Begin typing your search above and press return to search.

ਨਵੇਂ ਸਾਲ ਵਾਲੇ ਦਿਨ ਸੜਕ ਹਾਦਸੇ ਵਿਚ ਐਕਟਿਵਾ ਸਵਾਰ ਔਰਤ ਦੀ ਮੌਤ

ਰਾਏਕੋਟ, 1 ਜਨਵਰੀ, ਨਿਰਮਲ : ਰਾਏਕੋਟ ਵਿਖੇ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿਸ ਦੌਰਾਨ ਸ਼ਹਿਰ ਦੇ ਮਲੇਰਕੋਟਲਾ ਰੋਡ ’ਤੇ ਸਥਿਤ ਗੁਗਾ ਮਾੜੀ ਚੌਕ ਲਾਗੇ ਇਕ ਕੈਂਟਰ ਚਾਲਕ ਵੱਲੋਂ ਐਕਟਿਵਾ ਸਵਾਰ ਔਰਤ ਨੂੰ ਬੁਰੀ ਤਰ੍ਹਾਂ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਗਗਨਦੀਪ ਕੌਰ(33) ਪੁੱਤਰੀ ਪ੍ਰੇਮ ਸਿੰਘ ਵਾਸੀ ਮੁਹੱਲਾ ਮੌਲਵੀਆਂ […]

