Begin typing your search above and press return to search.

ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਨੇ ਜੇਲ੍ਹ ਵਿਚ ਦਿੱਤੀ ਧਮਕੀ

ਬਠਿੰਡਾ, 12 ਫ਼ਰਵਰੀ, ਨਿਰਮਲ : ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਦੀਪਕ ਟੀਨੂੰ ਬਠਿੰਡਾ ਕੇਂਦਰੀ ਜੇਲ੍ਹ ਅੰਦਰ ਬੰਦ ਹੈ। ਇੱਥੇ ਜੇਲ੍ਹ ਅੰਦਰ ਹੀ ਮੁਲਜ਼ਮ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦੀਪਕ ਟੀਨੂੰ ਵੱਲੋਂ ਬਠਿੰਡਾ ਦੀ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਨਾਲ ਹੱਥੋਂ ਪਾਈ ਕੀਤੀ ਗਈ। ਇੰਨਾ ਹੀ ਨਹੀਂ, ਸਹਾਇਕ ਸੁਪਰਡੈਂਟ ਨੂੰ ਜਾਨੋ ਮਾਰਨ ਦੀਆਂ ਧਮਕੀਆਂ […]

ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਨੇ ਜੇਲ੍ਹ ਵਿਚ ਦਿੱਤੀ ਧਮਕੀ
X

Editor EditorBy : Editor Editor

  |  12 Feb 2024 9:30 AM IST

  • whatsapp
  • Telegram


ਬਠਿੰਡਾ, 12 ਫ਼ਰਵਰੀ, ਨਿਰਮਲ : ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਦੀਪਕ ਟੀਨੂੰ ਬਠਿੰਡਾ ਕੇਂਦਰੀ ਜੇਲ੍ਹ ਅੰਦਰ ਬੰਦ ਹੈ। ਇੱਥੇ ਜੇਲ੍ਹ ਅੰਦਰ ਹੀ ਮੁਲਜ਼ਮ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦੀਪਕ ਟੀਨੂੰ ਵੱਲੋਂ ਬਠਿੰਡਾ ਦੀ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਨਾਲ ਹੱਥੋਂ ਪਾਈ ਕੀਤੀ ਗਈ। ਇੰਨਾ ਹੀ ਨਹੀਂ, ਸਹਾਇਕ ਸੁਪਰਡੈਂਟ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਬਠਿੰਡਾ ਪੁਲਿਸ ਨੇ ਗੈਂਗਸਟਰ ਦੀਪਕ ਮੁੰਡੀ ਸਣੇ ਚਾਰ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕੀਤਾ ਹੈ।

ਇਸ ਤੋਂ ਪਹਿਲਾਂ, ਏਜੀਟੀਐਫ ਨੇ ਲਾਰੈਂਸ ਬਿਸ਼ਨੋਈ ਦੇ ਸਹਿਯੋਗੀ ਛੋਟਾ ਮਨੀ ਅਤੇ ਜਤਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਮੂਸੇਵਾਲਾ ਦੇ ਕਤਲ ਲਈ ਛੁਪਣਗਾਹਾਂ ਮੁਹੱਈਆ ਕਰਵਾਈਆਂ ਅਤੇ ਦੀਪਕ ਟੀਨੂੰ ਨੂੰ ਭੱਜਣ ਵਿਚ ਮਦਦ ਕੀਤੀ ਸੀ। ਉਹ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਲਈ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ ਵਿਦੇਸ਼ੀ ਹੈਂਡਲਰਾਂ ਦੁਆਰਾ ਕਤਲ ਕਰਨ ਦਾ ਕੰਮ ਸੌਂਪਿਆ ਗਿਆ ਸੀ। ਬਿਸ਼ਨੋਈ ਨੇ ਮਨੀ ਨੂੰ ਵਿਦੇਸ਼ ਵਿੱਚ ਵਸਾਉਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ।

ਜ਼ਿਕਰਯੋਗ ਹੈ ਕਿ ਟੀਨੂੰ ਕਥਿਤ ਤੌਰ ’ਤੇ ਮੂਸੇਵਾਲਾ ਦੇ ਕਤਲ ਦੀ ਯੋਜਨਾ ਵਿਚ ਸ਼ਾਮਲ ਰਿਹਾ। ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦਾ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੇ ਦੋਸਤ ਅਤੇ ਚਚੇਰੇ ਭਰਾ ਨਾਲ ਜੀਪ ਵਿੱਚ ਮਾਨਸਾ ਦੇ ਪਿੰਡ ਜਵਾਹਰ ਕੇ ਜਾ ਰਿਹਾ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ।

