ਮੁਹਾਲੀ ਏਅਰਪੋਰਟ ਤੋਂ ਪਰਵਾਸੀ ਭਾਰਤੀਆਂ ਲਈ ਨਵੀਂ ਸਹੂਲਤ
ਮੁਹਾਲੀ, 30 ਅਕਤੂਬਰ, ਨਿਰਮਲ : ਮੁਹਾਲੀ ਦੇ ਏਅਰਪੋਰਟ ਤੋਂ ਉਡਾਣਾਂ ਲਈ ਨਵੀਂ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਪਰਵਾਸੀ ਭਾਰਤੀ ਇਸ ਸਮਾਂ ਸਾਰਣੀ ਨੂੰ ਜ਼ਰੂਰ ਦੇਖ ਲੈਣ। ਤਾਕਿ ਉਨ੍ਹਾਂ ਨੂੰ ਦਿੱਲੀ-ਚੰਡੀਗੜ੍ਹ ਆਉਣ ਜਾਣ ਦੇ ਸਮੇਂ ਦਾ ਪਤਾ ਲੱਗ ਸਕੇ।ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਸਰਦੀਆਂ ਲਈ ਉਡਾਣਾਂ ਦੀ ਸਮਾਂ-ਸਾਰਣੀ […]
By : Hamdard Tv Admin
ਮੁਹਾਲੀ, 30 ਅਕਤੂਬਰ, ਨਿਰਮਲ : ਮੁਹਾਲੀ ਦੇ ਏਅਰਪੋਰਟ ਤੋਂ ਉਡਾਣਾਂ ਲਈ ਨਵੀਂ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਪਰਵਾਸੀ ਭਾਰਤੀ ਇਸ ਸਮਾਂ ਸਾਰਣੀ ਨੂੰ ਜ਼ਰੂਰ ਦੇਖ ਲੈਣ। ਤਾਕਿ ਉਨ੍ਹਾਂ ਨੂੰ ਦਿੱਲੀ-ਚੰਡੀਗੜ੍ਹ ਆਉਣ ਜਾਣ ਦੇ ਸਮੇਂ ਦਾ ਪਤਾ ਲੱਗ ਸਕੇ।
ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਸਰਦੀਆਂ ਲਈ ਉਡਾਣਾਂ ਦੀ ਸਮਾਂ-ਸਾਰਣੀ ਜਾਰੀ ਕਰ ਦਿੱਤੀ ਹੈ। ਹਵਾਈ ਅੱਡੇ ਦੇ ਸੀਈਓ ਰਾਕੇਸ਼ ਆਰ ਸਹਾਏ ਨੇ ਕਿਹਾ ਕਿ 30 ਅਕਤੂਬਰ ਤੋਂ ਦਿੱਲੀ ਲਈ ਆਖਰੀ ਉਡਾਣ ਸਵੇਰੇ 1 ਵਜੇ ਹੋਵੇਗੀ। ਨਵੇਂ ਸ਼ਡਿਊਲ ’ਚ ਏਅਰਪੋਰਟ ਤੋਂ ਦਿੱਲੀ ਲਈ ਪਹਿਲੀ ਫਲਾਈਟ ਸਵੇਰੇ 5 ਵਜੇ ਅਤੇ ਆਖਰੀ ਫਲਾਈਟ ਦੁਪਹਿਰ 1 ਵਜੇ ਹੋਵੇਗੀ।
ਇਸ ਤੋਂ ਪਹਿਲਾਂ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਲਈ ਆਖਰੀ ਫਲਾਈਟ 11:45 ’ਤੇ ਸੀ। ਹੁਣ ਹਵਾਈ ਅੱਡੇ ਤੋਂ 56 ਘਰੇਲੂ ਅਤੇ ਇੱਕ ਅੰਤਰਰਾਸ਼ਟਰੀ ਉਡਾਣਾਂ ਚੱਲਣਗੀਆਂ। ਨਵਾਂ ਪ੍ਰੋਗਰਾਮ 30 ਮਾਰਚ 2024 ਤੱਕ ਲਾਗੂ ਰਹੇਗਾ। ਇਸ ਵਿੱਚ 9 ਨਵੀਆਂ ਉਡਾਣਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦੁਬਈ ਲਈ ਸਿਰਫ਼ ਇੱਕ ਅੰਤਰਰਾਸ਼ਟਰੀ ਉਡਾਣ ਚੱਲੇਗੀ।
ਇੰਸਟਰੂਮੈਂਟ ਲੈਂਡਿੰਗ ਸਿਸਟਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇ ਦੇ ਆਲੇ-ਦੁਆਲੇ ਲਗਾਇਆ ਗਿਆ ਹੈ। ਹਵਾਈ ਅੱਡੇ ਦੇ ਰਨਵੇਅ ’ਤੇ ਜਾਂ ਇਸ ਦੇ ਆਲੇ-ਦੁਆਲੇ 400 ਮੀਟਰ ਦੀ ਵਿਜ਼ੀਬਿਲਟੀ ਦੇ ਨਾਲ ਵੀ ਜਹਾਜ਼ ਲੈਂਡ ਅਤੇ ਟੇਕ ਆਫ ਕਰਨ ਦੇ ਯੋਗ ਹੋਣਗੇ। ਇਸ ਤੋਂ ਪਹਿਲਾਂ 2022-23 ਦੇ ਸਰਦ ਰੁੱਤ ’ਚ ਕੈਟ-1 ਰਨਵੇ ’ਤੇ ਕੰਮ ਕਰ ਰਿਹਾ ਸੀ, ਜਿਸ ਕਾਰਨ ਸਿਰਫ ਦੋ ਦਿਨ ਉਡਾਣਾਂ ਪ੍ਰਭਾਵਿਤ ਹੋਈਆਂ ਸਨ, ਪਰ ਹੁਣ ਕੈਟ-2 ਨੂੰ ਚਾਲੂ ਕਰ ਦਿੱਤਾ ਗਿਆ ਹੈ। ਇਸ ਨਾਲ ਕੋਈ ਸਮੱਸਿਆ ਨਹੀਂ ਹੋਵੇਗੀ। ਸਰਦੀਆਂ ਵਿੱਚ ਉਡਾਣਾਂ ਸਵੇਰੇ 5 ਵਜੇ ਤੋਂ ਚੱਲ ਸਕਣਗੀਆਂ।
ਚੰਡੀਗੜ੍ਹ ਤੋਂ 19 ਰਾਜਾਂ ਲਈ ਉਡਾਣਾਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦਿੱਲੀ ਲਈ ਹਨ। ਦਿੱਲੀ ਲਈ 14, ਮੁੰਬਈ ਲਈ ਸੱਤ, ਲਖਨਊ ਲਈ ਦੋ, ਗੋਆ ਲਈ ਪੰਜ, ਹੈਦਰਾਬਾਦ ਲਈ ਦੋ, ਚੇਨਈ, ਪਟਨਾ, ਕੁੱਲੂ, ਸ੍ਰੀਨਗਰ, ਧਰਮਸ਼ਾਲਾ, ਕੋਲਕਾਤਾ, ਇੰਦੌਰ, ਵਾਰਾਣਸੀ ਲਈ 1-1, ਲੇਹ ਲਈ ਦੋ। ਪੁਣੇ ਲਈ ਦੋ, ਜੈਪੁਰ ਲਈ ਤਿੰਨ, ਅਹਿਮਦਾਬਾਦ ਲਈ ਦੋ ਅਤੇ ਬੰਗਲੌਰ ਲਈ ਛੇ ਉਡਾਣਾਂ ਦਾ ਸੰਚਾਲਨ ਹੈ।