ਇਕ ਹੋਰ ਅਦਾਕਾਰਾ ਦਾ ਫੇਕ ਵੀਡੀਓ ਹੋਇਆ ਵਾਇਰਲ
ਮੁੰਬਈ, 6 ਨਵੰਬਰ: ਸ਼ੇਖਰ ਰਾਏ- ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਪਰ ਜਿਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਲੋਕਾਂ ਲਈ ਸੁਵਿਧਾ ਬਣ ਰਿਹਾ ਹੈ। ਉਥੇ ਇਹ ਵੱਡੀਆਂ ਮੁਸੀਬਤਾਂ ਨੂੰ ਵੀ ਜਨਮ ਦੇ ਰਿਹਾ ਹੈ। ਅਜਿਹਾ ਹੀ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਬਾਲੀਵੁੱਡ ਅਦਾਕਾਰਾ ਦਾ ਇਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣਾ ਸ਼ੁਰੂ ਹੋ ਗਿਆ। ਜੀ […]
By : Editor Editor
ਮੁੰਬਈ, 6 ਨਵੰਬਰ: ਸ਼ੇਖਰ ਰਾਏ- ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਪਰ ਜਿਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਲੋਕਾਂ ਲਈ ਸੁਵਿਧਾ ਬਣ ਰਿਹਾ ਹੈ। ਉਥੇ ਇਹ ਵੱਡੀਆਂ ਮੁਸੀਬਤਾਂ ਨੂੰ ਵੀ ਜਨਮ ਦੇ ਰਿਹਾ ਹੈ। ਅਜਿਹਾ ਹੀ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਬਾਲੀਵੁੱਡ ਅਦਾਕਾਰਾ ਦਾ ਇਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣਾ ਸ਼ੁਰੂ ਹੋ ਗਿਆ। ਜੀ ਹਾਂ, ਗੱਲ ਕਰ ਰਹੇ ਹਾਂ ਰਸ਼ਮੀਕਾ ਮੰਡਾਨਾ ਦੀ ਜਿਸਦਾ ਇਕ ਵੀਡੀਓ ਇਸ ਸਮੇਂ ਸੁਰਖੀਆਂ ਵਿਚ ਬਣਿਆ ਹੋਇਆ ਹੈ।
ਇਥੋਂ ਤੱਕ ਕਿ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਨੇ ਤਾਂ ਇਸ ਵੀਡੀਓ ਨੂੰ ਬਣਾਉਣ ਵਾਲੇ ਉਪਰ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਰੱਖ ਦਿੱਤੀ ਹੈ। ਜਿਥੇ ਲੋਕ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ ਉਥੇ ਹੀ ਹੁਣ ਇਸ ਵੀਡੀਓ ਦਾ ਅਸਲ ਸੱਚ ਵੀ ਸਾਹਮਣੇ ਆਇਆ ਹੈ।
ਰਸ਼ਮਿਕਾ ਮੰਡਾਨਾ ਪ੍ਰਸ਼ੰਸਕਾਂ ਦੀ ਪਸੰਦੀਦਾ ਅਦਾਕਾਰਾ ਹੈ। ਪ੍ਰਸ਼ੰਸਕਾਂ ਨੂੰ ਉਸ ਦੀ ਬੁਲੰਦੀ ਅਤੇ ਸਟਾਈਲ ਬਹੁਤ ਪਸੰਦ ਹੈ। ਹਾਲ ਹੀ ’ਚ ਰਸ਼ਮਿਕਾ ਮੰਡਾਨਾ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ ਅਤੇ ਇਸ ਚਰਚਾ ਦਾ ਕਾਰਨ ਇਕ ਵਾਇਰਲ ਵੀਡੀਓ ਸੀ। ਜਿਸ ’ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਲਿਫਟ ’ਚ ਕਿਤੇ ਜਾ ਰਹੀ ਸੀ।
ਵੀਡੀਓ ’ਚ ਰਸ਼ਮੀਕਾ ਡੂੰਘੇ ਗਲੇ ’ਚ ਨਜ਼ਰ ਆ ਰਹੀ ਸੀ ਅਤੇ ਉਸ ਦਾ ਸਰੀਰ ਵੀ ਵੱਖਰਾ ਨਜ਼ਰ ਆ ਰਿਹਾ ਸੀ। ਹੁਣ ਇਸ ਵਾਇਰਲ ਵੀਡੀਓ ਦੀ ਸੱਚਾਈ ਸਾਹਮਣੇ ਆ ਗਈ ਹੈ।ਵਾਇਰਲ ਵੀਡੀਓ ’ਚ ਇਕ ਔਰਤ ਬਹੁਤ ਹੀ ਛੋਟੇ ਕੱਪੜੇ ਪਾਈ ਨਜ਼ਰ ਆ ਰਹੀ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਔਰਤ ਜਾਂ ਤਾਂ ਆਪਣਾ ਵਰਕਆਊਟ ਸੈਸ਼ਨ ਖਤਮ ਕਰਕੇ ਵਾਪਸ ਆ ਰਹੀ ਹੈ ਜਾਂ ਜਾ ਰਹੀ ਹੈ। ਔਰਤ ਬਿਲਕੁਲ ਰਸ਼ਮੀਕਾ ਵਰਗੀ ਦਿਖਦੀ ਹੈ। ਅਜਿਹੇ ’ਚ ਇਕ ਵਾਰ ਤਾਂ ਲੋਕ ਵੀ ਭੰਬਲਭੂਸੇ ’ਚ ਪੈ ਗਏ ਕਿ ਇਹ ਰਸ਼ਮਿਕਾ ਮੰਦੰਨਾ ਹੈ ਜਾਂ ਕੋਈ ਹੋਰ। ਜੇਕਰ ਇਹ ਰਸ਼ਮੀਕਾ ਹੈ ਤਾਂ ਉਸਦਾ ਸਰੀਰ ਇੰਨਾ ਵੱਖਰਾ ਕਿਉਂ ਹੈ?
