Begin typing your search above and press return to search.

ਸ਼ਰਾਬ ਹੀ ਨਹੀਂ ਲਿਵਰ ਸਿਰੋਸਿਸ ਦਾ ਇਕੋ ਕਾਰਨ, ਜਾਣੋ ਹੋਰ ਕਾਰਨ

ਨਵੀਂ ਦਿੱਲੀ, 22 ਮਈ, ਪਰਦੀਪ ਸਿੰਘ: ਲਿਵਰ ਸਿਰੋਸਿਸ ਦਾ ਨਾਮ ਸੁਣ ਕੇ ਹਰ ਕੋਈ ਵਿਅਕਤੀ ਸਹਿਮ ਜਾਂਦਾ ਹੈ। ਐਲੋਪੈਥੀ ਦੇ ਵਿੱਚ ਹੁਣ ਬਹੁਤ ਸਾਰੀਆਂ ਤਕਨੀਕਾਂ ਆ ਚੁੱਕੀਆਂ ਹਨ ਜਿੰਨਾਂ ਨਾਲ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲਿਵਰ ਸਿਰੋਸਿਸ ਦੀ ਬਿਮਾਰੀ ਕੁਝ ਸਾਲ ਪਹਿਲਾਂ 50 ਸਾਲ ਤੋਂ ਵੱਧ ਉਮਰ […]

ਸ਼ਰਾਬ ਹੀ ਨਹੀਂ ਲਿਵਰ ਸਿਰੋਸਿਸ ਦਾ ਇਕੋ ਕਾਰਨ, ਜਾਣੋ ਹੋਰ ਕਾਰਨ
X

Editor EditorBy : Editor Editor

  |  22 May 2024 3:55 AM GMT

  • whatsapp
  • Telegram

ਨਵੀਂ ਦਿੱਲੀ, 22 ਮਈ, ਪਰਦੀਪ ਸਿੰਘ: ਲਿਵਰ ਸਿਰੋਸਿਸ ਦਾ ਨਾਮ ਸੁਣ ਕੇ ਹਰ ਕੋਈ ਵਿਅਕਤੀ ਸਹਿਮ ਜਾਂਦਾ ਹੈ। ਐਲੋਪੈਥੀ ਦੇ ਵਿੱਚ ਹੁਣ ਬਹੁਤ ਸਾਰੀਆਂ ਤਕਨੀਕਾਂ ਆ ਚੁੱਕੀਆਂ ਹਨ ਜਿੰਨਾਂ ਨਾਲ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲਿਵਰ ਸਿਰੋਸਿਸ ਦੀ ਬਿਮਾਰੀ ਕੁਝ ਸਾਲ ਪਹਿਲਾਂ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਹੁੰਦੀ ਸੀ ਪਰ ਹੁਣ ਇਹ 30 ਸਾਲ ਦੇ ਨੌਜਵਾਨਾਂ ਨੂੰ ਹੋ ਰਹੀ ਹੈ। ਇਸ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਅਲਕੋਹਲ ਦਾ ਵਧੇਰੇ ਸੇਵਨ ਹੈ। ਆਓ ਜਾਣਦੇ ਹਾਂ ਇਸ ਬਿਮਾਰੀ ਦੇ ਹੋਰ ਕਿਹੜੇ ਕਾਰਨ ਹਨ। ਲਿਵਰ ਸਿਰੋਸਿਸ ਦੋ ਤਰ੍ਹਾਂ ਦਾ ਹੁੰਦਾ ਹੈ ਇਕ ਅਲਕੋਹਲਕ ਅਤੇ ਗੈਰ ਅਲਕੋਹਲਕ

ਵਧੇਰੇ ਸ਼ਰਾਬ ਪੀਣਾ-
ਜਿਹੜੇ ਵਿਅਕਤੀ ਸ਼ਰਾਬ ਦੀ ਵਰਤੋਂ ਵਧੇਰੇ ਕਰਦੇ ਹਨ ਜਾਂ ਜੋ ਕਾਫੀ ਛੋਟੀ ਉਮਰ ਤੋਂ ਸ਼ਰਾਬ ਦਾ ਸੇਵਨ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਲਿਵਰ ਸਿਰੋਸਿਸ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਜੇਕਰ ਤੁਸੀਂ ਲਿਵਰ ਦੇ ਕੈਂਸਰ ਤੋਂ ਬਚਣਾ ਹੈ ਤਾਂ ਸ਼ਰਾਬ ਨਾ ਪੀਓ। ਸ਼ਰਾਬ ਤੁਹਾਡੇ ਜਿਗਰ ਦੇ ਸੈੱਲਾਂ ਨੂੰ ਡੈੱਡ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਹੌਲੀ-ਹੌਲੀ ਲਿਵਰ ਖਰਾਬ ਹੋ ਜਾਂਦਾ ਹੈ।

