ਮਾਨਸਾ ਜੇਲ੍ਹ ਦੇ 2 ਸੁਪਰਡੈਂਟ ਸਮੇਤ 6 ਵਾਰਡਨ ਮੁਅੱਤਲ
ਪੈਸੇ ਲੈ ਕੇ ਕੈਦੀਆਂ ਨੂੰ ਨਸ਼ਾ ਤੇ ਮੋਬਾਈਲ ਮੁਹੱਈਆ ਕਰਵਾਉਣ ਦਾ ਇਲਜ਼ਾਮ ਮਾਨਸਾ, 27 ਸਤੰਬਰ, ਹ.ਬ. : ਪੰਜਾਬ ਦੇ ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਨੇ ਮਾਨਸਾ ਜੇਲ੍ਹ ਦੇ 2 ਸੁਪਰਡੈਂਟਾਂ ਸਮੇਤ 6 ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਵਿਅਕਤੀਆਂ ਵਿੱਚ ਸਹਾਇਕ ਸੁਪਰਡੈਂਟ ਜੇਲ੍ਹ ਮਾਨਸਾ ਭਿਵਮ ਤੇਜ ਸਿੰਗਲਾ, ਸਹਾਇਕ ਸੁਪਰਡੈਂਟ ਕੁਲਜੀਤ ਸਿੰਘ ਸਮੇਤ […]
By : Hamdard Tv Admin
ਪੈਸੇ ਲੈ ਕੇ ਕੈਦੀਆਂ ਨੂੰ ਨਸ਼ਾ ਤੇ ਮੋਬਾਈਲ ਮੁਹੱਈਆ ਕਰਵਾਉਣ ਦਾ ਇਲਜ਼ਾਮ
ਮਾਨਸਾ, 27 ਸਤੰਬਰ, ਹ.ਬ. : ਪੰਜਾਬ ਦੇ ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਨੇ ਮਾਨਸਾ ਜੇਲ੍ਹ ਦੇ 2 ਸੁਪਰਡੈਂਟਾਂ ਸਮੇਤ 6 ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਵਿਅਕਤੀਆਂ ਵਿੱਚ ਸਹਾਇਕ ਸੁਪਰਡੈਂਟ ਜੇਲ੍ਹ ਮਾਨਸਾ ਭਿਵਮ ਤੇਜ ਸਿੰਗਲਾ, ਸਹਾਇਕ ਸੁਪਰਡੈਂਟ ਕੁਲਜੀਤ ਸਿੰਘ ਸਮੇਤ ਵਾਰਡਨ ਨਿਰਮਲ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਅਤੇ ਹਰਪ੍ਰੀਤ ਸਿੰਘ ਪੱਟੀ ਨੰਬਰ 1405 ਸ਼ਾਮਲ ਹਨ।
ਦਰਅਸਲ ਮਾਨਸਾ ਜੇਲ੍ਹ ਤੋਂ ਰਿਹਾਅ ਹੋਏ ਕੈਦੀ ਸੁਭਾਸ਼ ਕੁਮਾਰ ਅਰੋੜਾ ਨੇ ਜੇਲ੍ਹ ’ਚ ਨਸ਼ੀਲੇ ਪਦਾਰਥਾਂ ਅਤੇ ਮੋਬਾਇਲ ਫੋਨਾਂ ਦੀ ਵਰਤੋਂ ਦਾ ਖੁਲਾਸਾ ਮੀਡੀਆ ’ਚ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਜੇਲ੍ਹ ’ਚ ਪ੍ਰਭਾਵਸ਼ਾਲੀ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਕੈਦੀ ਜੇਲ ਅਧਿਕਾਰੀਆਂ ਨੂੰ ਪੈਸੇ ਦੇ ਕੇ ਨਸ਼ੇ ਸਮੇਤ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਦੇ ਹਨ। ਉਸ ਨੇ ਜੇਲ੍ਹ ਵਿੱਚ ਮੋਬਾਈਲ ਫੋਨਾਂ ਦੀ ਅੰਨ੍ਹੇਵਾਹ ਵਰਤੋਂ ਬਾਰੇ ਵੀ ਅਹਿਮ ਜਾਣਕਾਰੀ ਦਿੱਤੀ ਸੀ।
ਮਾਨਸਾ ਜੇਲ੍ਹ ਵਿੱਚੋਂ ਰਿਹਾਅ ਹੋਏ ਕੈਦੀ ਸੁਭਾਸ਼ ਕੁਮਾਰ ਉਰਫ਼ ਸੁਭਾਸ਼ ਅਰੋੜਾ ਵੱਲੋਂ ਟੀਵੀ ਚੈਨਲਾਂ ਨੂੰ ਦਿੱਤੇ ਇੰਟਰਵਿਊ ਵਿੱਚ ਲਾਏ ਦੋਸ਼ਾਂ ਦੀ ਜਾਂਚ ਡੀਆਈਜੀ ਜੇਲ੍ਹ (ਹੈੱਡਕੁਆਰਟਰ) ਵਲੋਂ ਕੀਤੀ ਗਈ।
