ਨਿਹੰਗ ਸਿੰਘ ਵੱਲੋਂ ਦੁਮਾਲੇ ਅਤੇ ਕੇਸਾਂ ਦੀ ਬੇਅਦਬੀ ਦੇ ਇਲਜ਼ਾਮ
ਤਰਨਤਾਰਨ, 18 ਸਤੰਬਰ (ਸੁਰਿੰਦਰ ਸਿੰਘ) : ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਾੜੀ ਗੌੜ ਸਿੰਘ ਦੇ ਰਹਿਣ ਵਾਲੇ ਗੁਰ ਸਿੱਖ ਨਿਹੰਗ ਦੀ ਪਿੰਡ ਦੇ ਹੀ ਰਹਿਣ ਵਾਲੇ 3 ਵਿਅਕਤੀਆਂ ਵੱਲੋਂ ਬੁਰੀ ਤਰਾਂ ਕੁੱਟਮਾਰ ਕਰਕੇ ਦੁਮਾਲੇ ’ਤੇ ਕੇਸਾ ਦੀ ਬੇਅਦਬੀ ਕਰਨ ਦੀ ਨਿੰਦਣਯੋਗ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਵਿਰੋਧੀ ਧਿਰ ਵੱਲੋਂ ਉਨ੍ਹਾਂ ਤੇ ਲੱਗੇ ਦੋਸ਼ਾ ਨੂੰ ਬੇਬੁਨਿਆਦ […]
By : Hamdard Tv Admin
ਤਰਨਤਾਰਨ, 18 ਸਤੰਬਰ (ਸੁਰਿੰਦਰ ਸਿੰਘ) : ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਾੜੀ ਗੌੜ ਸਿੰਘ ਦੇ ਰਹਿਣ ਵਾਲੇ ਗੁਰ ਸਿੱਖ ਨਿਹੰਗ ਦੀ ਪਿੰਡ ਦੇ ਹੀ ਰਹਿਣ ਵਾਲੇ 3 ਵਿਅਕਤੀਆਂ ਵੱਲੋਂ ਬੁਰੀ ਤਰਾਂ ਕੁੱਟਮਾਰ ਕਰਕੇ ਦੁਮਾਲੇ ’ਤੇ ਕੇਸਾ ਦੀ ਬੇਅਦਬੀ ਕਰਨ ਦੀ ਨਿੰਦਣਯੋਗ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਵਿਰੋਧੀ ਧਿਰ ਵੱਲੋਂ ਉਨ੍ਹਾਂ ਤੇ ਲੱਗੇ ਦੋਸ਼ਾ ਨੂੰ ਬੇਬੁਨਿਆਦ ਦੱਸਿਆ ਹੈ । ਉਧਰ ਇਸ ਘਟਨਾ ਦਾ ਪਤਾ ਚੱਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਉਧੋਕੇ ਨੇ ਘਟਨਾ ਨੂੰ ਨਿੰਦਣਯੋਗ ਦੱਸਿਆ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੀੜਤ ਗੁਰਵਰਿਆਮ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਮਾੜੀ ਗੋੜ ਸਿੰਘ ਨੇ ਦੱਸਿਆ ਕਿ ਉਹ ਗ੍ਰੰਥੀ ਸਿੰਘ ਹੈ ਅਤੇ ਬੀਤੀ 16 ਸਤੰਬਰ ਨੂੰ ਵਕਤ ਸਵੇਰੇ ਕਰੀਬ 7 ਵਜੇ ਦੇ ਕਰੀਬ ਪਿੰਡ ਦੀ ਹੀ ਡੇਅਰੀ ਤੇ ਦੁੱਧ ਪਾ ਕੇ ਵਾਪਿਸ ਘਰ ਪਰਤ ਰਿਹਾ ਸੀ ਕਿ ਉਸਦੇ ਪਿੰਡ ਦੇ ਹੀ ਰਹਿਣ ਵਾਲੇ ਨਿਸ਼ਾਨ ਸਿੰਘ, ਜੁਗਰਾਜ ਸਿੰਘ ਅਤੇ ਉਨ੍ਹਾਂ ਦਾ ਪਿਤਾ ਹਰਬੰਸ ਸਿੰਘ ਨੇ ਉਸਦਾ ਰਾਹ ਰੋਕ ਲਿਆ ਅਤੇ ਉਸ ਤੇ ਹਮਲਾ ਕਰਕੇ ਜਮੀਨ ਤੇ ਸੁੱਟ ਲਿਆ। ਜਿਸ ਤੋਂ ਬਾਅਦ ਉਸਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਉਸਦਾ ਦੁਮਾਲਾ ਉਤਾਰ ਕੇ ਉਸਨੂੰ ਕੇਸਾ ਤੋਂ ਧੂਇਆ ਗਿਆ ਹੈ।