ਹਾਲਾਂਕਿ ਹੁਣ ਇਸ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਗਈ ਹੈ। ਕਲਿੱਪ ਨੂੰ ਡੀਪਫੇਕ ਦੱਸਿਆ ਜਾ ਰਿਹਾ ਹੈ ਅਤੇ ਟਵਿੱਟਰ ’ਤੇ ਘੱਟੋ-ਘੱਟ 2.4 ਮਿਲੀਅਨ ਵਿਊਜ਼ ਦੇ ਨਾਲ ਡੀਪਫੇਕ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਦੇਸ਼ ਦੇ ਇਕ ਪੱਤਰਕਾਰ ਅਭਿਸ਼ੇਕ ਕੁਮਾਰ ਨੇ ਫਰਜ਼ੀ ਵੀਡੀਓ ਦਾ ਪਤਾ ਲਗਾਇਆ ਹੈ, ਜਿਸ ਵਿਚ ਉਸ ਨੇ ਇਸ ’ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਅਸਲ ਵੀਡੀਓ 8 ਅਕਤੂਬਰ ਨੂੰ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਗਈ ਸੀ ਅਤੇ ਇਸ ਵਿੱਚ ਜ਼ਾਰਾ ਪਟੇਲ ਨਾਮ ਦੀ ਇੱਕ ਔਰਤ ਨਜ਼ਰ ਆ ਰਹੀ ਹੈ।
ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਫਰਜ਼ੀ ਵੀਡੀਓ ਬਣਾਉਣ ’ਚ ਪਟੇਲ ਦਾ ਹੱਥ ਸੀ ਜਾਂ ਨਹੀਂ। ਅਤੇ ਜੇ ਅਜਿਹਾ ਹੈ, ਤਾਂ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ? ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਗਮਨ ਦੇ ਨਾਲ, ਇਹ ਹਾਲ ਹੀ ਦੇ ਸਾਲਾਂ ਵਿੱਚ ਮਸ਼ਹੂਰ ਹਸਤੀਆਂ ਅਤੇ ਬਹੁਤ ਸਾਰੇ ਲੋਕਾਂ ਨਾਲ ਕਈ ਵਾਰ ਦੇਖਿਆ ਗਿਆ ਹੈ। ਜਿਵੇਂ ਕਿ ਤੁਸੀਂ ਨਕਲੀ ਅਤੇ ਅਸਲੀ ਵੀਡੀਓ ਦੋਵਾਂ ਵਿੱਚ ਨਾਲ-ਨਾਲ ਦੇਖ ਸਕਦੇ ਹੋ, ਦੋਵਾਂ ਦੇ ਸ਼ੁਰੂ ਵਿੱਚ ਦੂਜੀ ਔਰਤ ਦਾ ਚਿਹਰਾ ਦੇਖਿਆ ਜਾ ਸਕਦਾ ਹੈ।
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਤੇ ਇਸਦਾ ਅਸਲੀ ਸੱਚ ਜਾਨਣ ਤੋਂ ਬਾਅਦ ਰਸ਼ਮਿਕਾ ਦੇ ਕੋ-ਸਟਾਰ ਰਹਿ ਚੁੱਕੇ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਨੇ ਵੀ ਇਸਦੇ ਲਈ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਅਮਿਤਾਭ ਨੇ ਐਕਸ, ਜਿਸਨੂੰ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਉਸ ਉੱਪਰ ਲਿਖਿਆ, ‘ਹਾਂ ਇਹ ਕਾਨੂੰਨੀ ਕਾਰਵਾਈ ਲਈ ਇੱਕ ਮਜ਼ਬੂਤ ਕੇਸ ਹੈ।’
ਤੁਹਾਨੂੰ ਦੱਸ ਦਈਏ ਕਿ ਰਸ਼ਮੀਕਾ ਨੇ 2022 ਦੀ ਫਿਲਮ ਅਲਵਿਦਾ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਵਿਕਾਸ ਬਹਿਲ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਨੀਨਾ ਗੁਪਤਾ, ਪਵੇਲ ਗੁਲਾਟੀ, ਐਲੀ ਅਵਰਰਾਮ, ਸੁਨੀਲ ਗਰੋਵਰ ਅਤੇ ਸਾਹਿਲ ਮਹਿਤਾ ਵੀ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ। ਅਭਿਨੇਤਰੀ ਨੇ ਬਿੱਗ ਬੀ ਦੀ ਬੇਟੀ ਦਾ ਕਿਰਦਾਰ ਨਿਭਾਇਆ ਹੈ।