ਬੈਂਕ ਕਰਜ਼ਾ : ਅਦਾਕਾਰ ਸੰਨੀ ਦਿਓਲ ਦੀ ਜਾਇਦਾਦ ਦੀ ਹੋਵੇਗੀ ਨਿਲਾਮੀ
ਮੁੰਬਈ : ਗਦਰ-2 ਦੀ ਸਫਲਤਾ ਦੇ ਵਿਚਕਾਰ ਸੰਨੀ ਲਈ ਬੁਰੀ ਖਬਰ ਸਾਹਮਣੇ ਆਈ ਹੈ। ਸੰਨੀ ਦਿਓਲ ਨੂੰ ਬੈਂਕ ਆਫ ਬੜੌਦਾ ਨੇ ਨੋਟਿਸ ਜਾਰੀ ਕੀਤਾ ਹੈ। ਸੰਨੀ ਨੇ 56 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਸੰਨੀ ਇਹ ਕਰਜ਼ਾ ਨਹੀਂ ਮੋੜ ਸਕਿਆ, ਜਿਸ ਤੋਂ ਬਾਅਦ ਉਸ ਨੂੰ ਬੈਂਕ ਤੋਂ ਨੋਟਿਸ ਮਿਲਿਆ। ਕਰਜ਼ਾ ਨਾ ਚੁਕਾਉਣ ਦੀ ਸੂਰਤ 'ਚ […]
By : Editor (BS)
ਮੁੰਬਈ : ਗਦਰ-2 ਦੀ ਸਫਲਤਾ ਦੇ ਵਿਚਕਾਰ ਸੰਨੀ ਲਈ ਬੁਰੀ ਖਬਰ ਸਾਹਮਣੇ ਆਈ ਹੈ। ਸੰਨੀ ਦਿਓਲ ਨੂੰ ਬੈਂਕ ਆਫ ਬੜੌਦਾ ਨੇ ਨੋਟਿਸ ਜਾਰੀ ਕੀਤਾ ਹੈ। ਸੰਨੀ ਨੇ 56 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਸੰਨੀ ਇਹ ਕਰਜ਼ਾ ਨਹੀਂ ਮੋੜ ਸਕਿਆ, ਜਿਸ ਤੋਂ ਬਾਅਦ ਉਸ ਨੂੰ ਬੈਂਕ ਤੋਂ ਨੋਟਿਸ ਮਿਲਿਆ। ਕਰਜ਼ਾ ਨਾ ਚੁਕਾਉਣ ਦੀ ਸੂਰਤ 'ਚ ਜੁਹੂ ਸਥਿਤ ਉਸ ਦਾ 'ਸੰਨੀ ਵਿਲਾ' ਨਿਲਾਮ ਕੀਤਾ ਜਾਵੇਗਾ।
ਸੰਨੀ ਨੇ ਇਸ ਬੰਗਲੇ ਲਈ ਕਰਜ਼ਾ ਲਿਆ ਸੀ। ਇਸ ਦੇ ਲਈ ਇਸ਼ਤਿਹਾਰ ਵੀ ਕੱਢਿਆ ਗਿਆ ਹੈ। ਬੈਂਕ ਵੱਲੋਂ ਜਾਰੀ ਇਸ਼ਤਿਹਾਰ ਵਿੱਚ ਪਿਤਾ ਧਰਮਿੰਦਰ ਦਾ ਨਾਂ ਸੰਨੀ ਦੇ ਗਾਰੰਟਰ ਵਜੋਂ ਦਰਜ ਹੈ। ਇਸ ਵਿੱਚ ਨਿਲਾਮੀ ਦੀ ਮਿਤੀ 25 ਸਤੰਬਰ ਰੱਖੀ ਗਈ ਹੈ।