ਕੈਨੇਡਾ ਮਗਰੋਂ ਮਲੇਸ਼ੀਆ ’ਚ ਪੰਜਾਬੀ ਨੌਜਵਾਨ ਦੀ ਮੌਤ
ਬਟਾਲਾ, (ਭੋਪਾਲ ਸਿੰਘ) : ਕੈਨੇਡਾ ਵਿੱਚ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਨਿੱਤ ਦਿਨ ਮੰਦਭਾਗੀਆਂ ਖਬਰਾਂ ਪੰਜਾਬ ਪਹੁੰਚ ਰਹੀਆਂ ਨੇ। ਹੁਣ ਮਲੇਸ਼ੀਆ ਤੋਂ ਵੀ ਮਾੜੀ ਖਬਰ ਮਿਲ ਰਹੀ ਹੈ, ਜਿੱਥੇ ਬਟਾਲਾ ਦੇ 27 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ। ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਸੀ 27 […]
By : Hamdard Tv Admin
ਬਟਾਲਾ, (ਭੋਪਾਲ ਸਿੰਘ) : ਕੈਨੇਡਾ ਵਿੱਚ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਨਿੱਤ ਦਿਨ ਮੰਦਭਾਗੀਆਂ ਖਬਰਾਂ ਪੰਜਾਬ ਪਹੁੰਚ ਰਹੀਆਂ ਨੇ। ਹੁਣ ਮਲੇਸ਼ੀਆ ਤੋਂ ਵੀ ਮਾੜੀ ਖਬਰ ਮਿਲ ਰਹੀ ਹੈ, ਜਿੱਥੇ ਬਟਾਲਾ ਦੇ 27 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ।
ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਸੀ 27 ਸਾਲਾ ਲਵਪ੍ਰੀਤ ਸਿੰਘ
ਬਟਾਲਾ ਪੁਲਿਸ ਥਾਣੇ ਅਧੀਨ ਪੈਂਦੇ ਸਰਹੱਦ ਕਸਬਾ ਡੇਰਾ ਬਾਬਾ ਨਾਨਕ ਦੇ ਵਾਸੀ ਪਾਠੀ ਸਿੰਘ ਸੰਤੋਸ਼ ਸਿੰਘ ਨੇ ਦੱਸਿਆ ਕਿ ਉਸ ਦਾ 27 ਸਾਲ ਦਾ ਪੁੱਤਰ ਲਵਪ੍ਰੀਤ ਸਿੰਘ ਕੁਝ ਮਹੀਨੇ ਪਹਿਲਾਂ ਹੀ ਰੋਜ਼ੀ-ਰੋਟੀ ਲਈ ਮਲੇਸ਼ੀਆ ਗਿਆ ਸੀ। ਉਹ ਉੱਥੇ ਇੱਕ ਬੈਸਟ ਐਕਪ੍ਰੈਸ ਕੰਪਨੀ ਵਿੱਚ 10 ਜਨਵਰੀ ਤੋਂ ਕੰਮ ਕਰਨ ਲਈ ਗਿਆ ਸੀ।
ਕੰਪਨੀ ’ਚ ਕੰਮ ਕਰਦੇ ਸਮੇਂ ਹੀ ਵਰਤ ਗਿਆ ਭਾਣਾ
ਉਸੇ ਦਿਨ ਉਸ ਦੀ ਛਾਤੀ ਵਿੱਚ ਅਚਾਨਕ ਦਰਦ ਹੋਇਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਛਾਤੀ ਵਿੱਚ ਦਰਦ ਸਬੰਧੀ ਉਸ ਨੇ ਆਪਣੇ ਪਰਿਵਾਰ ਨੂੰ ਵੀ ਫੋਨ ’ਤੇ ਦੱਸਿਆ ਸੀ, ਪਰ ਜਦੋਂ ਜ਼ਿਆਦਾ ਦਰਦ ਵਧ ਗਿਆ, ਉਸ ਮਗਰੋਂ ਪਰਿਵਾਰ ਦੀ ਉਸ ਨਾਲ ਗੱਲ ਨਹੀਂ ਹੋਈ। ਉਸ ਤੋਂ ਬਾਅਦ ਤਾਂ ਉਸ ਦੀ ਮੌਤ ਦੀ ਖ਼ਬਰ ਹੀ ਉਨ੍ਹਾਂ ਨੂੰ ਮਿਲੀ।
ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਨੂੰ ਗੁਹਾਰ
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਨੂੰ 10 ਦਿਨ ਬੀਤ ਚੁੱਕੇ ਨੇ, ਪਰ ਹੁਣ ਤੱਕ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਸ ਦੀ ਮ੍ਰਿਤਕ ਦੇਹ ਕਿੱਥੇ ਹੈ। ਉਨ੍ਹਾਂ ਨੇ ਪੰਜਾਬ ਤੇ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੀ ਵਾਰ ਆਪਣੇ ਪੁੱਤਰ ਦਾ ਚੇਹਰਾ ਦੇਖ ਸਕਣ ਤੇ ਜੱਦੀ ਪਿੰਡ ਵਿੱਚ ਉਸ ਦਾ ਸਸਕਾਰ ਕਰ ਸਕਣ।