Activa rider woman dies in road accident
X

Editor EditorBy : Editor Editor

  |  1 Jan 2024 6:15 AM GMT

  • whatsapp
  • Telegram

ਰਾਏਕੋਟ, 1 ਜਨਵਰੀ, ਨਿਰਮਲ : ਰਾਏਕੋਟ ਵਿਖੇ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿਸ ਦੌਰਾਨ ਸ਼ਹਿਰ ਦੇ ਮਲੇਰਕੋਟਲਾ ਰੋਡ ’ਤੇ ਸਥਿਤ ਗੁਗਾ ਮਾੜੀ ਚੌਕ ਲਾਗੇ ਇਕ ਕੈਂਟਰ ਚਾਲਕ ਵੱਲੋਂ ਐਕਟਿਵਾ ਸਵਾਰ ਔਰਤ ਨੂੰ ਬੁਰੀ ਤਰ੍ਹਾਂ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਗਗਨਦੀਪ ਕੌਰ(33) ਪੁੱਤਰੀ ਪ੍ਰੇਮ ਸਿੰਘ ਵਾਸੀ ਮੁਹੱਲਾ ਮੌਲਵੀਆਂ ਰਾਏਕੋਟ ਆਪਣੀ ਐਕਟਿਵਾ ਸਕੂਟਰੀ ’ਤੇ ਸਵਾਰ ਹੋ ਕੇ ਮੁਹੱਲਾ ਪ੍ਰੇਮ ਨਗਰ ਰਾਏਕੋਟ ਵਿਖੇ ਕਿਸੇ ਜਾਣਕਾਰ ਦੇ ਗ੍ਰਹਿ ਵਿਖੇ ਕਰਵਾਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ’ਤੇ ਮੱਥਾ ਟੇਕਣ ਲਈ ਜਾ ਰਹੀ ਸੀ ਅਤੇ ਰਾਏਕੋਟ ਮਲੇਰਕੋਟਲਾ ਰੋਡ ’ਤੇ ਗੁਗਾ ਮਾੜੀ ਚੌਂਕ ਲਾਗੇ ਜਿਆਦਾ ਟਰੈਫਿਕ ਹੋਣ ਕਾਰਨ ਮੋੜ ਮੁੜਨ ਲਈ ਸੜਕ ਕਿਨਾਰੇ ਖੜ੍ਹ ਗਈ ਪਰ ਮਲੇਰ ਕੋਟਲਾ ਸਾਈਡ ਵੱਲੋਂ ਆਏ ਇਕ ਕੈਂਟਰ ਚਾਲਕ ਨੇ ਅਚਾਨਕ ਉਸ ਦੀ ਸਕੂਟਰੀ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ’ਤੇ ਕੈਂਟਰ ਅੱਗੇ ਡਿੱਗ ਪਈ ਪਰ ਕੈਂਟਰ ਚਾਲਕ ਲੋਕਾਂ ਵੱਲੋਂ ਰੌਲਾ ਪਾਉਣ ਦੇ ਬਾਵਜੂਦ ਨਹੀਂ ਰੁਕਿਆ ਅਤੇ ਤੇਜੀ ਨਾਲ ਅੱਗੇ ਲੰਘਦਿਆਂ ਉਸ ਔਰਤ ਨੂੰ ਕੈਂਟਰ ਦੇ ਪਿਛਲੇ ਟਾਇਰਾਂ ਥੱਲੇ ਉਸ ਨੂੰ ਕੁਚਲ ਦਿੱਤਾ।ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। ਇਸ ਮੌਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਂਟਰ ਚਾਲਕ ਨੂੰ ਸੜਕ ਤੇ ਮੌਜੂਦ ਲੋਕਾਂ ਨੇ ਰੋਕ ਕੇ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁੱਜੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸਐਚਓ ਦਵਿੰਦਰ ਸਿੰਘ ਅਤੇ ਜਾਂਚਕਾਰੀ ਰਵਿੰਦਰ ਕੁਮਾਰ ਨੇ ਘਟਨਾ ਸਥਾਨ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਉਂ ਵਿਖੇ ਮਰਚਰੀ ਵਿੱਚ ਭੇਜ ਦਿੱਤਾ।
ਉਥੇ ਹੀ ਹਾਦਸਾ ਗ੍ਰਸਤ ਕੈਂਟਰ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਕੇ ਰਾਏਕੋਟ ਸਿਟੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਪ੍ਰੇਮ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕੈਂਟਰ ਚਾਲਕ ਆਹਿਦ ਪੁੱਤਰ ਸ਼ਬੀਰ ਖਾਨ ਵਾਸੀ ਰਸੂਲਪੁਰ(ਨੇੜੇ ਅਹਿਮਦਗੜ੍ਹ) ਖ਼ਿਲਾਫ਼ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ
ਜਲੰਧਰ ਦੇ ਕਸਬਾ ਆਦਮਪੁਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕੋ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਮਰਨ ਵਾਲਿਆਂ ਵਿਚ ਆਦਮਪੁਰ ਦੇ ਪਿੰਡ ਡਰੋਲੀ ਖੁਰਦ ਦਾ ਰਹਿਣ ਵਾਲਾ ਮਨਮੋਹਨ ਸਿੰਘ (55), ਉਸ ਦੀ ਪਤਨੀ ਸਰਬਜੀਤ ਕੌਰ, ਵੱਡੀ ਬੇਟੀ ਪ੍ਰਭਜੋਤ ਕੌਰ ਉਰਫ ਜੋਤੀ (32), ਛੋਟੀ ਬੇਟੀ ਗੁਰਪ੍ਰੀਤ ਕੌਰ ਉਰਫ ਗੋਪੀ (31) ਅਤੇ ਜੋਤੀ ਦੀ ਬੇਟੀ ਅਮਨ (3) ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰਿਆਂ ਦੇ ਗਲੇ ਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਜਿਸ ਵਿੱਚ ਮਨਮੋਹਨ ਦੇ ਗਲ ’ਤੇ ਫਾਂਸੀ ਦਾ ਨਿਸ਼ਾਨ ਸੀ। ਹਾਲਾਂਕਿ ਬਾਕੀ ਲਾਸ਼ਾਂ ਤੇ ਵੀ ਨਿਸ਼ਾਨ ਸਨ। ਸੋਮਵਾਰ ਨੂੰ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਜਲੰਧਰ ਦੇ ਸਿਵਲ ਹਸਪਤਾਲ ਵਿਚ ਕੀਤਾ ਜਾਵੇਗਾ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ।
ਮ੍ਰਿਤਕ ਮਨਮੋਹਨ ਸਿੰਘ ਆਦਮਪੁਰ ਸਥਿਤ ਡਾਕਖਾਨੇ ਵਿੱਚ ਪੋਸਟ ਮਾਸਟਰ ਵਜੋਂ ਕੰਮ ਕਰਦਾ ਸੀ। ਇਸ ਮਾਮਲੇ ਚ ਜਵਾਈ ਸਰਬਜੀਤ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਉਸ ਦਾ ਵਿਆਹ ਪ੍ਰਭਜੋਤ ਕੌਰ ਵਾਸੀ ਡਰੋਲੀ ਖੁਰਦ ਨਾਲ ਹੋਇਆ ਸੀ। ਪ੍ਰਭਜੋਤ ਸ਼ੁੱਕਰਵਾਰ ਨੂੰ ਆਪਣੇ ਪੇਕੇ ਘਰ ਆਈ ਸੀ ਅਤੇ ਉਸ ਨੇ ਐਤਵਾਰ ਘਰ ਪਰਤਣਾ ਸੀ। ਪਰ ਸਰਬਜੀਤ ਸਵੇਰ ਤੋਂ ਹੀ ਪ੍ਰਭਜੋਤ ਕੌਰ ਨੂੰ ਫ਼ੋਨ ਕਰ ਰਿਹਾ ਸੀ। ਪਰ ਪ੍ਰਭਜੋਤ ਕੌਰ ਨੇ ਇੱਕ ਵਾਰ ਵੀ ਉਸਦਾ ਫੋਨ ਨਹੀਂ ਚੁੱਕਿਆ। ਜਿਸ ਕਾਰਨ ਸਰਬਜੀਤ ਐਤਵਾਰ ਰਾਤ ਨੂੰ ਆਪਣੇ ਸਹੁਰੇ ਘਰ ਪਹੁੰਚ ਗਿਆ। ਸਰਬਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਰਾਤ ਕਰੀਬ 8.30 ਵਜੇ ਆਪਣੇ ਸਹੁਰੇ ਘਰ ਪਹੁੰਚਿਆ। ਕਾਫੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ ਤੇ ਉਹ ਕਿਸੇ ਤਰ੍ਹਾਂ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ। ਅੰਦਰ ਜਾ ਕੇ ਦੇਖਿਆ ਕਿ ਸਹੁਰਾ ਮਨਮੋਹਨ ਸਿੰਘ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਹੇਠਾਂ ਬੈੱਡ ਤੇ ਬੇਹੋਸ਼ ਪਏ ਸਨ। ਸਾਰਿਆਂ ਦੀ ਮੌਤ ਦੀ ਖ਼ਬਰ ਪੂਰੇ ਪਿੰਡ ਵਿੱਚ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ, ਉਸ ਦੀ ਪਤਨੀ ਪ੍ਰਭਜੋਤ ਕੌਰ, ਬੇਟੀ ਅਮਨ ਅਤੇ ਸਾਲੀ ਗੁਰਪ੍ਰੀਤ ਕੌਰ ਉਰਫ਼ ਗੋਪੀ ਨੇ ਕੁਝ ਦਿਨਾਂ ਬਾਅਦ ਕੈਨੇਡਾ ਜਾਣਾ ਸੀ। ਪੁਲਸ ਨੂੰ ਮਿਲੇ ਸੁਸਾਈਡ ਨੋਟ ਵਿੱਚ ਮਨਮੋਹਨ ਨੇ ਆਪਣੀ ਮੌਤ ਦਾ ਕਾਰਨ ਮੁੱਖ ਤੌਰ ’ਤੇ ਕਰਜ਼ੇ ਨੂੰ ਦੱਸਿਆ ਹੈ। ਮਨਮੋਹਨ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਮਨਮੋਹਨ ਤੇ 30 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਸੀ। ਪੁਲਿਸ ਨੇ ਲਾਸ਼ਾ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਪੰਜਾਂ ਦੀ ਮੌਤ ਕਿਵੇਂ ਅਤੇ ਕਦੋ ਹੋਈ। ਆਦਮਪੁਰ ਪੁਲਸ ਵੱਲੋਂ ਦੇਰ ਰਾਤ ਤੱਕ ਵਾਰਦਾਤ ਵਾਲੀ ਥਾਂ ਨੂੰ ਸੀਲ ਕੀਤਾ ਹੋਇਆ ਸੀ। ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਸੁਸਾਈਡ ਨੋਟ ਇੱਕ ਪੰਨੇ ਦਾ ਸੀ। ਪੁਲਿਸ ਹੈ ਇਕ ਪਹਿਲੂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ।
Next Story
ਤਾਜ਼ਾ ਖਬਰਾਂ
Share it