ਅਗਨੀਵੀਰ ਸ਼ਹੀਦ ਅਜੈ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਸ਼ਹੀਦ ਦੇ ਮਾਤਾ ਪਿਤਾ ਤੇ ਭੈਣਾਂ ਦਾ ਰੋ- ਰੋ ਹੋਇਆ ਬੁਰਾ ਹਾਲ, ਨਮ ਅੱਖਾਂ ਨਾਲ ਜਨ ਸੈਲਾਬ ਨੇ ਸ਼ਹੀਦ ਅਜੈ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ ਮਲੌਦ/ਕੁੱਪ ਕਲਾਂ, 20 ਜਨਵਰੀ (ਕੇ.ਐਸ.ਲਵਲੀ) ਅੱਜ ਸਵੇਰੇ ਸ਼ਹੀਦ ਅਗਨੀਵੀਰ ਅਜੈ ਸਿੰਘ ਦੀ ਮ੍ਰਿਤਕ ਦੇਹ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਕਸਬਾ ਕੁੱਪ ਕਲਾਂ ਵਿਖੇ ਲਿਆਂਦੀ ਗਈ ਜਿੱਥੇ ਐਸ.ਡੀ.ਐਮ. ਪਾਇਲ ਡਾ. ਪੂਨਮਪ੍ਰੀਤ […]
By : Editor Editor
ਸ਼ਹੀਦ ਦੇ ਮਾਤਾ ਪਿਤਾ ਤੇ ਭੈਣਾਂ ਦਾ ਰੋ- ਰੋ ਹੋਇਆ ਬੁਰਾ ਹਾਲ,
ਨਮ ਅੱਖਾਂ ਨਾਲ ਜਨ ਸੈਲਾਬ ਨੇ ਸ਼ਹੀਦ ਅਜੈ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ
ਮਲੌਦ/ਕੁੱਪ ਕਲਾਂ, 20 ਜਨਵਰੀ (ਕੇ.ਐਸ.ਲਵਲੀ) ਅੱਜ ਸਵੇਰੇ ਸ਼ਹੀਦ ਅਗਨੀਵੀਰ ਅਜੈ ਸਿੰਘ ਦੀ ਮ੍ਰਿਤਕ ਦੇਹ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਕਸਬਾ ਕੁੱਪ ਕਲਾਂ ਵਿਖੇ ਲਿਆਂਦੀ ਗਈ ਜਿੱਥੇ ਐਸ.ਡੀ.ਐਮ. ਪਾਇਲ ਡਾ. ਪੂਨਮਪ੍ਰੀਤ ਕੌਰ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਸਨੇਹੀਆਂ ਤੇ ਹਮਦਰਦੀਆਂ ਨੇ ਸ਼ਹੀਦ ਨੂੰ ਪ੍ਰਣਾਮ ਕੀਤਾ। ਇਸ ਉਪਰੰਤ ਸ਼ਹੀਦ ਅਜੈ ਸਿੰਘ ਦੀ ਮ੍ਰਿਤਕ ਦੇਹ ਨੂੰ ਉਸਦੇ ਜੱਦੀ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਲਿਜਾਇਆ ਗਿਆ, ਜਿੱਥੇ ਪਰਿਵਾਰ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸਨੇਹੀਆਂ ਨੇ ਸ਼ਹੀਦ ਅਗਨੀਵੀਰ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਸ਼ਹੀਦ ਅਜੈ ਸਿੰਘ ਇਕ ਗ਼ਰੀਬ ਪਰਿਵਾਰ ਦਾ ਛੇ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਬਾਰਡਰ ‘ਤੇ ਵਿਛਾਈ ਗਈ ਬਰੂਦੀ ਸੁਰੰਗ ਦੇ ਫਟਣ ਨਾਲ ਸ਼ਹਾਦਤ ਪਾ ਗਿਆ।
ਅਗਨੀਵੀਰ ਸਕੀਮ ਦੀ ਪਹਿਲੀ ਭਰਤੀ ਦੌਰਾਨ ਜਨਵਰੀ 2023 ਵਿੱਚ ਦੇਸ਼ ਦੀ ਸੇਵਾ ਲਈ ਗਿਆ ਅਜੇ ਸਿੰਘ ਛੇ ਮਹੀਨੇ ਪਹਿਲਾਂ ਹੀ ਆਪਣੀ ਪਹਿਲੀ ਛੁੱਟੀ ਕੱਟ ਕੇ ਗਿਆ ਸੀ। ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਸਰਕਾਰ ਵੱਲੋਂ ਹਰ ਸੰਭਵ ਆਰਥਿਕ ਸਹਾਇਤਾ ਦਿਵਾਉਣ ਦੀ ਗੱਲ ਆਖੀ।
