Begin typing your search above and press return to search.

ਆਲੀਆ ਭੱਟ ਬਣੀ ਏਆਈ ਦਾ ਸ਼ਿਕਾਰ, ਬੋਲਡ ਡੀਪਫੇਕ ਵੀਡੀਓ ਵਾਇਰਲ

ਮੁੰਬਈ, ਸ਼ੇਖਰ ਰਾਏ : - ਰਸ਼ਮੀਕਾ ਮੰਦਾਨਾ, ਕੈਟਰੀਨਾ ਕੈਫ ਅਤੇ ਕਾਜੋਲ ਤੋਂ ਬਾਅਦ ਹੁਣ ਆਲੀਆ ਭੱਟ ਦਾ ਡੀਪਫੇਕ ਵੀਡੀਓ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਏਆਈ ਤਕਨੀਕ ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋ ਦਾ ਮਾਮਲਾ ਗਰਮਾ ਗਿਆ ਹੈ। ਇਸ ਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਹਨ। ਇਸ ਉੱਪਰ ਸਵਾਲ ਖੜੇ ਹੋਣ […]

ਆਲੀਆ ਭੱਟ ਬਣੀ ਏਆਈ ਦਾ ਸ਼ਿਕਾਰ, ਬੋਲਡ ਡੀਪਫੇਕ ਵੀਡੀਓ ਵਾਇਰਲ
X

Editor EditorBy : Editor Editor

  |  27 Nov 2023 3:56 AM GMT

  • whatsapp
  • Telegram

ਮੁੰਬਈ, ਸ਼ੇਖਰ ਰਾਏ : - ਰਸ਼ਮੀਕਾ ਮੰਦਾਨਾ, ਕੈਟਰੀਨਾ ਕੈਫ ਅਤੇ ਕਾਜੋਲ ਤੋਂ ਬਾਅਦ ਹੁਣ ਆਲੀਆ ਭੱਟ ਦਾ ਡੀਪਫੇਕ ਵੀਡੀਓ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਏਆਈ ਤਕਨੀਕ ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋ ਦਾ ਮਾਮਲਾ ਗਰਮਾ ਗਿਆ ਹੈ। ਇਸ ਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਹਨ। ਇਸ ਉੱਪਰ ਸਵਾਲ ਖੜੇ ਹੋਣ ਲੱਗੇ ਨੇ। ਆਲੀਆ ਭੱਟ ਦੀ ਡੀਪਫੇਕ ਵੀਡੀਓ ਬਾਰੇ ਆਓ ਤੁਹਾਨੂੰ ਹੋਰ ਜਾਣਕਾਰੀ ਦਿੰਦੇ ਹਾਂ।


ਸੋਸ਼ਲ ਮੀਡੀਆ ਉੱਪਰ ਇਸ ਸਮੇਂ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦਾ ਡੀਪਫੇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇਕ ਲੜਕੀ ਚਿੱਟੇ ਅਤੇ ਨੀਲੇ ਰੰਗ ਦੀ ਫੁੱਲਦਾਰ ਡਰੈੱਸ ਪਾ ਕੇ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਏਆਈ ਟੂਲ ਦੀ ਮਦਦ ਨਾਲ ਵੀਡੀਓ 'ਚ ਆਲੀਆ ਦੇ ਚਿਹਰੇ ਦਾ ਇੰਨਾ ਸਪੱਸ਼ਟ ਇਸਤੇਮਾਲ ਕੀਤਾ ਗਿਆ ਹੈ ਕਿ ਇਕ ਨਜ਼ਰ 'ਚ ਇਹ ਕੁੜੀ ਆਲੀਆ ਭੱਟ ਵਰਗੀ ਲੱਗਦੀ ਹੈ। ਹਾਲਾਂਕਿ ਉਸ ਦੇ ਐਕਸ਼ਨ ਅਤੇ ਬਾਡੀ ਪੋਸਚਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੀਡੀਓ ਫਰਜ਼ੀ ਹੈ ਅਤੇ ਇਹ ਆਲੀਆ ਭੱਟ ਨਹੀਂ ਹੈ।ਫਿਲਹਾਲ ਵੀਡੀਓ 'ਚ ਨਜ਼ਰ ਆ ਰਹੀ ਅਸਲੀ ਲੜਕੀ ਕੌਣ ਹੈ ਇਸ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਡੀਪਫੇਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਉੱਪਰ ਆਲੀਆ ਭੱਟ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।


ਆਲੀਆ ਭੱਟ ਦੀ ਡੀਪਫੇਕ ਵੀਡੀਓ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਸਾਉਥ ਫਿਲਮ ਇੰਡਸਟਰੀ ਅਤੇ ਬਾਲੀਵੁੱਡ ਅਦਾਕਾਰਾ ਰਸ਼ਮੀਕਾ ਮੰਦਾਨਾ ਦਾ ਡੀਪਫੇਕ ਵੀਡੀਓ ਵੀ ਸਾਹਮਣੇ ਆ ਚੁੱਕਾ ਹੈ ਜੋ ਕਾਫੀ ਸੁਰਖੀਆਂ ਵਿਚ ਰਿਹਾ ਸੀ। ਹਾਲਾਂਕਿ ਰਸ਼ਮੀਕਾ ਦਾ ਡੀਪਫੇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਵੀਡੀਓ ਬਣਾਉਣ ਵਾਲਿਆਂ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਪਰ ਹੁਣ ਆਲੀਆ ਭੱਟ ਦਾ ਇਹ ਵੀਡੀਓ ਆਉਣ ਤੋਂ ਬਾਅਦ ਮਾਮਲਾ ਇਕ ਵਾਰੀ ਫਿਰ ਤੋਂ ਤਾਜ਼ਾ ਹੋ ਗਿਆ ਹੈ।


