ਅਦਾ ਸ਼ਰਮਾ ਨੇ ਖਰੀਦਿਆ ਸੁਸ਼ਾਂਤ ਸਿੰਘ ਰਾਜਪੂਤ ਦਾ ਘਰ, ਜਿੱਥੇ ਅਦਾਕਾਰ ਨੇ ਕੀਤੀ ਸੀ ਖੁਦਕੁਸ਼ੀ
ਨਵੀਂ ਦਿੱਲੀ : ਅਦਾ ਸ਼ਰਮਾ ਨੇ ਬਲਾਕਬਸਟਰ ਫਿਲਮ ਦ ਕੇਰਲਾ ਸਟੋਰੀ ਵਿੱਚ ਆਪਣੀ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਫਿਲਮ 'ਚ ਅਦਾ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਹੈ। ਕਮਾਈ ਦੇ ਮਾਮਲੇ 'ਚ ਵੀ ਇਸ ਫਿਲਮ ਨੇ ਕਈ ਰਿਕਾਰਡ ਬਣਾਏ ਹਨ। ਅਦਾਕਾਰੀ ਦੇ ਨਾਲ-ਨਾਲ ਅਦਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। […]

By : Editor (BS)
ਨਵੀਂ ਦਿੱਲੀ : ਅਦਾ ਸ਼ਰਮਾ ਨੇ ਬਲਾਕਬਸਟਰ ਫਿਲਮ ਦ ਕੇਰਲਾ ਸਟੋਰੀ ਵਿੱਚ ਆਪਣੀ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਫਿਲਮ 'ਚ ਅਦਾ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਹੈ। ਕਮਾਈ ਦੇ ਮਾਮਲੇ 'ਚ ਵੀ ਇਸ ਫਿਲਮ ਨੇ ਕਈ ਰਿਕਾਰਡ ਬਣਾਏ ਹਨ। ਅਦਾਕਾਰੀ ਦੇ ਨਾਲ-ਨਾਲ ਅਦਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਸ ਦੌਰਾਨ ਹੁਣ ਅਦਾ ਇਕ ਵਾਰ ਫਿਰ ਲਾਈਮਲਾਈਟ 'ਚ ਆ ਗਈ ਹੈ। ਅਦਾ ਇਸ ਸਮੇਂ ਆਪਣੇ ਨਵੇਂ ਘਰ ਨੂੰ ਲੈ ਕੇ ਚਰਚਾ 'ਚ ਹੈ। ਦੱਸ ਦੇਈਏ ਕਿ ਅਦਾ ਉਹ ਘਰ ਖਰੀਦ ਰਹੀ ਹੈ ਜਿਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਰਹਿੰਦੇ ਸਨ।
ਟੈਲੀ ਚੱਕਰ ਦੀ ਰਿਪੋਰਟ ਮੁਤਾਬਕ ਅਦਾ ਸ਼ਰਮਾ ਮਾਂਟ ਬਲੈਂਕ ਅਪਾਰਟਮੈਂਟ ਵਿੱਚ ਫਲੈਟ ਖਰੀਦ ਰਹੀ ਹੈ, ਜਿਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਰਹਿੰਦਾ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਇਹ ਘਰ ਕਈ ਵਾਰ ਸੁਰਖੀਆਂ 'ਚ ਆ ਚੁੱਕਾ ਹੈ। ਉਸ ਦੇ ਘਰ ਬਾਰੇ ਵੀ ਖਬਰਾਂ ਆਈਆਂ ਸਨ ਕਿ ਫਲੈਟ ਦਾ ਕਿਰਾਇਆ ਵੀ ਕਾਫੀ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੁਝ ਲੋਕ ਉਸ ਦਾ ਘਰ ਖਰੀਦਣ 'ਚ ਵੀ ਦਿਲਚਸਪੀ ਦਿਖਾ ਰਹੇ ਸਨ। ਅਜਿਹੇ 'ਚ ਖਬਰਾਂ ਆ ਰਹੀਆਂ ਹਨ ਕਿ ਅਦਾ ਸੁਸ਼ਾਂਤ ਦਾ ਘਰ ਖਰੀਦ ਰਹੀ ਹੈ। ਦੱਸ ਦੇਈਏ ਕਿ ਫਿਲਹਾਲ ਅਦਾ ਸ਼ਰਮਾ ਅਤੇ ਮਰਹੂਮ ਅਦਾਕਾਰ ਦੇ ਪਰਿਵਾਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


