ਅਦਾਕਾਰਾ ਸੋਨਾਲੀ ਸਹਿਗਲ ਹੋਈ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ
ਅੰਮ੍ਰਿਤਸਰ,21 ਅਕਤੂਬਰ ਸ਼ੇਖਰ ਰਾਏ- ਪਿਆਰ ਕਾ ਪੰਚਨਾਮਾ ਫੇਮ ਫਿਲਮੀ ਅਦਾਕਾਰਾ ਸੋਨਾਲੀ ਸਹਿਗਲ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਪੁੱਜੀ ਜਿੱਥੇ ਉਹਨਾਂ ਵੱਲੋਂ ਗੁਰੂ ਘਰ ਵਿਚ ਮੱਥਾ ਟੇਕਿਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਇਜਰਾਇਲ ਦੇ […]

By : Hamdard Tv Admin
ਅੰਮ੍ਰਿਤਸਰ,21 ਅਕਤੂਬਰ ਸ਼ੇਖਰ ਰਾਏ- ਪਿਆਰ ਕਾ ਪੰਚਨਾਮਾ ਫੇਮ ਫਿਲਮੀ ਅਦਾਕਾਰਾ ਸੋਨਾਲੀ ਸਹਿਗਲ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਪੁੱਜੀ ਜਿੱਥੇ ਉਹਨਾਂ ਵੱਲੋਂ ਗੁਰੂ ਘਰ ਵਿਚ ਮੱਥਾ ਟੇਕਿਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ
ਕਿਹਾ ਕਿ ਜੋ ਇਜਰਾਇਲ ਦੇ ਵਿੱਚ ਚੱਲ ਰਿਹਾ ਹੈ ਉਸ ਨੂੰ ਲੈ ਕੇ ਅਰਦਾਸ ਕੀਤੀ ਹੈ ਦੇਸ਼ ਤੇ ਵਿਸ਼ਵ ਵਿੱਚ ਸ਼ਾਂਤੀ ਹੋਵੇ ਉਣਾ ਨੇ ਕਿਹਾ ਗੁਰੂ ਘਰ ਹੁਣ ਮੈਂ ਤਿੰਨ ਸਾਲ ਬਾਅਦ ਆਈ ਹਾਂ ਇਸ ਤੋਂ ਪਹਿਲਾਂ ਮੈਂ 2020 ਵਿੱਚ ਆਈ ਸੀ ਉਹਨਾਂ ਕਿਹਾ ਕਿ ਮੈਂ ਸੋਚਿਆ ਸੀ ਕਿ ਮੇਰੀ ਸ਼ਾਦੀ ਵੀ ਇੱਥੇ ਗੁਰੂ ਨਗਰੀ ਵਿੱਚ ਹੋਵੇ ਪਰ ਇਹ ਨਹੀਂ ਹੋ ਸਕਿਆ ਕਿਹਾ ਜਦੋਂ ਵੀ ਅੰਮ੍ਰਿਤਸਰ ਆਉਂਦੀ ਹਾਂ ਤੇ ਗੁਰੂ ਘਰ ਮੱਥਾ ਟੇਕਣ ਲਈ ਜਰੂਰ ਆਉਦੀ ਹਾਂ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਆਪਣੀ ਫਿਲਮਾਂ ਬਾਰੇ ਗੱਲਬਾਤ ਕਰਦੇ ਸੋਨਾਲੀ ਨੇ ਕਿਹਾ ਕਿ ਤਿੰਨ ਚਾਰ ਫਿਲਮਾਂ ਤੇ ਵੈਬ ਸੀਰੀਜ਼ ਉੱਪਰ ਕੰਮ ਚੱਲ ਰਿਹਾ ਹੈ.



