Begin typing your search above and press return to search.

ਸਰਵਾਈਕਲ ਕੈਂਸਰ ਕਰਕੇ ਅਦਾਕਾਰਾ ਪੂਨਮ ਪਾਂਡੇ ਦੀ ਹੋਈ ਮੌਤ

ਮੁੰਬਈ, 2 ਫਰਵਰੀ, ਨਿਰਮਲ : 32 ਸਾਲਾ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਦੀ ਮੌਤ ਹੋ ਗਈ ਹੇ, ਉਸ ਦੀ ਮੌਤ ਦਾ ਕਾਰਨ ਸਰਵਾਈਕਲ ਕੈਂਸਰ ਦੱਸਿਆ ਜਾ ਰਿਹਾ ਹੈ। ਇਸ ਖਬਰ ਦੀ ਪੁਸ਼ਟੀ ਪੂਨਮ ਦੀ ਮੈਨੇਜਰ ਪਾਰੁਲ ਚਾਵਲਾ ਨੇ ਕੀਤੀ ਹੈ। ਹਾਲਾਂਕਿ ਉਨ੍ਹਾਂ ਦੇ ਹੋਰ ਕਰੀਬੀ ਦੋਸਤਾਂ ਨੇ ਇਸ ਮਾਮਲੇ ਤੇ ਚੁੱਪੀ ਧਾਰ ਰੱਖੀ ਹੈ। ਉਨ੍ਹਾਂ […]

ਸਰਵਾਈਕਲ ਕੈਂਸਰ ਕਰਕੇ ਅਦਾਕਾਰਾ ਪੂਨਮ ਪਾਂਡੇ ਦੀ ਹੋਈ ਮੌਤ
X

Editor EditorBy : Editor Editor

  |  2 Feb 2024 8:45 AM IST

  • whatsapp
  • Telegram


ਮੁੰਬਈ, 2 ਫਰਵਰੀ, ਨਿਰਮਲ : 32 ਸਾਲਾ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਦੀ ਮੌਤ ਹੋ ਗਈ ਹੇ, ਉਸ ਦੀ ਮੌਤ ਦਾ ਕਾਰਨ ਸਰਵਾਈਕਲ ਕੈਂਸਰ ਦੱਸਿਆ ਜਾ ਰਿਹਾ ਹੈ। ਇਸ ਖਬਰ ਦੀ ਪੁਸ਼ਟੀ ਪੂਨਮ ਦੀ ਮੈਨੇਜਰ ਪਾਰੁਲ ਚਾਵਲਾ ਨੇ ਕੀਤੀ ਹੈ। ਹਾਲਾਂਕਿ ਉਨ੍ਹਾਂ ਦੇ ਹੋਰ ਕਰੀਬੀ ਦੋਸਤਾਂ ਨੇ ਇਸ ਮਾਮਲੇ ਤੇ ਚੁੱਪੀ ਧਾਰ ਰੱਖੀ ਹੈ। ਉਨ੍ਹਾਂ ਦੇ ਪਰਿਵਾਰ ਨੇ ਇਸ ਸਬੰਧ ਵਿਚ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।ਕਰੀਬ ਇਕ ਘੰਟਾ ਪਹਿਲਾਂ ਪੂਨਮ ਦੇ ਇੰਸਟਾਗ੍ਰਾਮ ਹੈਂਡਲ ਤੇ ਇਕ ਪੋਸਟ ਕੀਤੀ ਗਈ ਹੈ। ਜਿਸ ਵਿੱਚ ਲਿਖਿਆ ਹੈ, ਅੱਜ ਦੀ ਸਵੇਰ ਸਾਡੇ ਲਈ ਬਹੁਤ ਔਖੀ ਸਾਬਤ ਹੋਈ ਹੈ। ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਪੂਨਮ ਨੂੰ ਸਰਵਾਈਕਲ ਕੈਂਸਰ ਕਾਰਨ ਗੁਆ ਦਿੱਤਾ ਹੈ। ਅਸੀਂ ਇਸ ਉਦਾਸ ਸਮੇਂ ਦੌਰਾਨ ਪ੍ਰਾਈਵੇਸੀ ਦੀ ਬੇਨਤੀ ਕਰਦੇ ਹਾਂ।

