Begin typing your search above and press return to search.

ਅਬੋਹਰ : ਦੋ ਗੁੱਟਾਂ ਵਿਚ ਖੂਨੀ ਝੜਪ

ਅਬੋਹਰ, 9 ਮਾਰਚ, ਨਿਰਮਲ : ਅਬੋਹਰ ਵਿਖੇ ਦੋ ਗੁੱਟਾਂ ਵਿਚ ਖੂਨੀ ਝੜਪ ਹੋ ਗਈ। ਪਿੰਡ ਭਾਗੂ ਵਿਚ ਪੁਰਾਣੀ ਰੰਜਿਸ਼ ਕਾਰਨ 2 ਗੁੱਟ ਆਪਸ ਵਿਚ ਲੜ ਪਏ। ਜਿਨ੍ਹਾਂ ਨੇ ਇੱਕ ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਸ ਘਟਨਾ ਵਿਚ ਕੁੱਲ 3 ਲੋਕ ਜ਼ਖਮੀ ਹੋਏ ਹਨ। ਹਾਲਾਤ ਇੰਨੇ ਤਣਾਅ ਵਾਲੇ ਹੋ ਗਏ ਕਿ […]

ਅਬੋਹਰ : ਦੋ ਗੁੱਟਾਂ ਵਿਚ ਖੂਨੀ ਝੜਪ
X

Editor EditorBy : Editor Editor

  |  9 March 2024 10:36 AM IST

  • whatsapp
  • Telegram


ਅਬੋਹਰ, 9 ਮਾਰਚ, ਨਿਰਮਲ : ਅਬੋਹਰ ਵਿਖੇ ਦੋ ਗੁੱਟਾਂ ਵਿਚ ਖੂਨੀ ਝੜਪ ਹੋ ਗਈ। ਪਿੰਡ ਭਾਗੂ ਵਿਚ ਪੁਰਾਣੀ ਰੰਜਿਸ਼ ਕਾਰਨ 2 ਗੁੱਟ ਆਪਸ ਵਿਚ ਲੜ ਪਏ। ਜਿਨ੍ਹਾਂ ਨੇ ਇੱਕ ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਸ ਘਟਨਾ ਵਿਚ ਕੁੱਲ 3 ਲੋਕ ਜ਼ਖਮੀ ਹੋਏ ਹਨ। ਹਾਲਾਤ ਇੰਨੇ ਤਣਾਅ ਵਾਲੇ ਹੋ ਗਏ ਕਿ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਕਿ ਦੋਵੇਂ ਧਿਰਾਂ ਵਿਚ ਸ਼ਿਵਰਾਤਰੀ ’ਤੇ ਰਸਤੇ ਨੂੰ ਲੈ ਕੇ ਝਗੜਾ ਹੋਇਆ ਸੀ।

ਭਾਗੂ ਨਿਵਾਸੀ ਸੰਜੇ ਕੁਮਾਰ ਅਤੇ ਉਸ ਦੇ ਗੁਆਂਢੀ ਸੁਧੀਰ ਕੁਮਾਰ ਨੇ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਦੇ ਗੁਆਂਢੀਆਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਪਰ ਪਿੰਡ ਦੇ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ। ਪਰ ਪਵਨ ਕੁਮਾਰ ਅਪਣੇ ਦੋਸਤਾਂ ਦੇ ਨਾਲ ਘਰ ਵਿਚ ਵੜ ਗਿਆ ਅਤੇ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹੋਏ ਦੂਜੀ ਧਿਰ ਦੇ ਪਵਨ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੋਈ ਲੜਾਈ ਵਿਚ ਉਹ ਸ਼ਾਮਲ ਨਹੀਂ ਸੀ ਪਰ ਫਿਰ ਵੀ ਦਰਵਾਜ਼ਾ ਤੋੜ ਕੇ ਉਨ੍ਹਾਂ ਦੇ ਘਰ ਵਿਚ ਵੜ ਗਏ ਅਤੇ ਹਥਿਆਰ ਨਾਲ ਹਮਲਾ ਕਰਕੇ ਉਨ੍ਹਾਂ ਜ਼ਖ਼ਮੀ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ

ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਜਿਸ ਵਿਚ ਅਹਿਮ ਫੈਸਲੇ ਲਏ ਗਏ। ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਚੀਮਾ ਨੇ ਦੱਸਿਆ ਕਿ ਅਹਿਮ ਵਿਚਾਰ-ਵਟਾਂਦਰੇ ਤੋਂ ਬਾਅਦ ਕਈ ਫੈਸਲੇ ਲਏ ਗਏ ਹਨ ਜਿਸ ਵਿਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਗਏ ਹਨ, ਜਿਨ੍ਹਾਂ ਵਿਚ ਪੋਸਕੋ ਐਕਟਾਂ ਦੇ ਕੇਸਾਂ ਸਬੰਧੀ ਤਰਨਤਾਰਨ ਤੇ ਸੰਗਰੂਰ ਵਿਚ ਸਪੈਸ਼ਲ ਕੋਰਟਾਂ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਜਲਦੀ ਨਿਆਂ ਦਿਵਾਉਣ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਗਿਆ ਹੈ। 20 ਹੋਰ ਅਸਾਮੀਆਂ ਬਣਾਈਆਂ ਗਈਆਂ ਹਨ ਜੋ ਅਦਾਲਤ ਵਿੱਚ ਕੰਮ ਕਰਨਗੇ, ਜਿਸਦਾ ਬਹੁਤ ਫਾਇਦਾ ਹੋਵੇਗਾ ਅਤੇ ਨਿਆਂ ਵਿੱਚ ਕੋਈ ਦੇਰੀ ਨਹੀਂ ਹੋਵੇਗੀ।