ਫਾਸਟ ਫੂਡ ਵਧੇਰੇ ਖਾਣਾ-
ਜਿਹੜੇ ਵਿਅਕਤੀ ਸ਼ਰਾਬ ਨਹੀਂ ਪੀਂਦੇ ਪਰ ਲੀਵਰ ਖਰਾਬ ਹੋ ਜਾਂਦਾ ਹੈ। ਇਸ ਦਾ ਅਰਥ ਹੈ ਉਨ੍ਹਾਂ ਦੀ ਖਰਾਬ ਜੀਵਨ ਸ਼ੈਲੀ ਹੁੰਦੀ ਹੈ। ਕਈ ਵਿਅਕਤੀ ਹਰ ਰੋਜ਼ ਫਾਸਟ ਫੂਡ ਵਧੇਰੇ ਖਾਂਦੇ ਹਨ ਇਸ ਕਰਕੇ ਵੀ ਉਨ੍ਹਾਂ ਦੇ ਲਿਵਰ ਵਿੱਚ ਗਰਮੀ ਪੈ ਜਾਂਦੀ ਹੈ ਅਤੇ ਕਈ ਜ਼ਹਿਰੀਲੇ ਪਦਾਰਥਾਂ ਕਰਕੇ ਲਿਵਰ ਉੱਤੇ ਮਾੜਾ ਪ੍ਰਭਾਵ ਪਾਉਂਦੇ ਹਨ।

ਕ੍ਰੋਨਿਕ ਹੈਪੇਟਾਈਟਸ ਬੀ-
ਕ੍ਰੋਨਿਕ ਹੈਪੇਟਾਈਟਸ ਬੀ ਇੱਕ ਵਾਇਰਲ ਲਾਗ ਹੈ ਜੋ ਜਿਗਰ ਨੂੰ ਨੁਕਸਾਨ ਅਤੇ ਸੋਜ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਦਾ ਭੋਜਨ ਅਤੇ ਕਸਰਤ ਕਰਨੀ ਚਾਹੀਦੀ ਹੈ।

ਕ੍ਰੋਨਿਕ ਹੈਪੇਟਾਈਟਸ ਸੀ
ਇਹ ਵੀ ਇੱਕ ਵਾਇਰਲ ਇਨਫੈਕਸ਼ਨ ਹੈ ਜਿਸ ਕਾਰਨ ਜਿਗਰ ਵਿੱਚ ਸੋਜ ਆ ਸਕਦੀ ਹੈ। ਜਿਸ ਕਾਰਨ ਲਿਵਰ ਦਾ ਕੰਮ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਹੈ।

ਖ਼ਰਾਬ ਜੀਵਨ ਸ਼ੈਲੀ -
ਜਦੋਂ ਤੁਹਾਡੀ ਜੀਵਨ ਸ਼ੈਲੀ ਖਰਾਬ ਹੋ ਜਾਂਦੀ ਹੈ ਤਾਂ ਇਸ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆ ਹਨ। ਰੋਟੀ ਖਾਣ ਤੋਂ ਬਾਅਦ ਜਲਦੀ ਸੌ ਜਾਣਾ ਅਤੇ ਸਵੇਰੇ ਉੱਠ ਕੇ ਸੈਰ ਨਾ ਕਰਨੀ ਆਦਿ। ਨਸ਼ਿਆਂ ਦੀ ਵਰਤੋਂ ਵਧੇਰੇ ਕਰਨੀ।

ਦਵਾਈਆਂ ਦੀ ਵਰਤੋਂ ਵਧੇ੍ਰੇ -
ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਦਵਾਈਆਂ ਨਾ ਖਾਓ। ਜੇਕਰ ਤੁਸੀਂ ਸਿਰ ਦਰਦ ਜਾਂ ਬੁਖਾਰ ਹੋਣ ਉੱਤੇ ਜਾਂ ਕਿਸੇ ਹੋਰ ਬਿਮਾਰੀ ਵਿੱਚ ਮਰਜੀ ਨਾਲ ਦਵਾਈ ਲੈਂਦੇ ਹੋ ਤਾਂ ਕਈ ਵਾਰੀ ਇਸ ਨਾਲ ਲੀਵਰ ਨੂੰ ਵੀ ਨੁਕਸਾਨ ਹੋ ਜਾਂਦੇ ਹਨ।

ਇਹ ਵੀ ਪੜ੍ਹੋ:

ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਕੜਾਕੇ ਦੀ ਗਰਮੀ ਤੋਂ ਲੋਕ ਪ੍ਰੇਸ਼ਾਨ ਹਨ। ਤਾਪਮਾਨ ਦੇ ਭਿਆਨਕ ਪੱਧਰ ਤੱਕ ਵਧਣ ਕਾਰਨ ਦੇਸ਼ ਦੇ ਕਈ ਸ਼ਹਿਰ ਹੀਟ ਵੇਵ ਦੀ ਲਪੇਟ ‘ਚ ਹਨ। ਕੁਝ ਰਾਜਾਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ ਅਤੇ ਇਹ ਅੱਤ ਦੀ ਗਰਮੀ ਅਗਲੇ ਹਫ਼ਤੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 22 ਮਈ ਤੱਕ ਔਰੇਂਜ ਅਲਰਟ ਜਾਰੀ ਕੀਤਾ ਹੈ।

ਕੀ ਹੈ ਹੀਟ ਸਟ੍ਰੋਕ ?

ਹੀਟ ਸਟ੍ਰੋਕ ਅਤਿ ਦੀ ਗਰਮੀ ਨਾਲ ਜੁੜੀ ਇੱਕ ਬਿਮਾਰੀ ਹੈ। ਉੱਚ ਤਾਪਮਾਨ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣਾ ਜਾਂ ਗਰਮ ਮੌਸਮ ਵਿੱਚ ਬਹੁਤ ਜ਼ਿਆਦਾ ਮਿਹਨਤ ਸਰੀਰ ਦਾ ਤਾਪਮਾਨ 104°F (40°C) ਤੋਂ ਵੱਧ ਸਕਦਾ ਹੈ। ਇਸ ਕਾਰਨ ਕਈ ਸਿਹਤ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਥਿਤੀ ਨੂੰ ਆਮ ਤੌਰ ‘ਤੇ ਹੀਟ ਸਟ੍ਰੋਕ ਕਿਹਾ ਜਾਂਦਾ ਹੈ।

ਹੀਟ ਸਟ੍ਰੋਕ ਦੇ ਲੱਛਣ

ਹੀਟ ਸਟ੍ਰੋਕ ਦੇ ਲੱਛਣਾਂ ਵਿੱਚ ਸ਼ਾਮਲ ਹਨ ਸਰੀਰ ਦਾ ਤਾਪਮਾਨ ਵਧਣਾ, ਮਾਨਸਿਕ ਸਥਿਤੀ ਜਾਂ ਵਿਵਹਾਰ (ਉਲਝਣ, ਅੰਦੋਲਨ, ਸਪੱਸ਼ਟ ਤੌਰ ‘ਤੇ ਬੋਲਣ ਵਿੱਚ ਅਸਮਰੱਥਾ), ਗਰਮ ਅਤੇ ਖੁਸ਼ਕ ਚਮੜੀ, ਮਤਲੀ, ਉਲਟੀਆਂ, ਤੇਜ਼ ਸਾਹ ਅਤੇ ਤੇਜ਼ ਨਬਜ਼।

ਗਰਮੀ ਦੇ ਦੌਰੇ ਦਾ ਖ਼ਤਰਾ ਕਿਸ ਨੂੰ ਹੈ?

ਬੱਚੇ, ਬਜ਼ੁਰਗ, ਐਥਲੀਟ, ਫੀਲਡ ਵਰਕਰ ਅਤੇ ਦਿਲ ਦੀ ਬਿਮਾਰੀ, ਸ਼ੂਗਰ ਵਰਗੀਆਂ ਕੁਝ ਬਿਮਾਰੀਆਂ ਜਾਂ ਅਜਿਹੀਆਂ ਦਵਾਈਆਂ ਲੈਣ ਵਾਲੇ ਮਰੀਜ਼ਾਂ ਨੂੰ ਹੀਟ ਸਟ੍ਰੋਕ ਦਾ ਵਧੇਰੇ ਜੋਖਮ ਹੁੰਦਾ ਹੈ। ਕਿਉਂਕਿ ਵਧਿਆ ਹੋਇਆ ਬਾਹਰੀ ਤਾਪਮਾਨ ਉਨ੍ਹਾਂ ਦੇ ਸਰੀਰ ਦੀ ਹਾਈਡਰੇਟਿਡ ਰਹਿਣ ਦੀ ਸਮਰੱਥਾ ਨੂੰ ਜਲਦੀ ਪ੍ਰਭਾਵਿਤ ਕਰਦਾ ਹੈ।

ਹੀਟ ਸਟ੍ਰੋਕ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?

