ਤੇਜ਼ ਹਵਾਵਾਂ ਵਿਚ ਘਿਰਿਆ ਏਅਰ ਕੈਨੇਡਾ ਦਾ ਜਹਾਜ਼
ਟੋਰਾਂਟੋ, 9 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਤੇਜ਼ ਹਵਾਵਾਂ ਵਿਚ ਘਿਰਿਆ ਏਅਰ ਕੈਨੇਡਾ ਦਾ ਜਹਾਜ਼ ਹਵਾਈ ਅੱਡੇ ’ਤੇ ਉਤਰ ਨਾ ਸਕਿਆ ਅਤੇ 7 ਘੰਟੇ ਅਸਮਾਨ ਵਿਚ ਰਹਿਣ ਮਗਰੋਂ ਇਸ ਨੂੰ ਟੋਰਾਂਟੋ ਪਰਤਣਾ ਪਿਆ। ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਜਹਾਜ਼ ਨੇ ਨਿਊਫਾਊਂਡਲੈਂਡ ਦੇ ਸੇਂਟ ਜੌਹਨ ਹਵਾਈ ਅੱਡੇ ’ਤੇ ਲੈਂਡ ਕਰਨਾ ਸੀ ਪਰ ਇਹ ਸੰਭਵ ਨਾ ਹੋ ਸਕਿਆ। […]
By : Editor Editor
ਟੋਰਾਂਟੋ, 9 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਤੇਜ਼ ਹਵਾਵਾਂ ਵਿਚ ਘਿਰਿਆ ਏਅਰ ਕੈਨੇਡਾ ਦਾ ਜਹਾਜ਼ ਹਵਾਈ ਅੱਡੇ ’ਤੇ ਉਤਰ ਨਾ ਸਕਿਆ ਅਤੇ 7 ਘੰਟੇ ਅਸਮਾਨ ਵਿਚ ਰਹਿਣ ਮਗਰੋਂ ਇਸ ਨੂੰ ਟੋਰਾਂਟੋ ਪਰਤਣਾ ਪਿਆ। ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਜਹਾਜ਼ ਨੇ ਨਿਊਫਾਊਂਡਲੈਂਡ ਦੇ ਸੇਂਟ ਜੌਹਨ ਹਵਾਈ ਅੱਡੇ ’ਤੇ ਲੈਂਡ ਕਰਨਾ ਸੀ ਪਰ ਇਹ ਸੰਭਵ ਨਾ ਹੋ ਸਕਿਆ। ਏਅਰ ਕੈਨੇਡਾ ਨੇ ਘਟਨਾ ਦੀ ਤਸਦੀਕ ਕਰਦਿਆਂ ਦੱਸਿਆ ਕਿ 5 ਫਰਵਰੀ ਨੂੰ ਫਲਾਈਟ ਏ.ਸੀ. 698 ਐਟਲਾਂਟਿਕ ਕੈਨੇਡਾ ਵੱਲ ਰਵਾਨਾ ਹੋਈ ਪਰ ਸੇਂਟ ਜੌਹਨ ਹਵਾਈ ਅੱਡੇ ’ਤੇ ਪਾਇਲਟ ਨੂੰ ਜਹਾਜ਼ ਉਤਾਰਨ ਦਾ ਮੌਕਾ ਹੀ ਨਾ ਮਿਲ ਸਕਿਆ।
7 ਘੰਟੇ ਅਸਮਾਨ ਵਿਚ ਰਹਿਣ ਮਗਰੋਂ ਟੋਰਾਂਟੋ ਪਰਤਿਆ
ਪਾਇਲਟ ਨੇ ਕਈ ਤੱਥਾਂ ਨੂੰ ਧਿਆਨ ਵਿਚ ਰਖਦਿਆਂ ਟੋਰਾਂਟੋ ਵਾਪਸੀ ਕਰਨ ਦਾ ਫੈਸਲਾ ਲਿਆ ਅਤੇ ਇਸ ਦੌਰਾਨ ਜਹਾਜ਼ ਲਗਾਤਾਰ ਅਸਮਾਨ ਵਿਚ ਹੀ ਰਿਹਾ। ਮੁਸਾਫਰਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ ਅਤੇ ਵਾਪਸ ਟੋਰਾਂਟੋ ਹਵਾਈ ਅੱਡੇ ’ਤੇ ਪੁੱਜੇ ਮੁਸਾਫਰਾਂ ਨੇ ਵੀ ਪਾਇਲਟ ਦੇ ਫੈਸਲੇ ਨਾਲ ਸਹਿਮਤੀ ਜ਼ਾਹਰ ਕੀਤੀ। ਉਧਰ ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਫਲਾਈਟ ਏ.