ਗੁਰਵਰਿਆਮ ਸਿੰਘ ਨੇ ਦੱਸਿਆ ਕਿ ਮੈ ਗੁਰੂ ਦਾ ਪੂਰਨ ਸਿੱਖ ਹਾਂ ਅਤੇ ਮੇਰੇ ਦੁਮਾਲੇ ਤੇ ਕੇਸਾ ਸਮੇਤ ਚੋਲੇ ਦੀ ਬੇਅਦਬੀ ਕਰਕੇ ਮੇਰੀ ਪਿੰਡ ਅਤੇ ਇਲਾਕੇ ਵਿੱਚ ਉਕਤ ਵਿਅਕਤੀਆਂ ਨੇ ਛਵੀ ਨੂੰ ਖਰਾਬ ਕੀਤਾ ਹੈ ਜਿਸ ਸੰਬੰਧੀ ਉਨ੍ਹਾਂ ਨੇ ਲਿਖਤੀ ਦਰਖਾਸਤ ਥਾਣਾ ਭਿੱਖੀਵਿੰਡ ਵਿਖੇ ਦਿੱਤੀ ਹੈ ਅਤੇ ਮੈ ਪੰਜਾਬ ਦੇ ਡੀ.ਜੀ.ਪੀ ਸਮੇਤ ਐਸ.ਐਸ.ਪੀ ਤਰਨਤਾਰਨ ਪਾਸੋਂ ਮੰਗ ਕਰਦਾ ਹਾਂ ਕਿ ਮੇਰੇ ਦੁਮਾਲੇ ਤੇ ਕੇਸਾ ਸਮੇਤ ਚੋਲੇ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਖਿਲਾਫ ਬਣਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਜਾਵੇ।
ਉਧਰ ਦੂਜੀ ਧਿਰ ਦੇ ਨਿਸ਼ਾਨ ਸਿੰਘ ਨੇ ਆਪਣੇ ਤੇ ਲੱਗੇ ਦੋਸ਼ਾ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਕਿਹਾ ਕਿ ਉਕਤ ਗੁਰਵਰਿਆਮ ਸਿੰਘ ਨੇ ਖੂਹ ਵਾਲੀ ਜਗਾ ਤੇ ਸਾਡੇ ਵੱਲੋਂ ਲਗਾਏ ਗਏ ਰੁੱਖਾਂ ਨੂੰ ਲੈ ਕੇ ਉਨ੍ਹਾਂ ਨੂੰ ਭੱਦੀ ਸਬਦਾਵਲੀ ਅਤੇ ਗਾਲੀ ਗਲੋਚ ਕੀਤਾ ਹੈ ਜਦ ਕਿ ਅਸੀ ਇਸ ਦੀ ਕੁੱਟਮਾਰ ਹੀ ਕੀਤੀ ਹੈ ਅਤੇ ਨਾ ਹੀ ਦੁਮਾਲੇ,ਕੇਸਾ ਤੇ ਚੋਲੇ ਦੀ ਬੇਅਦਬੀ ਕੀਤੀ ਹੈ। ਜਿਸ ਸੰਬੰਧੀ ਉਨ੍ਹਾਂ ਵੀ ਲਿਖਤੀ ਦਰਖਾਸਤ ਥਾਣਾ ਭਿੱਖੀਵਿੰਡ ਵਿਖੇ ਦਿੱਤੀ ਹੈ।
ਉਧਰ ਇਲਾਕੇ ਚ ਵਾਪਰੀ ਇਸ ਨਿੰਦਣਯੋਗ ਘਟਨਾ ਤੋਂ ਬਾਅਦ ਸਤਿਕਾਰ ਕਮੇਟੀ ਆਗੂ ਭਾਈ ਰਣਜੀਤ ਸਿੰਘ ਉਧੋਕੇ ਪਿੰਡ ਮਾੜੀ ਗੋੜ ਸਿੰਘ ਵਿਖੇ ਪਹੁੰਚੇ ਅਤੇ ਸਾਰੀ ਘਟਨਾ ਦੀ ਜਾਚ ਕੀਤੀ ਅਤੇ ਕਿਹਾ ਕਿ ਦੁਮਾਲੇ ਤੇ ਕੇਸਾ ਸਮੇਤ ਚੋਲੇ ਦੀ ਕੀਤੀ ਬੇਅਦਬੀ ਅੱਤ ਨਿੰਦਣਯੋਗ ਘਟਨਾ ਹੈ ਅਤੇ ਉਹ ਆਪਣੇ ਜਥੇਬੰਦੀ ਵੱਲੋਂ ਪੁਲਸ ਪਾਸੋਂ ਇਹ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਚ ਕੀਤੀ ਜਾਵੇ ਅਤੇ ਜਿਹੜੀ ਧਿਰ ਦੋਸ਼ੀ ਪਾਈ ਜਾਵੇ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇ।
ਜਦ ਇਸ ਮਾਮਲੇ ਸੰਬੰਧੀ ਥਾਣਾ ਭਿੱਖੀਵਿੰਡ ਦੇ ਤਬਦੀਸ਼ੀ ਅਫਸਰ ਏ.ਐਸ.ਆਈ ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾ ਉਨਾਂ ਕੋਲ ਆ ਗਈਆਂ ਹਨ ਅਤੇ ਉਹ ਮਾਮਲੇ ਦੀ ਜਾਚ ਕਰ ਰਹੇ ਹਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।