Begin typing your search above and press return to search.

ਅਕਾਲੀ ਆਗੂ ਦੇ ਸਕੂਲ ਦੀ ਮਾਨਤਾ ਰੱਦ

ਜਲਾਲਾਬਾਦ : ਪੰਜਾਬ ਸਰਕਾਰ ਵੱਲੋਂ ਹਲਕਾ ਜਲਾਲਾਬਾਦ ਵਿਚ ਇਕ ਅਕਾਲੀ ਪਰਿਵਾਰ ਦੀ ਮਾਲਕੀ ਵਾਲੇ ਇਲਾਕੇ ਦੇ ਮਸ਼ਹੂਰ ਮਾਤਾ ਗੁਜਰੀ ਸਕੂਲ ਸੁਹੇਲੇ ਵਾਲਾ ਦੀ ਮਾਨਤਾ ਰੱਦ ਕਰ ਦਿੱਤੀ ਗਈ ਐ, ਜਿਸ ਨਾਲ ਸਕੂਲ ’ਚ ਪੜ੍ਹਦੇ 2400 ਦੇ ਕਰੀਬ ਵਿਦਿਆਰਥੀਆਂ ਦੇ ਭਵਿੱਖ ’ਤੇ ਤਲਵਾਰ ਲਟਕ ਗਈ ਐ। ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਸਕੂਲ ਦਾ ਜ਼ਿਆਦਾਤਰ […]

Accreditation canceled school jalalabad
X

Makhan ShahBy : Makhan Shah

  |  19 March 2024 1:59 PM IST

  • whatsapp
  • Telegram

ਜਲਾਲਾਬਾਦ : ਪੰਜਾਬ ਸਰਕਾਰ ਵੱਲੋਂ ਹਲਕਾ ਜਲਾਲਾਬਾਦ ਵਿਚ ਇਕ ਅਕਾਲੀ ਪਰਿਵਾਰ ਦੀ ਮਾਲਕੀ ਵਾਲੇ ਇਲਾਕੇ ਦੇ ਮਸ਼ਹੂਰ ਮਾਤਾ ਗੁਜਰੀ ਸਕੂਲ ਸੁਹੇਲੇ ਵਾਲਾ ਦੀ ਮਾਨਤਾ ਰੱਦ ਕਰ ਦਿੱਤੀ ਗਈ ਐ, ਜਿਸ ਨਾਲ ਸਕੂਲ ’ਚ ਪੜ੍ਹਦੇ 2400 ਦੇ ਕਰੀਬ ਵਿਦਿਆਰਥੀਆਂ ਦੇ ਭਵਿੱਖ ’ਤੇ ਤਲਵਾਰ ਲਟਕ ਗਈ ਐ। ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਸਕੂਲ ਦਾ ਜ਼ਿਆਦਾਤਰ ਹਿੱਸਾ ਸਰਕਾਰੀ ਜ਼ਮੀਨ ਵਿਚ ਬਣਿਆ ਹੋਇਆ ਏ।

ਪੰਜਾਬ ਸਰਕਾਰ ਵੱਲੋਂ ਅਕਾਲੀ ਨੇਤਾ ਵਰਦੇਵ ਸਿੰਘ ਮਾਨ ਦੇ ਮਾਤਾ ਗੁਜਰੀ ਸਕੂਲ ਸੁਹੇਲੇ ਵਾਲਾ ਦੀ ਮਾਨਤਾ ਰੱਦ ਕਰ ਦਿੱਤੀ ਗਈ ਐ। ਸਕੂਲ ਪ੍ਰਬੰਧਕਾਂ ’ਤੇ ਇਲਜ਼ਾਮ ਐ ਕਿ ਉਨ੍ਹਾਂ ਵੱਲੋਂ ਸਰਕਾਰੀ ਛੱਪੜ ਦੀ ਕਰੀਬ ਸੱਤ ਏਕੜ ਜ਼ਮੀਨ ’ਤੇ ਸਕੂਲ ਦੀ ਉਸਾਰੀ ਕੀਤੀ ਗਈ ਐ ਜਦਕਿ ਪ੍ਰਬੰਧਕਾਂ ਦੀ ਆਪਣੀ ਸਿਰਫ਼ ਡੇਢ ਏਕੜ ਜ਼ਮੀਨ ਐ। ਸਕੂਲ ਦੀ ਮਾਨਤਾ ਰੱਦ ਹੋਣ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਐ। ਮਾਪਿਆਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਐ ਕਿ ਉਹ ਆਪਣਾ ਫ਼ੈਸਲਾ ਵਾਪਸ ਲੈਣ, ਨਹੀਂ ਤਾਂ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਜਾਵੇਗਾ।

ਇਸੇ ਤਰ੍ਹਾਂ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੇ ਆਖਿਆ ਕਿ ਸਾਡੇ ਪਰਿਵਾਰ ਦੀ ਚਾਦਰ ਦੁੱਧ ਦੀ ਤਰ੍ਹਾਂ ਚਿੱਟੀ ਐ। ਉਨ੍ਹਾਂ ਆਖਿਆ ਕਿ ਸਾਡੇ ’ਤੇ ਲਗਾਏ ਜਾ ਰਹੇ ਦੋਸ਼ ਝੂਠੇ ਅਤੇ ਬੇਬੁਨਿਆਦ ਨੇ। ਉਨ੍ਹਾਂ ਆਖਿਆ ਕਿ ਕੁੱਝ ਮਰਲੇ ਜ਼ਮੀਨ ਹੀ ਸਕੂਲ ਦੇ ਰਕਬੇ ਹੇਠ ਆਉਂਦੀ ਐ, ਪਰ ਸਰਕਾਰ ਵੱਲੋਂ ਨਿੱਜੀ ਰੰਜਿਸ਼ ਦੇ ਚਲਦਿਆਂ ਸਭ ਕੁੱਝ ਕੀਤਾ ਜਾ ਰਿਹਾ ਏ।

ਉਧਰ ਜਦੋਂ ਇਸ ਸਬੰਧੀ ਹਲਕਾ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇੰਨੇ ਵੱਡੇ ਸਿਆਸਤਦਾਨ ਹੋਣ ਅਤੇ ਇੰਨੀ ਵੱਡੀ ਜਾਇਦਾਦ ਹੋਣ ਦੇ ਬਾਵਜੂਦ ਸਕੂਲ ਦੀ ਉਸਾਰੀ ਸਰਕਾਰੀ ਛੱਪੜ ’ਤੇ ਕੀਤੀ ਹੋਈ ਐ। ਹੁਣ ਜਾਂਚ ਵਿਚ ਸਭ ਕੁੱਝ ਸਾਹਮਣੇ ਆ ਚੁੱਕਿਆ ਏ, ਜਲਦ ਹੀ ਸਰਕਾਰ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਕਿਸੇ ਦੂਜੇ ਸਕੂਲ ਵਿਚ ਦਾਖ਼ਲ ਕਰਵਾ ਦੇਣ।

ਫਿਲਹਾਲ ਜਲਾਲਾਬਾਦ ਵਿਚ ਇਹ ਮਾਮਲਾ ਕਾਫ਼ੀ ਗਰਮਾਇਆ ਹੋਇਆ ਏ ਅਤੇ ਮਾਪਿਆਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਐ ਪਰ ਦੇਖਣਾ ਹੋਵੇਗਾ ਕਿ ਹੁਣ ਇਸ ਮਸਲੇ ਦਾ ਕੀ ਹੱਲ ਨਿਕਲੇਗਾ।

Next Story
ਤਾਜ਼ਾ ਖਬਰਾਂ
Share it