ਸੀ. 698 ਵੀਰਵਾਰ ਰਾਤ ਤਕਰੀਬਨ ਪੌਣੇ ਦਸ ਵਜੇ ਟੋਰਾਂਟੋ ਤੋਂ ਰਵਾਨਾ ਹੋਈ ਪਰ ਐਟਲਾਂਟਿਕ ਕੈਨੇਡਾ ਵਿਚ ਮੌਸਮ ਬੇਹੱਦ ਖਰਾਬ ਹੋਣ ਕਾਰਨ ਕਿਤੇ ਵੀ ਜਹਾਜ਼ ਉਤਾਰਨ ਦਾ ਮੌਕਾ ਨਾ ਮਿਲ ਸਕਿਆ। ਆਮ ਤੌਰ ’ਤੇ ਇਸ ਸਫਰ ਵਿਚ ਤਿੰਨ ਘੰਟੇ ਦਾ ਸਮਾਂ ਲਗਦਾ ਹੈ ਅਤੇ ਉਸ ਦਿਨ ਟੋਰਾਂਟੋ ਵਾਪਸੀ ਕਰਨ ਤੱਕ ਹਵਾਈ ਜਹਾਜ਼ 6 ਘੰਟੇ 37 ਮਿੰਟ ਅਸਮਾਨ ਵਿਚ ਰਿਹਾ। ਐਵੀਏਸ਼ਨ ਦਾ ਜਾਣਕਾਰਾਂ ਨੇ ਵੀ ਪਾਇਲਟ ਦਾ ਪੱਖ ਲਿਆ ਅਤੇ ਕਿਹਾ ਕਿ ਤੇਜ਼ ਹਵਾਵਾਂ ਵਿਚ ਜਹਾਜ਼ ਡਾਵਾਂਡੋਲ ਹੋ ਕੇ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਪਾਇਲਟ ਨੇ ਪੂਰੀ ਸੂਝ ਬੂਝ ਨਾਲ ਮੁਸਾਫਰਾਂ ਦੀ ਸੁਰੱਖਿਆ ਨੂੰ ਸਭ ਤੋਂ ਅੱਗੇ ਰੱਖਿਆ।
ਮਹਾਰਾਸ਼ਟਰ ਸਰਕਾਰ ਖਿਲਾਫ SGPC ਦਾ ਧਰਨਾ
ਨਾਂਦੇੜ : ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਦੀ ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨਾਂਦੇੜ ਸੋਧ ਕਾਨੂੰਨ ਵਿਰੁੱਧ ਮਹਾਰਾਸ਼ਟਰ ਸਰਕਾਰ ਖਿਲਾਫ ਡਟ ਕੇ ਖੜ੍ਹੀ ਹੈ। ਨਾਂਦੇੜ ਦੇ ਗੁਰਦੁਆਰੇ ਤੋਂ ਰੋਸ ਮਾਰਚ ਨਾਂਦੇੜ ਡੀਸੀ ਦਫ਼ਤਰ ਲਈ ਰਵਾਨਾ ਹੋਇਆ। ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਨਾਂਦੇੜ ਪਹੁੰਚ ਚੁੱਕੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ਹੇਠ ਨਾਂਦੇੜ ਪਹੁੰਚ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਥਾਂ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਨਾਂਦੇੜ ਪਹੁੰਚ ਗਏ ਹਨ।
ਇਹ ਰੋਸ ਮਾਰਚ ਮਹਾਰਾਸ਼ਟਰ ਸਰਕਾਰ ਵੱਲੋਂ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਐਕਟ ਵਿੱਚ ਸੋਧ ਕਰਨ ਦੇ ਹਾਲ ਹੀ ਵਿੱਚ ਲਏ ਗਏ ਕੈਬਨਿਟ ਫੈਸਲੇ ਵਿਰੁੱਧ ਸੰਗਤ ਵੱਲੋਂ ਕੀਤਾ ਗਿਆ ਹੈ।