇਕ ਭਾਰਤੀ ਔਰਤ ਸਣੇ ਦੋ ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਔਰਤ ਦੀ ਸ਼ਨਾਖਤ ਜਾਗ੍ਰਿਤੀਬੇਨ ਭੱਟ ਵਜੋਂ ਕੀਤੀ ਗਈ ਹੈ ਜਦਕਿ ਉਸ ਦੇ ਸਾਥੀ ਦਾ ਨਾਂ ਮੁਹੰਮਦ ਫਰਹਾਲ ਦੱਸਿਆ ਜਾ ਰਿਹਾ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਕਈ […]
By : Editor Editor
ਬਰੈਂਪਟਨ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਮਨੁੱਖੀ ਤਸਕਰੀ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ ਇਕ ਭਾਰਤੀ ਔਰਤ ਸਣੇ ਦੋ ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਔਰਤ ਦੀ ਸ਼ਨਾਖਤ ਜਾਗ੍ਰਿਤੀਬੇਨ ਭੱਟ ਵਜੋਂ ਕੀਤੀ ਗਈ ਹੈ ਜਦਕਿ ਉਸ ਦੇ ਸਾਥੀ ਦਾ ਨਾਂ ਮੁਹੰਮਦ ਫਰਹਾਲ ਦੱਸਿਆ ਜਾ ਰਿਹਾ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਕਈ ਪੀੜਤ ਸਾਹਮਣੇ ਆਉਣ ਮਗਰੋਂ ਸਤੰਬਰ ਦੇ ਦੂਜੇ ਹਫ਼ਤੇ ਪੜਤਾਲ ਆਰੰਭੀ ਗਈ।
ਪੀਲ ਰੀਜਨਲ ਪੁਲਿਸ ਨੇ ਸਾਥੀ ਸਣੇ ਕੀਤਾ ਗ੍ਰਿਫ਼ਤਾਰ
ਕਈ ਹਫ਼ਤੇ ਤੱਕ ਤਹਿਕੀਕਾਤ ਕਰਨ ਤੋਂ ਬਾਅਦ ਬਰੈਂਪਟਨ ਨਾਲ ਸਬੰਧਤ 44 ਸਾਲ ਦੀ ਜਾਗ੍ਰਿਤੀਬੇਨ ਭੱਟ ਅਤੇ 23 ਸਾਲ ਦੇ ਮੁਹੰਮਦ ਫਰਹਾਨ ਵਿਰੁੱਧ ਮਨੁੱਖੀ ਤਸਕਰੀ ਅਤੇ ਕੁੜੀਆਂ ਨੂੰ ਨਾਜਾਇਜ਼ ਕੰਮ ਲਈ ਮਜਬੂਰ ਕਰਦਿਆਂ ਆਰਥਿਕ ਲਾਭ ਹਾਸਲ ਕਰਨ ਸਣੇ ਕਈ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਪੀੜਤਾਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ ਅਤੇ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 453 2121 ਐਕਸਟੈਨਸ਼ਨ 3555 ’ਤੇ ਕਾਲ ਕੀਤੀ ਜਾਵੇ।