ਇਸ ਮਗਰੋਂ ਉਕਤ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਮੇਤ ਵਾਰਡਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਕੈਦੀਆਂ ਵੱਲੋਂ ਨਸ਼ੀਲੇ ਪਦਾਰਥਾਂ ਅਤੇ ਹੋਰ ਸਮਾਨ ਮਿਲਣ ਦੀਆਂ ਵੀਡੀਓਜ਼ ਸਮੇਤ ਮੋਬਾਈਲ ਦੀ ਵਰਤੋਂ ਦੀਆਂ ਵੀਡੀਓਜ਼ ਵੀ ਵਾਇਰਲ ਹੋ ਚੁੱਕੀਆਂ ਹਨ। ਹਾਲ ਹੀ ’ਚ ਸੰਗਰੂਰ ਜੇਲ ’ਚ ਬੰਦ ਗੈਂਗਸਟਰ ਆਮਨਾ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ’ਚ ਉਹ ਆਪਣੀਆਂ ਜੇਬਾਂ ’ਚ ਹੱਥ ਰੱਖ ਕੇ ਆਪਣੀ ਬੈਰਕ ਤੋਂ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧਦਾ ਨਜ਼ਰ ਆ ਰਿਹਾ ਹੈ।
ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ ਵਿੱਚੋਂ ਗੈਂਗ ਵਾਰ ਦੀ ਵੀਡੀਓ ਵੀ ਵਾਇਰਲ ਹੋਈ ਸੀ। 26 ਫਰਵਰੀ ਨੂੰ ਗੋਇੰਦਵਾਲ ਜੇਲ੍ਹ ਵਿੱਚ ਖ਼ੂਨੀ ਗੈਂਗ ਵਾਰ ਦੌਰਾਨ ਜੇਲ੍ਹ ਵਿੱਚ ਦੋ ਕੈਦੀਆਂ, ਸ਼ੂਟਰ ਮਨਮੋਹਨ ਮੋਹਨਾ ਅਤੇ ਮਨਦੀਪ ਤੂਫ਼ਾਨ ਦਾ ਕਤਲ ਕਰ ਦਿੱਤਾ ਗਿਆ ਸੀ। ਦੋਵੇਂ ਕੈਦੀ ਕਿਸੇ ਸਮੇਂ ਗੈਂਗਸਟਰ ਲਾਰੈਂਸ ਦੇ ਕਰੀਬੀ ਜੱਗੂ ਭਗਵਾਨਪੁਰੀਆ ਦੇ ਸ਼ੂਟਰ ਸਨ ਪਰ ਜੱਗੂ ਦੀ ਲਾਰੈਂਸ ਗਰੁੱਪ ਨਾਲ ਬਗਾਵਤ ਤੋਂ ਬਾਅਦ ਲਾਰੈਂਸ ਅਤੇ ਗੋਲਡੀ ਬਰਾੜ ਦੇ ਇਸ਼ਾਰੇ ’ਤੇ ਦੋਵਾਂ ਨੂੰ ਜੇਲ੍ਹ ’ਚ ਹੀ ਮਾਰ ਦਿੱਤਾ ਗਿਆ। ਮੂਸੇਵਾਲਾ ਦੇ ਕਾਤਲ ਗੋਇੰਦਵਾਲ ਜੇਲ ’ਚ ਬੰਦ ਹਨ। ਗੈਂਗ ਵਾਰ ਦੌਰਾਨ ਸਾਹਮਣੇ ਆਈਆਂ ਵੀਡੀਓਜ਼ ਲਾਰੈਂਸ ਗੈਂਗ ਦੇ ਸਚਿਨ ਭਿਵਾਨੀ ਨੇ ਬਣਾਈਆਂ ਸਨ। ਅੰਕਿਤ ਸੇਰਸਾ ਤੋਂ ਇਲਾਵਾ ਉਸ ਦੇ ਹੋਰ ਸਾਥੀ ਗੈਂਗਸਟਰ ਵੀ ਨਜ਼ਰ ਆਏ। ਇਸ ਤੋਂ ਇਲਾਵਾ ਫਿਰੋਜ਼ਪੁਰ ਕੇਂਦਰੀ ਜੇਲ੍ਹ, ਮਾਡਰਨ ਜੇਲ੍ਹ ਕਪੂਰਥਲਾ ਸਮੇਤ ਕਈ ਹੋਰ ਜੇਲ੍ਹਾਂ ਵਿੱਚੋਂ ਵੀਡਿਓ, ਮੋਬਾਈਲ ਦੀ ਵਰਤੋਂ ਅਤੇ ਨਸ਼ੇ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਤੋਂ ਗੈਂਗਸਟਰ ਲਾਰੈਂਸ ਦਾ ਕਥਿਤ ਇੰਟਰਵਿਊ ਵੀ ਵਾਇਰਲ ਹੋਇਆ ਸੀ। ਪਰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਲਾਰੈਂਸ ਦੀ ਦਾੜ੍ਹੀ ਅਤੇ ਕੱਪੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇਹ ਵੀਡੀਓ ਕਿਸੇ ਹੋਰ ਜੇਲ੍ਹ ਦੀ ਹੈ। ਪਰ ਲਾਰੈਂਸ ਦੀ ਇੰਟਰਵਿਊ ਦੀ ਦੂਜੀ ਕਿਸ਼ਤ ਵਿਚ ਉਸ ਦਾ ਦਾਅਵਾ ਵੀ ਝੂਠਾ ਨਿਕਲਿਆ। ਕਿਉਂਕਿ ਦੂਜੀ ਇੰਟਰਵਿਊ ਵਿੱਚ ਡੀਜੀਪੀ ਦੇ ਦਾਅਵੇ ਅਨੁਸਾਰ ਗੈਂਗਸਟਰ ਲਾਰੈਂਸ ਨੇ ਵੱਡੀ ਦਾੜ੍ਹੀ ਅਤੇ ਕੱਪੜੇ ਪਾਏ ਹੋਏ ਸਨ।