Begin typing your search above and press return to search.

ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਹਮਾਸ ਕਮਾਂਡਰ ਦੇ ਟਿਕਾਣੇ ’ਤੇ ਏਅਰਸਟ੍ਰਾਇਕ, ਪਰਵਾਰ ਦੀ ਮੌਤ

ਯੇਰੂਸ਼ਲਮ, 11 ਅਕਤੂਬਰ, ਨਿਰਮਲ : ਇਜ਼ਰਾਈਲ ’ਤੇ ਹਮਾਸ ਦੇ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਅੱਤਵਾਦੀ ਮੁਹੰਮਦ ਦਈਫ ਦੀ ਭਾਲ ਜਾਰੀ ਹੈ। ਇਸ ਵਿਚਾਲੇ ਇਜ਼ਰਾਈਲੀ ਫੌਜ ਦੇ ਹਮਲੇ ਵਿਚ ਦਈਫ ਦੇ ਪਰਵਾਰ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਏਅਰਸਟ੍ਰਾਇਕ ਵਿਚ ਦਈਫ ਦੇ ਪਿਤਾ, ਉਸ ਦੇ ਭਰਾ ਅਤੇ ਬੇਟੇ ਦੀ ਮੌਤ ਹੋ ਗਈ। ਇਸ ਤੋਂ ਇਲਾਵਾ […]

ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਹਮਾਸ ਕਮਾਂਡਰ ਦੇ ਟਿਕਾਣੇ ’ਤੇ ਏਅਰਸਟ੍ਰਾਇਕ, ਪਰਵਾਰ ਦੀ ਮੌਤ
X

Hamdard Tv AdminBy : Hamdard Tv Admin

  |  11 Oct 2023 7:14 AM IST

  • whatsapp
  • Telegram


ਯੇਰੂਸ਼ਲਮ, 11 ਅਕਤੂਬਰ, ਨਿਰਮਲ : ਇਜ਼ਰਾਈਲ ’ਤੇ ਹਮਾਸ ਦੇ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਅੱਤਵਾਦੀ ਮੁਹੰਮਦ ਦਈਫ ਦੀ ਭਾਲ ਜਾਰੀ ਹੈ। ਇਸ ਵਿਚਾਲੇ ਇਜ਼ਰਾਈਲੀ ਫੌਜ ਦੇ ਹਮਲੇ ਵਿਚ ਦਈਫ ਦੇ ਪਰਵਾਰ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਏਅਰਸਟ੍ਰਾਇਕ ਵਿਚ ਦਈਫ ਦੇ ਪਿਤਾ, ਉਸ ਦੇ ਭਰਾ ਅਤੇ ਬੇਟੇ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਉਸ ਦੇ ਭਰਾ ਦੀ ਪੋਤੀ ਦੀ ਵੀ ਜਾਨ ਚਲੀ ਗਈ। ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ’ਤੇ ਲਗਾਤਾਰ ਹੋ ਰਹੇ ਹਮਲਿਆਂ ਵਿਚਾਲੇ ਉਸ ਨੇ ਇਕ ਹੋਰ ਖਤਰਨਾਕ ਯੋਜਨਾ ਤਿਆਰ ਕੀਤੀ ਹੈ। ਦੁਨੀਆ ਭਰ ਦੀਆਂ ਵੱਖ-ਵੱਖ ਖੁਫੀਆ ਏਜੰਸੀਆਂ ਤੋਂ ਇਕੱਠੇ ਕੀਤੇ ਇਨਪੁਟਸ ਦੇ ਅਨੁਸਾਰ, ਹਮਾਸ ਨੇ ‘ਸ਼ੁੱਕਰਵਾਰ ਯੋਜਨਾ’ ਤਿਆਰ ਕੀਤੀ ਹੈ। ਇਸ ਯੋਜਨਾ ਦੇ ਤਹਿਤ ਅੱਤਵਾਦੀ ਸੰਗਠਨ ਨੇ ਦੁਨੀਆ ਭਰ ਦੇ ਸਾਰੇ ਮੁਸਲਿਮ ਦੇਸ਼ਾਂ ਅਤੇ ਫਲਸਤੀਨ ਤੋਂ ਬਾਹਰ ਰਹਿ ਰਹੇ ਪ੍ਰਵਾਸੀਆਂ ਨੂੰ ਆਉਣ ਵਾਲੇ ਸ਼ੁੱਕਰਵਾਰ ਲਈ ਬਹੁਤ ਵੱਡਾ ਅਤੇ ਖਤਰਨਾਕ ਕੰਮ ਸੌਂਪਿਆ ਹੈ। ਜਾਣਕਾਰੀ ਮੁਤਾਬਕ ਇਕ ਖਤਰਨਾਕ ਰੋਡ ਮੈਪ ਤਿਆਰ ਕਰਕੇ ਸਾਰੇ ਮੁਸਲਿਮ ਦੇਸ਼ਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਫਲਸਤੀਨ ਦੀ ਸਰਹੱਦ ਵੱਲ ਮਾਰਚ ਕਰਨ ਲਈ ਰੋਡ ਮੈਪ ਭੇਜਿਆ ਹੈ। ਹੁਣ ਖਤਰਾ ਇਹ ਹੈ ਕਿ ਹਮਾਸ ਵੱਲੋਂ ਜਾਰੀ ਕੀਤੇ ਗਏ ਇਸ ਖਤਰਨਾਕ ਰੋਡ ਮੈਪ ਦਾ ਸ਼ੁੱਕਰਵਾਰ ਨੂੰ ਫਲਸਤੀਨ ਤੋਂ ਲੈ ਕੇ ਦੁਨੀਆ ਦੇ ਵੱਖ-ਵੱਖ ਮੁਸਲਿਮ ਦੇਸ਼ਾਂ ’ਤੇ ਕੀ ਪ੍ਰਭਾਵ ਪੈਣ ਵਾਲਾ ਹੈ। ਫਿਲਹਾਲ ਹਮਾਸ ਵੱਲੋਂ ਤਿਆਰ ਕੀਤੀ ਗਈ ਇਸ ਖਤਰਨਾਕ ਯੋਜਨਾ ਤੋਂ ਬਾਅਦ ਨਾ ਸਿਰਫ ਦੁਨੀਆ ਦੇ ਵੱਡੇ ਦੇਸ਼ਾਂ ’ਚ ਅਲਰਟ ਜਾਰੀ ਕੀਤਾ ਗਿਆ ਹੈ। ਸਗੋਂ ਦੇਸ਼ ਦੀਆਂ ਸਾਰੀਆਂ ਸ਼ਕਤੀਸ਼ਾਲੀ ਖੁਫੀਆ ਏਜੰਸੀਆਂ ਦੀਆਂ ਟੀਮਾਂ ਨੇ ਆਉਣ ਵਾਲੇ ਸ਼ੁੱਕਰਵਾਰ ਨੂੰ ਵੱਡੇ ਖਤਰੇ ਨਾਲ ਨਜਿੱਠਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

Next Story
ਤਾਜ਼ਾ ਖਬਰਾਂ
Share it