ਹਮੇਸ਼ਾ ਢੁਕਵੇਂ ਢੰਗ ਨਾਲ ਹਾਈਡਰੇਟਿਡ ਰਹਿਣ, ਢਿੱਲੇ-ਫਿਟਿੰਗ, ਹਲਕੇ ਰੰਗ ਦੇ ਕੱਪੜੇ ਪਹਿਨਣ, ਬਹੁਤ ਜ਼ਿਆਦਾ ਗਰਮੀ ਦੇ ਦੌਰਾਨ ਜ਼ੋਰਦਾਰ ਜਾਂ ਸਖ਼ਤ ਗਤੀਵਿਧੀਆਂ ਤੋਂ ਪਰਹੇਜ਼ ਕਰਨ, ਛਾਂ ਜਾਂ ਵਾਤਾਨੁਕੂਲਿਤ ਵਾਤਾਵਰਣ ਵਿੱਚ ਰਹਿਣ ਅਤੇ ਠੰਢੇ ਹੋਣ ਲਈ ਕੰਮ ਤੋਂ ਨਿਯਮਤ ਬ੍ਰੇਕ ਲੈ ਕੇ ਹੀਟ ਸਟ੍ਰੋਕ ਨੂੰ ਰੋਕੋ। ਰੋਕਿਆ ਜਾ ਸਕਦਾ ਹੈ।

ਜੇਕਰ ਤੁਹਾਡੇ ਆਸ-ਪਾਸ ਕਿਸੇ ਨੂੰ ਗਰਮੀ ਦਾ ਦੌਰਾ ਪੈਂਦਾ ਹੈ, ਤਾਂ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰੋ। ਪੀੜਤ ਨੂੰ ਕਿਸੇ ਠੰਡੀ ਥਾਂ ‘ਤੇ ਲੈ ਜਾਓ, ਉਸ ਦੇ ਸਰੀਰ ਤੋਂ ਵਾਧੂ ਕੱਪੜੇ ਹਟਾਓ ਅਤੇ ਨੇੜੇ ਦੇ ਜੋ ਵੀ ਸਾਧਨ ਉਪਲਬਧ ਹਨ, ਜਿਵੇਂ ਕਿ ਠੰਡੇ ਪਾਣੀ ਨਾਲ ਨਹਾਉਣਾ, ਗਿੱਲੇ ਤੌਲੀਏ ਨਾਲ ਨਹਾਉਣਾ, ਜਾਂ ਗਰਦਨ, ਕੱਛਾਂ ਅਤੇ ਕਮਰ ‘ਤੇ ਆਈਸ ਪੈਕ ਰੱਖਣਾ, ਪੀੜਤ ਨੂੰ ਠੰਡਾ ਕਰਨਾ।

ਹੀਟ ਸਟ੍ਰੋਕ ਗਰਮੀ ਦੀ ਥਕਾਵਟ ਤੋਂ ਕਿਵੇਂ ਵੱਖਰਾ ਹੈ?

ਗਰਮੀ ਦੀ ਥਕਾਵਟ ਘੱਟ ਗੰਭੀਰ ਹੁੰਦੀ ਹੈ ਅਤੇ ਇਸ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਣਾ, ਕਮਜ਼ੋਰੀ ਅਤੇ ਚੱਕਰ ਆਉਣੇ ਵਰਗੇ ਲੱਛਣ ਸ਼ਾਮਲ ਹੁੰਦੇ ਹਨ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਹੀਟ ਸਟ੍ਰੋਕ ਵਿੱਚ ਬਦਲ ਸਕਦਾ ਹੈ। ਹੀਟ ਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ ਹੈ। ਅੰਗ ਦੇ ਨੁਕਸਾਨ ਜਾਂ ਮੌਤ ਦੀ ਵੀ ਸੰਭਾਵਨਾ ਹੈ।

ਕੀ ਘਰ ਵਿਚ ਹੀਟ ਸਟ੍ਰੋਕ ਦਾ ਇਲਾਜ ਕਰਨਾ ਸੰਭਵ ਹੈ?
ਹੀਟ ਸਟ੍ਰੋਕ ਲਈ ਤੁਰੰਤ ਅਤੇ ਬਿਹਤਰ ਇਲਾਜ ਦੀ ਲੋੜ ਹੁੰਦੀ ਹੈ। ਫਸਟ ਏਡਰ ਦੇ ਤੌਰ ‘ਤੇ, ਐਮਰਜੈਂਸੀ ਮਦਦ ਦੀ ਉਡੀਕ ਕਰਦੇ ਹੋਏ ਪੀੜਤ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰੋ। ਨਾਲ ਹੀ, ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਹੀਟ ਸਟ੍ਰੋਕ ਦੀ ਸਥਿਤੀ ਵਿੱਚ, ਘਰੇਲੂ ਉਪਚਾਰਾਂ ਨੂੰ ਪੇਸ਼ੇਵਰ ਡਾਕਟਰੀ ਇਲਾਜ ਦੇ ਵਿਕਲਪ ਵਜੋਂ ਨਹੀਂ ਮੰਨਿਆ ਜਾਣਾ ਚਾਹੀਦਾ ਹੈ।

Next Story
ਤਾਜ਼ਾ ਖਬਰਾਂ
Share it