ਅਕਾਲੀ ਦਲ ਆਗੂ ਬੰਟੀ ਰੋਮਾਣਾ ਗ੍ਰਿਫ਼ਤਾਰ
ਚੰਡੀਗੜ੍ਹ, 26 ਅਕਤੂਬਰ (ਪ੍ਰਵੀਨ ਕੁਮਾਰ) : ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ’ਤੇ ਦੋਸ਼ ਸੀ ਕਿ ਉਸ ਨੇ ਸੂਫ਼ੀ ਗਾਇਕ ਕੰਵਰ ਗਰੇਵਾਲ ਦੇ ਗੀਤ ਦੀ ਵੀਡੀਓ ਨਾਲ ਕਥਿਤ ਛੋੜਛਾੜ ਕੀਤੀ ’ਤੇ ਉਸ ਨੂੰ ਐਕਸ ਅਕਾਊਂਟ ’ਤੇ ਅਪਲੋਡ ਕਰਨ ਦਾ ਦੋਸ਼ ਹੈ। ਜਿਸ ਦੇ […]
By : Editor (BS)
ਚੰਡੀਗੜ੍ਹ, 26 ਅਕਤੂਬਰ (ਪ੍ਰਵੀਨ ਕੁਮਾਰ) : ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ’ਤੇ ਦੋਸ਼ ਸੀ ਕਿ ਉਸ ਨੇ ਸੂਫ਼ੀ ਗਾਇਕ ਕੰਵਰ ਗਰੇਵਾਲ ਦੇ ਗੀਤ ਦੀ ਵੀਡੀਓ ਨਾਲ ਕਥਿਤ ਛੋੜਛਾੜ ਕੀਤੀ ’ਤੇ ਉਸ ਨੂੰ ਐਕਸ ਅਕਾਊਂਟ ’ਤੇ ਅਪਲੋਡ ਕਰਨ ਦਾ ਦੋਸ਼ ਹੈ। ਜਿਸ ਦੇ ਚਲਦਿਆਂ ਉਸ ’ਤੇ ਪਰਚਾ ਦਰਜ ਹੋ ਗਿਆ ਹੈ।
ਅਕਾਲੀ ਦਲ ਆਗੂ ਪਰਮਬੰਸ ਸਿੰਘ ਬੰਟੀ ਨੂੰ ਅੱਜ ਮੋਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ֹ’ਤੇ ਦੋਸ਼ ਸੀ ਕਿ ਉਸਨੇ ਸੂਫ਼ੀ ਗਾਇਕ ਕੰਵਰ ਗਰੇਵਾਲ ਦੇ ਗੀਤ ਦੀ ਵੀਡੀਓ ਨਾਲ ਕਥਿਤ ਛੇੜਖਾਨੀ ਕਰਕੇ ਉਸ ਨੂੰ ਆਪਣੇ ਐਕਸ ਅਕਾਊਂਟ ’ਤੇ ਅਪਲੋਡ ਕਰਨ ਦਾ ਦੋਸ਼ ਹੈ। ਇਸ ਸਬੰਧ ’ਚ ਮੁਹਾਲੀ ਦੇ ਸੈਕਟਰ-70 ਸਥਿਤ ਮਟੌਰ ਵਿੱਚ ਬੰਟੀ ਰੋਮਾਣਾ ਖਿਲਾਫ਼ ਧਾਰਾ 406, 469, 500,43,ਅਤੇ 66 ਆਈਟੀ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਬੰਟੀ ’ਤੇ ਦੋਸ਼ ਲੱਗਿਆ ਹੈ ਕਿ ਉਸਨੇ ਗੀਤ ਦੀ ਵੀਡੀਓ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਹੈ। ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਪੰਜਾਬ ਸਰਕਾਰ ’ਤੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਗੀਤ ਨਹੀਂ ਗਾਇਆ ਗਿਆ ’ਤੇ ਉਸ ਦੇ ਗੀਤ ਨਾਲ ਛੇੜਛਾੜ ਕੀਤੀ ਗਈ ਹੈ। ਇਸ ਬਾਰੇ ਉਸ ਨੂੰ ਬਾਅਦ ਵਿਚ ਪਤਾ ਲੱਗਿਆ ਸੀ।