Begin typing your search above and press return to search.

ਸੁੱਖ ਵਿਲਾਸ ਨੂੰ ਲੈ ਕੇ ਅਕਾਲੀ ਦਲ ਨੇ ਸੀਐਮ ਨੂੰ ਦਿੱਤਾ ਜਵਾਬ

ਚੰਡੀਗੜ੍ਹ, 1 ਮਾਰਚ : ਸੁੱਖ ਵਿਲਾਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਵੱਡੇ ਸਨਸਨੀਖੇਜ਼ ਖ਼ੁਲਾਸਿਆਂ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸੀਐਮ ਮਾਨ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਉਨ੍ਹਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ ਗਿਆ। ਅਕਾਲੀ ਬੁਲਾਰੇ ਨੇ ਆਖਿਆ ਕਿ […]

Akali Dal on Sukh Vilas
X

Makhan ShahBy : Makhan Shah

  |  1 March 2024 2:12 PM IST

  • whatsapp
  • Telegram

ਚੰਡੀਗੜ੍ਹ, 1 ਮਾਰਚ : ਸੁੱਖ ਵਿਲਾਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਵੱਡੇ ਸਨਸਨੀਖੇਜ਼ ਖ਼ੁਲਾਸਿਆਂ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸੀਐਮ ਮਾਨ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਉਨ੍ਹਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ ਗਿਆ। ਅਕਾਲੀ ਬੁਲਾਰੇ ਨੇ ਆਖਿਆ ਕਿ ਸੀਐਮ ਮਾਨ ਹੋਰਨਾਂ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹਾ ਕੁੱਝ ਕਰਨ ਲੱਗੇ ਹੋਏ ਨੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਕੱਲ੍ਹ ਬਾਦਲਾਂ ਦੇ ਸੁੱਖ ਵਿਲਾਸ ਹੋਟਲ ਨੂੰ ਲੈਕੇ ਕਈ ਵੱਡੇ ਸਨਸਨੀਖੇਜ਼ ਖੁਲਾਸੇ ਕੀਤੇ ਗਏ ਅਤੇ ਬਾਦਲ ਪਰਿਵਾਰ ’ਤੇ ਇਲਜ਼ਾਮ ਲਗਾਏ ਗਏ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਸੱਤਾ ਸ਼ਕਤੀ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਏ ਦਾ ਹੋਟਲ ਉਸਾਰਿਆ ਅਤੇ ਕਰੋੜਾਂ ਰੁਪਏ ਦੇ ਫ਼ਾਇਦੇ ਲਏ ਪਰ ਹੁਣ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸੀਐਮ ਮਾਨ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਅਤੇ ਉਨ੍ਹਾਂ ਦੀ ਕੱਲੀ ਕੱਲੀ ਗੱਲ ਦਾ ਜਵਾਬ ਦਿੱਤਾ। ਉਨ੍ਹਾਂ ਆਖਿਆ ਕਿ ਸੀਐਮ ਮਾਨ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹਾ ਕਰ ਰਹੇ ਨੇ, ਜਦਕਿ ਉਨ੍ਹਾਂ ਵੱਲੋਂ ਲਾਏ ਕਿਸੇ ਵੀ ਦੋਸ਼ ਵਿਚ ਸੱਚਾਈ ਨਹੀਂ।

ਦੱਸ ਦਈਏ ਕਿ ਸੀਐਮ ਭਗਵੰਤ ਮਾਨ ਨੇ ਬੀਤੇ ਕੱਲ੍ਹ ਇਕ ਪ੍ਰੈੱਸ ਕਾਨਫਰੰਸ ਬਾਦਲ ਪਰਿਵਾਰ ’ਤੇ ਸੱਤਾ ਦੀ ਦੁਰਵਰਤੋਂ ਕਰਕੇ 108 ਕਰੋੜ ਰੁਪਏ ਦੇ ਲਾਭ ਲੈਣ ਦੇ ਦੋਸ਼ ਲਗਾਏ ਸੀ।

ਇਹ ਖ਼ਬਰ ਵੀ ਪੜ੍ਹੋ :

ਅੰਮਿ੍ਤਸਰ : ਬਾਲੀਵੁੱਡ ਅਦਾਕਾਰਾ ਅਤੇ ਮਾਡਲ ਰਕੁਲ ਪ੍ਰੀਤ ਸਿੰਘ ਅਤੇ ਨਿਰਮਾਤਾ ਜੈਕੀ ਭਗਨਾਨੀ ਅੱਜ ਆਪਣੇ ਵਿਆਹ ਤੋਂ ਬਾਅਦ ਮੱਥਾ ਟੇਕਣ ਲਈ ਸ੍ਰੀ ਦਰਬਾਰ ਸਾਹਿਬ ਪੁੱਜੇ। ਰਕੁਲ ਅਤੇ ਜੈਕੀ ਆਪਣੇ ਪਰਿਵਾਰ ਸਮੇਤ ਗੁਰੂ ਘਰ ਪਹੁੰਚੇ। ਰਕੁਲ ਪ੍ਰੀਤ ਅਤੇ ਜੈਕੀ ਦਾ ਵਿਆਹ 21 ਫਰਵਰੀ 2024 ਨੂੰ ਗੋਆ ਵਿੱਚ ਹੋਇਆ ਸੀ।

ਜੋੜੇ ਨੇ ਦੋ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ। ਇਹ ਜੋੜਾ ਆਪਣੇ ਵਿਆਹ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਹੈ। ਦੋਵਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ। ਇੱਕ ਫੋਟੋ ਵਿੱਚ ਰਕੁਲ ਅਤੇ ਜੈਕੀ ਆਪਣੇ ਮਾਤਾ-ਪਿਤਾ ਨਾਲ ਮੌਜੂਦ ਹਨ।

ਪੀਲੇ ਸਲਵਾਰ ਸੂਟ ‘ਚ ਰਕੁਲ ਕਾਫੀ ਖੂਬਸੂਰਤ ਲੱਗ ਰਹੀ ਹੈ। ਅਭਿਨੇਤਰੀ ਨੇ ਆਪਣੇ ਲੁੱਕ ਨੂੰ ਸਾਧਾਰਨ ਰੱਖਿਆ ਅਤੇ ਆਪਣੀ ਮਹਿੰਦੀ ਲਗਾਈ। ਉਥੇ ਹੀ ਜੈਕੀ ਲਾਲ ਕੁੜਤੇ ਅਤੇ ਚਿੱਟੇ ਪਜਾਮੇ ‘ਚ ਖੂਬਸੂਰਤ ਲੱਗ ਰਹੀ ਹੈ। ਮੱਥਾ ਟੇਕਣ ਤੋਂ ਬਾਅਦ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਫੋਟੋਆਂ ਸਾਂਝੀਆਂ ਕੀਤੀਆਂ ਅਤੇ ‘ਧੰਨ’ ਲਿਖਿਆ।

Next Story
ਤਾਜ਼ਾ ਖਬਰਾਂ
Share it