ਪੰਜਾਬੀ ਗਾਇਕ ਸਿੱਪੀ ਗਿੱਲ ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ
ਮੁਹਾਲੀ, 18 ਅਕਤੂਬਰ, ਨਿਰਮਲ : ਪੰਜਾਬੀ ਗਾਇਕ ਸਿੱਪੀ ਗਿੱਲ ’ਤੇ ਮੁਹਾਲੀ ਵਿਚ ਮਾਮਲਾ ਦਰਜ ਹੋਇਆ ਹੈ। ਉਨ੍ਹਾਂ ’ਤੇ ਅਪਣੇ ਦੋਸਤ ਦੇ ਨਾਲ ਹੋਮਲੈਂਡ ਸੁਸਾਇਟੀ ਵਿਚ ਕੁੱਟਮਾਰ ਕਰਨ ਦੇ ਇਲਜ਼ਾਮ ਹਨ। ਪੁਲਿਸ ਮਾਮਲੇ ਵਿਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।ਸਿੱਪੀ ਗਿੱਲ ਦੇ ਖ਼ਿਲਾਫ਼ ਕਮਲਜੀਤ ਸਿੰਘ ਸ਼ੇਰਗਿੱਲ ਨੇ ਕੇਸ ਦਰਜ ਕਰਾਇਆ ਹੈ। ਸ਼ੇਰਗਿੱਲ ਨੇ ਇਲਜ਼ਾਮ ਲਗਾਏ […]
By : Hamdard Tv Admin
ਮੁਹਾਲੀ, 18 ਅਕਤੂਬਰ, ਨਿਰਮਲ : ਪੰਜਾਬੀ ਗਾਇਕ ਸਿੱਪੀ ਗਿੱਲ ’ਤੇ ਮੁਹਾਲੀ ਵਿਚ ਮਾਮਲਾ ਦਰਜ ਹੋਇਆ ਹੈ। ਉਨ੍ਹਾਂ ’ਤੇ ਅਪਣੇ ਦੋਸਤ ਦੇ ਨਾਲ ਹੋਮਲੈਂਡ ਸੁਸਾਇਟੀ ਵਿਚ ਕੁੱਟਮਾਰ ਕਰਨ ਦੇ ਇਲਜ਼ਾਮ ਹਨ। ਪੁਲਿਸ ਮਾਮਲੇ ਵਿਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਸਿੱਪੀ ਗਿੱਲ ਦੇ ਖ਼ਿਲਾਫ਼ ਕਮਲਜੀਤ ਸਿੰਘ ਸ਼ੇਰਗਿੱਲ ਨੇ ਕੇਸ ਦਰਜ ਕਰਾਇਆ ਹੈ। ਸ਼ੇਰਗਿੱਲ ਨੇ ਇਲਜ਼ਾਮ ਲਗਾਏ ਕਿ ਸਿੱਪੀ ਗਿੱਲ ਅਤੇ ਉਸ ਦੇ ਸਾਥੀਆਂ ਨੇ ਮੈਨੂੰ ਰਸਤੇ ਵਿਚ ਘੇਰਿਆ ਅਤੇ ਕੁੱਟਮਾਰ ਕਰਦੇ ਹੋਏ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਸੰਦੀਪ ਸਿੰਘ ਗਿੱਲ ਉਰਫ ਸਿੱਪੀ ਗਿੱਲ ਦੇ ਨਾਲ ਇਸ ਕੇਸ ਵਿਚ ਹਨੀ ਸੇਖੋਂ ਅਤੇ ਹਨੀ ਖਾਨ ਦਾ ਵੀ ਨਾਂ ਸ਼ਾਮਲ ਹੈ। 5-6 ਅਣਪਛਾਤੇ ਮੁਲਜ਼ਮ ਵੀ ਕੇਸ ਵਿਚ ਸ਼ਾਮਲ ਕੀਤੇ ਗਏ ਹਨ। ਇਹ ਕੇਸ ਆਈਪੀਸੀ ਦੀ ਧਾਰਾ 323, 341, 148 ਅਤੇ ਆਰਮਸ ਐਕਟ ਤਹਿਤ ਹੋਇਆ ਹੈ।
ਦੱਸਿਆ ਗਿਆ ਕਿ ਸਿੱਪੀ ਗਿੱਲ ਅਤੇ ਸ਼ਿਕਾਇਤਕਰਤਾ ਕਮਲ ਸ਼ੇਰਗਿੱਲ ਦੀ ਪੁਰਾਣੀ ਜਾਣ ਪਛਾਣ ਹੈ। ਦੋਵੇਂ ਕਾਫੀ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ ਲੇਕਿਨ ਕੁਝ ਸਮਾਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ। ਉਦੋਂ ਤੋਂ ਦੋਵਾਂ ਵਿਚਾਲੇ ਆਪਸੀ ਰੰਜਿਸ਼ ਚਲੀ ਆ ਰਹੀ ਹੈ। ਪੀੜਤ ਦਾ ਕਹਿਣਾ ਹੈ ਕਿ ਉਸ ਨੇ ਭੱਜ ਕੇ ਕਾਫੀ ਮੁਸ਼ਕਿਲ ਨਾਲ ਜਾਨ ਬਚਾਈ।