ਰਸ਼ਮਿਕਾ ਮੰਦਨਾ ਦਾ ਇਕ ਡੀਪਫੇਕ ਵੀਡੀਓ ਮਾਮਲਾ ਕਾਫੀ ਹਾਈਲਾਈਟ ਹੋ ਗਿਆ ਸੀ ਜਿਸ ਤੋਂ ਬਾਅਦ ਅਮਿਤਾਭ ਬੱਚਨ, ਮ੍ਰਿਣਾਲ ਠਾਕੁਰ, ਨਾਗ ਚੈਤੰਨਿਆ ਵਰਗੇ ਕਈ ਸੈਲੇਬਸ ਰਸ਼ਮੀਕਾ ਮੰਦਾਨਾ ਦੇ ਸਮਰਥਨ 'ਚ ਸਾਹਮਣੇ ਆਏ। ਕੁਝ ਸਮੇਂ ਬਾਅਦ ਮਾਮਲਾ ਵਧਿਆ ਤਾਂ ਵੀਡੀਓ ਦੀ ਅਸਲੀ ਲੜਕੀ ਜ਼ਾਰਾ ਪਟੇਲ ਦੀ ਪਛਾਣ ਹੋਈ, ਜਿਸ ਦੇ ਸਰੀਰ 'ਚ ਰਸ਼ਮਿਕਾ ਦੇ ਚਿਹਰੇ ਦੀ ਵਰਤੋਂ ਕਰਕੇ ਡੀਪ ਫੇਕ ਬਣਾਇਆ ਗਿਆ ਸੀ। ਲੜਕੀ ਨੇ ਇਸ ਮਾਮਲੇ 'ਚ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਸੀ ਕਿ ਉਸ ਦੀ ਵੀਡੀਓ ਦੀ ਦੁਰਵਰਤੋਂ ਹੋਣ ਦੀ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ।


ਕੁਝ ਸਮਾਂ ਪਹਿਲਾਂ ਕਾਜੋਲ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਕੱਪੜੇ ਬਦਲਦੇ ਨਜ਼ਰ ਆ ਰਹੀ ਸੀ। ਤੱਥਾਂ ਦੀ ਜਾਂਚ ਤੋਂ ਪਤਾ ਲੱਗਾ ਕਿ ਇਹ ਇੱਕ ਡੀਪਫੇਕ ਵੀਡੀਓ ਸੀ, ਜੋ ਜੂਨ ਵਿੱਚ ਇੱਕ ਪ੍ਰਭਾਵਕ ਦੁਆਰਾ ਬਣਾਇਆ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ ਡੀਪਫੇਕ, ਇੱਕ ਤਰ੍ਹਾਂ ਨਾਲ, ਇੱਕ ਨਕਲੀ ਵੀਡੀਓ ਹੈ, ਹਾਲਾਂਕਿ ਇਸ ਵਿੱਚ ਏਆਈ ਟੂਲਸ ਦੀ ਵਰਤੋਂ ਕਰਦੇ ਹੋਏ ਚਿਹਰੇ, ਆਵਾਜ਼ ਜਾਂ ਸਮੀਕਰਨ ਨੂੰ ਇੰਨੀ ਬਾਰੀਕੀ ਨਾਲ ਬਦਲਿਆ ਗਿਆ ਹੈ ਕਿ ਅਸਲੀ ਅਤੇ ਨਕਲੀ ਵਿੱਚ ਫਰਕ ਕਰਨਾ ਮੁਸ਼ਕਲ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਦੇ ਆਉਣ ਨਾਲ ਡੀਪਫੇਕ ਵੀਡੀਓਜ਼ ਦੇ ਮਾਮਲੇ ਵਧੇ ਹਨ, ਕਿਉਂਕਿ ਇਨ੍ਹਾਂ ਟੂਲਸ ਰਾਹੀਂ ਵੀਡੀਓਜ਼ ਨੂੰ ਆਸਾਨੀ ਨਾਲ ਐਡਿਟ ਕੀਤਾ ਜਾ ਸਕਦਾ ਹੈ।


ਪਹਿਲਾਂ, ਡੀਪਫੇਕ ਵਿੱਚ ਚਿਹਰੇ ਦੀ ਮੋਰਫਿੰਗ ਸ਼ਾਮਲ ਹੁੰਦੀ ਹੈ, ਜਿਸ ਦੁਆਰਾ ਇੱਕ ਵਿਅਕਤੀ ਦੇ ਸਰੀਰ ਵਿੱਚ ਦੂਜੇ ਵਿਅਕਤੀ ਦਾ ਚਿਹਰਾ ਜੋੜਿਆ ਜਾਂਦਾ ਹੈ। ਚਿਹਰਾ ਬਦਲਣ ਦੇ ਨਾਲ-ਨਾਲ ਵਿਅਕਤੀ ਦੇ ਕੱਪੜਿਆਂ, ਹਾਵ-ਭਾਵ ਅਤੇ ਆਵਾਜ਼ ਨਾਲ ਵੀ ਛੇੜਛਾੜ ਕੀਤੀ ਜਾ ਸਕਦੀ ਹੈ।ਡੀਪਫੇਕ ਦੇ ਆਗਮਨ ਦੇ ਨਾਲ, ਪਛਾਣ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ।

Next Story
ਤਾਜ਼ਾ ਖਬਰਾਂ
Share it