ਅਮਰੀਕਾ ਰਹਿ ਰਹੇ ਪ੍ਰਦੀਪ ਸਿੰਘ ਦੇ ਘਰ ਪੰਜਾਬ ਵਿਚ ਹੋਈ ਚੋਰ

ਰਾਏਕੋਟ, 12 ਫ਼ਰਵਰੀ, ਨਿਰਮਲ : ਰਾਏਕੋਟ ਸ਼ਹਿਰ ਦੇ ਕੁਤਬਾ ਗੇਟ ਲਾਗਲੇ ਮੁਹੱਲੇ ’ਚ ਸਥਿਤ ਐਨਆਰਆਈ ਦੇ ਬੰਦ ਪਏ ਘਰ ਦੇ ਤਾਲੇ ਤੋੜ ਕੇ ਉਸ ਦੇ ਵੱਡੇ ਭਰਾ ਦੀ 12 ਬੋਰ ਦੀ ਰਾਈਫਲ ਤੇ ਨਕਦੀ ਚੋਰੀ ਕਰ ਕੇ ਲੈ ਗਏ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਰਵਾਸੀ ਪੰਜਾਬੀ ਦੇ ਗੁਆਂਢੀ ਅਮਨਦੀਪ ਸਿੰਘ ਪੁੱਤਰ ਤਰਸੇਮ ਸਿੰਘ ਨੇ ਸਵੇਰੇ 9 ਵਜੇ ਦੇ ਕਰੀਬ ਪਰਵਾਸੀ ਪੰਜਾਬੀ ਪਰਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਘਰ ’ਚ ਦੇਖਿਆ ਤਾਂ ਅੰਦਰ ਕਮਰਿਆਂ ਦੇ ਗੇਟਾਂ ਦੇ ਕੁੰਡੇ ਤਾਲਿਆਂ ਸਮੇਤ ਪੁੱਟੇ ਹੋਏ ਹਨ ਤੇ ਗੇਟ ਖੁੱਲ੍ਹੇ ਹਨ ਜਿਸ ’ਤੇ ਉਸ ਨੇ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਹਰਮੇਲ ਸਿੰਘ ਵਾਸੀ ਅਹਿਮਦਗੜ੍ਹ ਰੋਡ ਰਾਏਕੋਟ ਨੂੰ ਸੱਦਿਆ।

ਉਨ੍ਹਾਂ ਅੰਦਰ ਜਾ ਕੇ ਦੇਖਿਆ ਕਿ ਘਰ ਵਿਚਲੇ ਕਮਰਿਆਂ ਦੇ ਗੇਟਾਂ ਦੇ ਕੁੰਡੇ ਤਾਲਿਆਂ ਸਮੇਤ ਪੁੱਟੇ ਹੋਏ ਤੇ ਗੇਟ ਖੁੱਲ੍ਹੇ ਹਨ। ਘਰ ਦੇ ਅੰਦਰ ਫਰੋਲਾ ਫਰੋਲੀ ਕੀਤੀ ਹੋਈ ਸੀ, ਇਕ ਕਮਰੇ ’ਚ ਪਈਆਂ ਦੋ ਅਲਮਾਰੀਆਂ ਦੇ ਵੀ ਦਰਵਾਜ਼ੇ ਤੋੜੇ ਹੋਏ ਹਨ ਜਿਸ ’ਤੇ ਉਨ੍ਹਾਂ ਇਸ ਸਬੰਧੀ ਅਮਰੀਕਾ ਰਹਿੰਦੇ ਪਰਵਾਸੀ ਪੰਜਾਬੀ ਪਰਦੀਪ ਸਿੰਘ ਨਾਲ ਉਸਦੇ ਫੋਨ ’ਤੇ ਗੱਲਬਾਤ ਕੀਤੀ ਅਤੇ ਸਾਰੀ ਘਟਨਾ ਤੋਂ ਜਾਣੂੰ ਕਰਵਾਇਆ, ਫੋਨ ’ਤੇ ਗੱਲਬਾਤ ਕਰਦਿਆਂ ਪਰਵਾਸੀ ਪੰਜਾਬੀ ਨੇ ਉਨ੍ਹਾਂ ਦੱਸਿਆ ਕਿ ਇੰਨਾਂ ਅਲਮਾਰੀਆਂ ’ਚ ਉਸਦੇ ਵੱਡੇ ਭਰਾ ਤਜਿੰਦਰ ਸਿੰਘ ਦੀ ਇੱਕ ਲਾਇਸੰਸੀ 12 ਬੋਰ ਡਬਲ ਬੈਰਲ ਗੰਨ ਅਤੇ 5-6 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਪਈ ਸੀ ਪਰ ਜਦੋਂ ਉਨ੍ਹਾਂ ਨੇ ਉਕਤ ਅਲਮਾਰੀ ਨੂੰ ਚੈੱਕ ਕੀਤਾ ਤਾਂ ਉਸ ਅਲਮਾਰੀ ’ਚੋਂ 12 ਬੋਰ ਡਬਲ ਬੈਰਲ ਗੰਨ ਤੇ ਸਾਰੀ ਨਕਦੀ ਗ਼ਾਇਬ ਸੀ। ਇਸ ਸਬੰਧੀ ਗੱਲਬਾਤ ਕਰਨ ’ਤੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਆਖਿਆ ਕਿ ਇਸ ਸਬੰਧੀ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ

Next Story
ਤਾਜ਼ਾ ਖਬਰਾਂ
Share it