ਪੂਨਮ ਦੀ ਮੌਤ ਦੀ ਖਬਰ ਸੁਣ ਕੇ ਲੋਕ ਹੈਰਾਨ ਹਨ। ਉਨ੍ਹਾਂ ਦੇ ਪ੍ਰਸ਼ੰਸਕ ਇਸ ਨੂੰ ਸੱਚ ਮੰਨਣ ਲਈ ਤਿਆਰ ਨਹੀਂ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਪੂਨਮ ਦਾ ਅਕਾਊਂਟ ਹੈਕ ਹੋ ਸਕਦਾ ਹੈ।ਡਿਜ਼ਾਈਨਰ ਰੋਹਿਤ ਵਰਮਾ ਨੇ ਦੋ ਦਿਨ ਪਹਿਲਾਂ ਪੂਨਮ ਨਾਲ ਫੋਟੋਸ਼ੂਟ ਕਰਵਾਇਆ ਸੀ। ਉਨ੍ਹਾਂ ਨੇ ਕਿਹਾ- ਅਸੀਂ ਦੋ ਦਿਨ ਪਹਿਲਾਂ ਆਪਣੇ ਇੱਕ ਕਲੈਕਸ਼ਨ ਦੀ ਸ਼ੂਟਿੰਗ ਕੀਤੀ ਸੀ। ਉਹ ਕਾਫੀ ਸਹਿਜ ਸੀ। ਕੈਂਸਰ ਕਾਰਨ ਹੋਈ ਮੌਤ ਦੀ ਖਬਰ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਪਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਮੌਤ ਹੋਈ ਹੈ।

ਪੂਨਮ ਪਾਂਡੇ ਬਹੁਤ ਮਸ਼ਹੂਰ ਮਾਡਲ ਸੀ। ਉਸਦੀ ਲੋਕਪ੍ਰਿਅਤਾ ਅਸਮਾਨ ਨੂੰ ਛੂਹ ਗਈ ਜਦੋਂ ਉਸਨੇ 2011 ਕ੍ਰਿਕਟ ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਇੱਕ ਵੀਡੀਓ ਸੰਦੇਸ਼ ਵਿੱਚ ਵਾਅਦਾ ਕੀਤਾ ਕਿ ਜੇਕਰ ਭਾਰਤ ਫਾਈਨਲ ਮੈਚ ਜਿੱਤਦਾ ਹੈ ਤਾਂ ਉਹ ਕੱਪੜੇ ਲਾਹ ਦੇਵੇਗੀ। ਇਸ ਦਾਅਵੇ ਨਾਲ ਉਹ ਪਹਿਲੀ ਵਾਰ ਵਿਵਾਦਾਂ ਵਿੱਚ ਆਈ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪੂਨਮ ਪਾਂਡੇ ਨੂੰ ਆਖਰੀ ਵਾਰ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ਵਿੱਚ ਦੇਖਿਆ ਗਿਆ ਸੀ।ਪੂਨਮ ਨੇ ਸੈਮ ਬੰਬੇ ਨਾਲ ਵਿਆਹ ਕਰਕੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਇਹ ਵਿਆਹ ਸਾਰਿਆਂ ਲਈ ਸਰਪ੍ਰਾਈਜ਼ ਸੀ। ਹਾਲਾਂਕਿ ਉਨ੍ਹਾਂ ਦਾ ਵਿਆਹ ਟਿਕ ਨਹੀਂ ਸਕਿਆ। ਉਸਨੇ 2020 ਵਿੱਚ ਆਪਣੇ ਵਿਆਹ ਤੋਂ ਤੁਰੰਤ ਬਾਅਦ ਆਪਣੇ ਪਤੀ ਸੈਮ ਬੰਬੇ ਉੱਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ।

Next Story
ਤਾਜ਼ਾ ਖਬਰਾਂ
Share it