Begin typing your search above and press return to search.
ਇਜ਼ਰਾਈਲ ਹਮਾਸ ਵਿਚਾਲੇ ਸਮਝੌਤਾ, ਬੰਧਕਾਂ ਨੂੰ ਮਿਲਣਗੀਆਂ ਦਵਾਈਆਂ
ਤੇਲ ਅਵੀਵ, 18 ਜਨਵਰੀ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਹਮਾਸ ਵੱਲੋਂ ਬੰਧਕ ਬਣਾਏ ਗਏ ਬੰਦਿਆਂ ਲਈ ਖੁਸ਼ਖਬਰੀ ਹੈ। ਹੁਣ ਬੰਧਕਾਂ ਨੂੰ ਦਵਾਈਆਂ ਅਤੇ ਹੋਰ ਮੈਡੀਕਲ ਸਹੂਲਤਾਂ ਮਿਲਣਗੀਆਂ। ਜਾਣਕਾਰੀ ਮੁਤਾਬਕ ਫਰਾਂਸ, ਕਤਰ ਅਤੇ ਸੰਯੁਕਤ ਰਾਸ਼ਟਰ ਵਿਚਾਲੇ ਗੱਲਬਾਤ ਤੋਂ ਬਾਅਦ ਇਹ ਡੀਲ ਹੋ ਸਕਦੀ ਹੈ। ਦੂਜੇ ਪਾਸੇ ਫਲਸਤੀਨੀ ਡਿਪਲੋਮੈਟ ਨੇ ਕਿਹਾ ਹੈ […]
By : Editor Editor
ਤੇਲ ਅਵੀਵ, 18 ਜਨਵਰੀ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਹਮਾਸ ਵੱਲੋਂ ਬੰਧਕ ਬਣਾਏ ਗਏ ਬੰਦਿਆਂ ਲਈ ਖੁਸ਼ਖਬਰੀ ਹੈ। ਹੁਣ ਬੰਧਕਾਂ ਨੂੰ ਦਵਾਈਆਂ ਅਤੇ ਹੋਰ ਮੈਡੀਕਲ ਸਹੂਲਤਾਂ ਮਿਲਣਗੀਆਂ। ਜਾਣਕਾਰੀ ਮੁਤਾਬਕ ਫਰਾਂਸ, ਕਤਰ ਅਤੇ ਸੰਯੁਕਤ ਰਾਸ਼ਟਰ ਵਿਚਾਲੇ ਗੱਲਬਾਤ ਤੋਂ ਬਾਅਦ ਇਹ ਡੀਲ ਹੋ ਸਕਦੀ ਹੈ। ਦੂਜੇ ਪਾਸੇ ਫਲਸਤੀਨੀ ਡਿਪਲੋਮੈਟ ਨੇ ਕਿਹਾ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ’ਚ ਜੰਗਬੰਦੀ ਦੀ ਕੋਈ ਉਮੀਦ ਨਹੀਂ ਹੈ।
‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਕਤਰ ਰਾਹੀਂ ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਨੂੰ ਘੱਟੋ-ਘੱਟ ਦਵਾਈਆਂ ਸਪਲਾਈ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਫਰਾਂਸ ਨੇ ਵੀ ਆਪਣੇ ਡਿਪਲੋਮੈਟਾਂ ਨੂੰ ਸਰਗਰਮ ਕਰ ਲਿਆ ਅਤੇ ਆਖਰਕਾਰ ਇਹ ਡੀਲ ਹੋ ਗਈ।
ਹਾਲਾਂਕਿ, ਇਸ ਵਿੱਚ ਅਜੇ ਵੀ ਕੁਝ ਪੇਚੀਦਗੀਆਂ ਹਨ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਜ਼ਰਾਈਲ ਚਾਹੁੰਦਾ ਹੈ ਕਿ ਸਾਰੇ ਕੰਟੇਨਰਾਂ ਦੀ ਉਸ ਦੀ ਫੌਜ ਦੁਆਰਾ ਜਾਂਚ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਗਾਜ਼ਾ ਭੇਜਿਆ ਜਾਵੇ। ਦੂਜੇ ਪਾਸੇ ਹਮਾਸ ਅਜਿਹਾ ਨਹੀਂ ਚਾਹੁੰਦਾ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਨੂੰ ਕਿਹਾ - ਕੁਝ ਸਮੱਸਿਆਵਾਂ ਹਨ, ਪਰ ਉਨ੍ਹਾਂ ਨੂੰ ਸੁਲਝਾਉਣ ਵਿੱਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।ਬੁੱਧਵਾਰ ਨੂੰ ਗਾਜ਼ਾ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਮੌਜੂਦ ਇਜ਼ਰਾਈਲੀ ਸੈਨਿਕ ਮੌਜੂਦ ਰਹੇ।ਫਲਸਤੀਨੀ ਡਿਪਲੋਮੈਟ ਹੁਸੈਨ ਜੋਮਲੋਟ ਨੇ ਬੁੱਧਵਾਰ ਨੂੰ ਲੰਡਨ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਅਤੇ ਜੰਗਬੰਦੀ ’ਚ ਦੁਨੀਆ ਦੀ ਭੂਮਿਕਾ ’ਤੇ ਮੁਸ਼ਕਲ ਸਵਾਲਾਂ ਦੇ ਜਵਾਬ ਦਿੱਤੇ ਗਏ।
ਹੁਸੈਨ ਨੇ ਕਿਹਾ- ਮੈਨੂੰ ਨਹੀਂ ਲੱਗਦਾ ਕਿ ਇਜ਼ਰਾਈਲ ਹੁਣ ਹਮਾਸ ਨੂੰ ਕਿਸੇ ਵੀ ਰੂਪ ’ਚ ਕੋਈ ਰਾਹਤ ਦੇਵੇਗਾ। ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਗਾਜ਼ਾ ਦੀ ਪੂਰੀ ਤਬਾਹੀ ਦੇ ਬਾਵਜੂਦ ਇਜ਼ਰਾਈਲ ਨੇ ਅਜੇ ਵੀ ਹਵਾਈ ਹਮਲੇ ਬੰਦ ਨਹੀਂ ਕੀਤੇ ਹਨ। ਅਸੀਂ ਇਹ ਨਹੀਂ ਦੱਸਦੇ ਕਿ ਹਮਾਸ ਦਾ ਕਿੰਨਾ ਨੁਕਸਾਨ ਹੋਇਆ ਹੈ ਪਰ ਇਹ ਗੱਲ ਤੈਅ ਹੈ ਕਿ ਗਾਜ਼ਾ ਦੇ ਆਮ ਲੋਕਾਂ ਲਈ ਜ਼ਿੰਦਗੀ ਨਰਕ ਬਣ ਗਈ ਹੈ।ਹੁਸੈਨ ਨੇ ਕਿਹਾ, ਅਸੀਂ ਚਾਹੁੰਦੇ ਹਾਂ ਕਿ ਦੁਨੀਆ ਇਸ ਮਾਮਲੇ ’ਚ ਦਖਲ ਦੇਵੇ ਅਤੇ ਘੱਟ ਤੋਂ ਘੱਟ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਲੱਭੇ।
Next Story