Begin typing your search above and press return to search.

ਸਨੌਰ ’ਚ ਨਕਾਬਪੋਸ਼ਾਂ ਨੇ ਕੀਤਾ ਵੱਡਾ ਕਾਂਡ

ਪਟਿਆਲਾ, 4 ਜਨਵਰੀ (ਰਣਦੀਪ ਸਿੰਘ) : ਪਟਿਆਲਾ ਦੇ ਕਸਬਾ ਸਨੌਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਇਕ ਦੁਕਾਨਦਾਰ ’ਤੇ ਤੇਜ਼ਾਬ ਸੁੱਟ ਦਿੱਤਾ ਜਦੋਂ ਉਹ ਸਵੇਰੇ ਸਵੇਰੇ ਆਪਣੀ ਦੁਕਾਨ ਖੋਲ੍ਹ ਕੇ ਹੀ ਬੈਠਿਆ ਸੀ। ਇਸ ਮਗਰੋਂ ਤੁਰੰਤ ਦੁਕਾਨਦਾਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਤਿੰਨੇ ਮੁਲਜ਼ਮ ਵਾਰਦਾਤ ਨੂੰ […]

acid attack on shopkeeper
X

Makhan ShahBy : Makhan Shah

  |  4 Jan 2024 11:25 AM IST

  • whatsapp
  • Telegram

ਪਟਿਆਲਾ, 4 ਜਨਵਰੀ (ਰਣਦੀਪ ਸਿੰਘ) : ਪਟਿਆਲਾ ਦੇ ਕਸਬਾ ਸਨੌਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਇਕ ਦੁਕਾਨਦਾਰ ’ਤੇ ਤੇਜ਼ਾਬ ਸੁੱਟ ਦਿੱਤਾ ਜਦੋਂ ਉਹ ਸਵੇਰੇ ਸਵੇਰੇ ਆਪਣੀ ਦੁਕਾਨ ਖੋਲ੍ਹ ਕੇ ਹੀ ਬੈਠਿਆ ਸੀ। ਇਸ ਮਗਰੋਂ ਤੁਰੰਤ ਦੁਕਾਨਦਾਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਤਿੰਨੇ ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਉਥੋਂ ਫ਼ਰਾਰ ਹੋ ਗਏ।

ਪਟਿਆਲਾ ਦੇ ਕਸਬਾ ਸਨੌਰ ਵਿਖੇ ਉਸ ਸਮੇਂ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦੋਂ ਐਕਟਿਵਾ ’ਤੇ ਸਵਾਰ ਹੋ ਕੇ ਆਏ ਤਿੰਨ ਬਦਮਾਸ਼ਾਂ ਨੇ ਇਕ ਦੁਕਾਨਦਾਰ ਨਿਖਿਲ ਸਿੰਗਲਾ ’ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਹ ਕਾਫ਼ੀ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਸਾਰੇ ਕੱਪੜੇ ਸੜ ਗਏ।

ਘਟਨਾ ਤੋਂ ਬਾਅਦ ਨਿਖਿਲ ਦੌੜਦਾ ਹੋਇਆ ਨਾਲ ਦੇ ਦੁਕਾਨਦਾਰ ਕੋਲ ਪੁੱਜਿਆ, ਜਿਸ ਤੋਂ ਬਾਅਦ ਉਸ ਨੇ ਫਟਾਫਟ ਉਸ ’ਤੇ ਪਾਣੀ ਪਾਇਆ ਅਤੇ ਉਸ ਦੇ ਕੱਪੜੇ ਉਤਾਰੇ। ਫਿਰ ਹੋਰ ਦੁਕਾਨਕਾਰ ਵੀ ਇਕੱਠੇ ਹੋ ਗਏ, ਜਿਨ੍ਹਾਂ ਨੇ ਤੁਰੰਤ ਜ਼ਖਮੀ ਦੁਕਾਨਦਾਰ ਨੂੰ ਹਸਪਤਾਲ ਪਹੁੰਚਾਇਆ। ਇਹ ਸਾਰੀ ਘਟਨਾ ਉਥੇ ਲੱਗੇ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਦੁਕਾਨਦਾਰ ਦੇ ਪਰਿਵਾਰਕ ਮੈਂਬਰਾਂ ਅਤੇ ਨਾਲ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਨਿਖਿਲ ਹਾਰਡਵੇਅਰ ਦੀ ਦੁਕਾਨ ਚਲਾਉਂਦਾ ਏ ਪਰ ਇਹ ਵਾਰਦਾਤ ਕਿਸ ਨੇ ਅਤੇ ਕਿਉਂ ਕੀਤੀ, ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਦੱਸ ਦਈਏ ਕਿ ਇਸ ਘਟਨਾ ਮਗਰੋਂ ਹੋਰ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਏ ਅਤੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਐ।

ਇਹ ਖ਼ਬਰ ਵੀ ਪੜ੍ਹੋ

ਖੰਨਾ, 4 ਜਨਵਰੀ : ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਪੰਜਾਬ ਪੁਲਿਸ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਇਸੇ ਤਰ੍ਹਾਂ ਹੁਣ ਖੰਨਾ ਵਿਚ ਸ਼ਰਾਬੀ ਏਐਸਆਈ ਨੇ ਹੰਗਾਮਾ ਮਚਾਇਆ, ਉਸ ਨੇ ਆਪਣੇ ਹੀ ਐਸ.ਐਚ.ਓ ਨੂੰ ਗਾਲ੍ਹਾਂ ਕੱਢੀਆਂ ਅਤੇ ਗਾਲੀ-ਗਲੋਚ ਵੀ ਕੀਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਜਿਸ ਕਾਰਨ ਏਐਸਆਈ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸਿਟੀ ਥਾਣੇ ਦੇ ਅਸ਼ੀ ਸੂਰਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ। ਜਿਸ ਦੀ ਸ਼ਿਕਾਇਤ ਐਸਐਚਓ ਹੇਮੰਤ ਮਲਹੋਤਰਾ ਨੂੰ ਮਿਲੀ। ਐਸ.ਐਚ.ਓ.ਥਾਣਾ ਕਲਰਕ ਦੇ ਨਾਲ ਏਐਸਆਈ ਸੂਰਜਦੀਨ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਗਏ। ਏਐਸਆਈ ਨੇ ਉਥੇ ਐਮਰਜੈਂਸੀ ਵਾਰਡ ਵਿੱਚ ਕਾਫੀ ਹੰਗਾਮਾ ਕੀਤਾ। ਐਸਐਚਓ ਨਾਲ ਬਦਸਲੂਕੀ ਕੀਤੀ। ਤਕਰਾਰ ਵੀ ਹੋਈ। ਜਿਸ ਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ।
ਗੱਲਬਾਤ ਕਰਦਿਆਂ ਡੀਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਡੀਓ ਮਿਲੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਏਐਸਆਈ ਨੇ ਡਿਊਟੀ ਦੌਰਾਨ ਬਹੁਤ ਗਲਤ ਕੰਮ ਕੀਤੇ ਹਨ। ਇਹ ਅਨੁਸ਼ਾਸਨ ਤੋੜਨ ਅਤੇ ਵਿਭਾਗ ਨੂੰ ਬਦਨਾਮ ਕਰਨ ਵਾਲੀ ਕਾਰਵਾਈ ਹੈ। ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਏਐਸਆਈ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
Next Story
ਤਾਜ਼ਾ ਖਬਰਾਂ
Share it