ਇਸ ਮੌਕੇ ਸ਼੍ਰੀਮਤੀ ਸ਼ੁਰਭੀ ਮਲਿਕ ਡਿਪਟੀ ਕਮਿਸ਼ਨਰ ਲੁਧਿਆਣਾ, ਸ਼੍ਰੀਮਤੀ ਅਵਨੀਤ ਕੌਰ ਕੌਂਡਲ ਐਸ.ਐਸ.ਪੀ. ਖੰਨਾ, ਸ਼੍ਰੀਮਤੀ ਪੂਨਮਪ੍ਰੀਤ ਕੌਰ ਐੱਸ.ਡੀ.ਐੱਮ. ਪਾਇਲ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਮਨਜੀਤ ਮਦਨੀਪੁਰ (ਹਲਕਾ ਇੰਚਾਰਜ ਸ਼੍ਰੋ.ਅ.ਦ), ਡਾ. ਜਸਪ੍ਰੀਤ ਸਿੰਘ ਬੀਜਾ, ਸਰਪੰਚ ਨਾਹਰ ਸਿੰਘ ਨੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਨੂੰ ਵਲੋਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੁੜ ਧਮਕੀ
ਅੰਮ੍ਰਿਤਸਰ, 20 ਜਨਵਰੀ, ਨਿਰਮਲ : ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਬਨੂੜ ਤੋਂ ਫੜੇ ਗਏ ਤਿੰਨ ਸਾਥੀਆਂ ਦੀ ਰਿਹਾਈ ਲਈ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪਨੂੰ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਦੋਸ਼ੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਦੇ ਵਾਰਸ ਹਨ। ਜੇਕਰ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਿਆਸੀ ਮੌਤ ਲਈ ਤਿਆਰ ਰਹੋ।
ਪੰਨੂ ਨੇ ਇੱਕ ਨਵੀਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਸੀਐਮ ਮਾਨ ਦੀ ਸਰਕਾਰ ਨੇ ਦਿਲਾਵਰ ਸਿੰਘ ਦੇ ਤਿੰਨ ਵਾਰਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ ਅਤੇ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕੋਲੋਂ ਖਾਲਿਸਤਾਨ ਅਤੇ ਰੈਫਰੈਂਡਮ ਦੇ ਝੰਡੇ ਮਿਲੇ ਹਨ। ਇਹ ਤਿੰਨੋਂ ਉਸ ਦੇ ਸਿੱਧੇ ਸੰਪਰਕ ਵਿੱਚ ਹਨ। ਉਨ੍ਹਾਂ ਨੂੰ ਕੋਈ ਹਥਿਆਰ ਨਹੀਂ ਸੌਂਪਿਆ ਗਿਆ, ਸਿਰਫ ਖਾਲਿਸਤਾਨ ਅਤੇ ਰੈਫਰੈਂਡਮ ਦਾ ਝੰਡਾ ਸੌਂਪਿਆ ਗਿਆ।
ਪਰ ਭਗਵੰਤ ਮਾਨ, ਬੇਅੰਤ ਸਿੰਘ ਨੂੰ ਯਾਦ ਕਰੋ। ਅਜਿਹਾ ਹੀ ਉਸ ਨੇ ਕੀਤਾ ਅਤੇ ਇਸ ਦਾ ਨਤੀਜਾ ਉਸ ਨੂੰ ਭੁਗਤਣਾ ਪਿਆ। ਖਾਲਿਸਤਾਨ ਰੈਫਰੈਂਡਮ ਦੇ ਝੰਡੇ ਫੜਨ ਵਾਲੇ ਹੱਥਾਂ ਨੂੰ ਰਾਕੇਟ ਲਾਂਚਰ ਫੜਨ ਵਿੱਚ ਦੇਰ ਨਹੀਂ ਲੱਗੇਗੀ। ਅੱਜ ਵੀ ਦਿਲਾਵਰ ਸਿੰਘ ਦੇ ਸੈਂਕੜੇ ਵਾਰਸ ਸੰਕੇਤ ਦੀ ਉਡੀਕ ਕਰ ਰਹੇ ਹਨ। ਪਰ ਅਸੀਂ ਪੰਥ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਰੈਫਰੈਂਡਮ ਰਾਹੀਂ ਖਾਲਿਸਤਾਨ ਦਾ ਹੱਲ ਲੱਭਾਂਗੇ।
ਉਸ ਨੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਧਮਕੀ ਦਿੱਤੀ ਹੈ ਕਿ ਜੇਕਰ 15 ਫਰਵਰੀ ਤੱਕ ਤਿੰਨਾਂ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।