ਚੀਮਾ ਨੇ ਦੱਸਿਆ ਕਿ ਪੰਜਾਬ ਦੀਆਂ ਅਦਾਲਤਾਂ ਵਿੱਚ 3842 ਅਸਥਾਈ ਸਟਾਫ਼ ਪਿਛਲੇ 20 ਸਾਲਾਂ ਤੋਂ ਆਰਜ਼ੀ ਤੌਰ ’ਤੇ ਕੰਮ ਕਰ ਰਿਹਾ ਸੀ ਅਤੇ ਹੁਣ ਇਨ੍ਹਾਂ ਨੂੰ ਅਦਾਲਤ ਵਿੱਚ ਪੱਕਾ ਕਰ ਦਿੱਤਾ ਗਿਆ ਹੈ ਤਾਂ ਜੋ ਮੁਲਾਜ਼ਮਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

ਪੰਜਾਬ ਵਿੱਚ ਮੈਡੀਕਲ ਸਹੂਲਤ ਲਈ 1300 ਅਸਾਮੀਆਂ ਬਣਾਈਆਂ ਗਈਆਂ ਹਨ, ਜਿਸ ਨਾਲ ਸਿਹਤ ਸਹੂਲਤਾਂ ਵਿੱਚ ਸੁਧਾਰ ਹੋਵੇਗਾ, ਜਿਸ ਦੀ ਸਾਡੀ ਗਾਰੰਟੀ ਵੀ ਸੀ। ਪਹਿਲਾਂ 400 ਅਸਾਮੀਆਂ ਭਰੀਆਂ ਜਾਣਗੀਆਂ, ਫਿਰ ਅੱਗੇ ਇਹ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਭਰੀਆਂ ਜਾਣਗੀਆਂ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 30 ਬਿਸਤਰਿਆਂ ਦਾ ਹਸਪਤਾਲ ਹੈ, ਜਿਸ ਵਿੱਚ 20 ਵੱਖ-ਵੱਖ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਜਿਵੇਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਵਪਾਰੀਆਂ ਨਾਲ ਮੀਟਿੰਗਾਂ ਕੀਤੀਆਂ ਸਨ ਜਿਸ ਵਿੱਚ ਬੀਮੇ ਦੀ ਹੱਦ ਵਧਾ ਦਿੱਤੀ ਗਈ ਸੀ ਅਤੇ ਅੱਜ ਉਨ੍ਹਾਂ ਨੇ ਇਹ ਮੰਗ ਮੰਨ ਲਈ ਹੈ ਜਿਸ ਵਿੱਚ ਇਹ ਰਕਮ ਵਧਾ ਕੇ 2 ਕਰੋੜ ਰੁਪਏ ਕਰ ਦਿੱਤੀ ਗਈ ਹੈ। ਜੋ ਕਲੋਨਾਈਜ਼ਰ ਹਾਊਸਿੰਗ ਦੇ ਈ.ਸੀ.ਡੀ ਚਾਰਜਿਜ਼ ਅਦਾ ਕਰ ਰਹੇ ਸਨ, ਉਨ੍ਹਾਂ ਲਈ 3 ਕਿਸ਼ਤਾਂ ਬਣਾਈਆਂ ਗਈਆਂ ਹਨ, ਜਿਸ ਵਿਚ ਉਹ ਹਰ ਸਾਲ ਇਸ ਨੂੰ ਪ੍ਰਾਪਤ ਕਰਨਗੇ ਤਾਂ ਜੋ ਉਹ ਵਾਧੂ ਵਿਕਾਸ ਖਰਚੇ ਅਦਾ ਕਰ ਸਕਣ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਵਪਾਰੀਆਂ ਦੀ ਮੀਟਿੰਗ ਵਿੱਚ ਇੱਕ ਹੋਰ ਮੰਗ ਰੱਖੀ ਗਈ ਕਿ ਓ.ਟੀ.ਐਸ ਸਕੀਮ ਹੈ, ਵੇਟਿੰਗ ਜਾਂ ਹੋਰ ਮਾਮਲਿਆਂ ਵਿੱਚ ਵਨ ਟਾਈਮ ਸੈਟਲਮੈਂਟ ਦੀ ਸਮੱਸਿਆ ਹੈ, ਲਿਮਟ ਵਧਾਉਣ ਦੀ ਮੰਗ ਕੀਤੀ ਗਈ ਸੀ, ਜਿਸ ਨੂੰ 30 ਜੂਨ ਤੱਕ ਵਧ ਦਿੱਤਾ ਗਿਆ ਹੈ। ਓ.ਟੀ.ਐਸ. ਵਿੱਚ ਪਹਿਲੀ ਵਾਰ 2021 ਵਿੱਚ ਇਸ ਵਾਰ 4 ਕਰੋੜ 37 ਲੱਖ ਰੁਪਏ ਆਏ, ਫਿਰ ਕਾਂਗਰਸ ਦੇ ਸਮੇਂ 4 ਕਰੋੜ 93 ਲੱਖ ਰੁਪਏ ਆਏ, ਫਿਰ ਸਾਡੀ ਸਰਕਾਰ ਵੇਲੇ ਲੋਕਾਂ ਨੂੰ 4 ਕਰੋੜ 93 ਲੱਖ ਰੁਪਏ ਦਿੱਤੇ ਗਏ। 47 ਕਰੋੜ 50 ਲੱਖ, ਜਿਸ ਵਿੱਚ ਅਸੀਂ ਆਪਣੇ ਸਮੇਂ ਵਿੱਚ ਸਭ ਤੋਂ ਸਫਲ ਸਕੀਮ ਲੈ ਕੇ ਆਏ ਹਾਂ।

Next Story
ਤਾਜ਼ਾ ਖਬਰਾਂ
Share it