Begin typing your search above and press return to search.

ਨਗਰ ਨਿਗਮ ਚੋਣਾਂ ਲਈ ‘ਆਪ’ ਦਾ ਜ਼ਬਰਦਸਤ ਪਲਾਨ

ਚੰਡੀਗੜ੍ਹ, 18 ਨਵੰਬਰ : ਪੰਜਾਬ ਦੇ ਪੰਜ ਸਭ ਤੋਂ ਵੱਡੇ ਸ਼ਹਿਰਾਂ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਦਸੰਬਰ ਮਹੀਨੇ ਵਿਚ ਕਰਵਾਈਆਂ ਜਾ ਸਕਦੀਆਂ ਨੇ। ਜਾਣਕਾਰੀ ਅਨੁਸਾਰ ਸਟੇਟ ਚੋਣ ਕਮਿਸ਼ਨ ਨੇ ਇਸ ਸਬੰਧੀ ਸਾਰੀ ਤਿਆਰੀ ਪੂਰੀ ਕਰ ਲਈ ਐ, ਬਸ ਤਰੀਕਾਂ ਦਾ ਐਲਾਨ ਹੋਣਾ ਬਾਕੀ ਐ ਜੋ ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੋ ਸਕਦਾ […]

ਨਗਰ ਨਿਗਮ ਚੋਣਾਂ ਲਈ ‘ਆਪ’ ਦਾ ਜ਼ਬਰਦਸਤ ਪਲਾਨ

Hamdard Tv AdminBy : Hamdard Tv Admin

  |  18 Nov 2023 6:20 AM GMT

  • whatsapp
  • Telegram
  • koo

ਚੰਡੀਗੜ੍ਹ, 18 ਨਵੰਬਰ : ਪੰਜਾਬ ਦੇ ਪੰਜ ਸਭ ਤੋਂ ਵੱਡੇ ਸ਼ਹਿਰਾਂ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਦਸੰਬਰ ਮਹੀਨੇ ਵਿਚ ਕਰਵਾਈਆਂ ਜਾ ਸਕਦੀਆਂ ਨੇ। ਜਾਣਕਾਰੀ ਅਨੁਸਾਰ ਸਟੇਟ ਚੋਣ ਕਮਿਸ਼ਨ ਨੇ ਇਸ ਸਬੰਧੀ ਸਾਰੀ ਤਿਆਰੀ ਪੂਰੀ ਕਰ ਲਈ ਐ, ਬਸ ਤਰੀਕਾਂ ਦਾ ਐਲਾਨ ਹੋਣਾ ਬਾਕੀ ਐ ਜੋ ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੋ ਸਕਦਾ ਏ। ਕਹਿਣ ਨੂੰ ਭਾਵੇਂ ਇਹ ਨਗਰ ਨਿਗਮ ਚੋਣਾਂ ਨੇ ਪਰ ਇਨ੍ਹਾਂ ਚੋਣਾਂ ਨੂੰ ਲੋਕ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਏ।

ਦੇਸ਼ ਦੇ ਪੰਜ ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਪੰਜ ਸਭ ਤੋਂ ਵੱਡੇ ਸ਼ਹਿਰਾਂ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਦਸੰਬਰ ਮਹੀਨੇ ਕਰਵਾਈਆਂ ਜਾ ਸਕਦੀਆਂ ਨੇ। ਇਹ ਵੀ ਕਿਹਾ ਜਾ ਰਿਹਾ ਏ ਕਿ ਇਸ ਸਬੰਧੀ ਸਟੇਟ ਚੋਣ ਕਮਿਸ਼ਨ ਨੇ ਤਿਆਰੀ ਪੂਰੀ ਕਰ ਲਈ ਐ, ਬਸ ਤਾਰੀਕਾਂ ਦਾ ਐਲਾਨ ਹੋਣਾ ਬਾਕੀ ਐ ਜੋ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੀਤਾ ਜਾਵੇਗਾ। ਇਨ੍ਹਾਂ ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣਗੇ।

ਦਰਅਸਲ ਪੰਜਾਬ ਵਿਚ ਪੰਜ ਨਗਰ ਨਿਗਮ ਅਤੇ 39 ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਪੈਂਡਿੰਗ ਪਈਆਂ ਨੇ, ਪਰ ਪੰਜਾਬ ਸਰਕਾਰ ਅਜੇ ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਕਰਵਾਉਣ ਦੇ ਮੂਡ ਵਿਚ ਨਹੀਂ ਜਾਪ ਰਹੀ। ਅਸਲ ਵਿਚ ਪੰਜਾਬ ਵਿਚ ਇਨ੍ਹਾਂ ਚੋਣਾਂ ਨੂੰ ਲੋਕ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਏ, ਜਿਸ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਵਿਚ ਅੱਡੀ ਚੋਟੀ ਦਾ ਜ਼ੋਰ ਲਗਾਉਣਗੀਆਂ ਤਾਂ ਜੋ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਅਤੇ ਪਟਿਆਲਾ ਨਗਰ ਨਿਗਮਾਂ ’ਤੇ ਆਪਣਾ ਕਬਜ਼ਾ ਜਮਾਇਆ ਜਾ ਸਕੇ। ਆਮ ਆਦਮੀ ਪਾਰਟੀ ਵੱਲੋਂ ਅੱਜ ਦੀ ਹੁਸ਼ਿਆਰਪੁਰ ਰੈਲੀ ਵੀ ਬਹੁਤ ਸੋਚ ਸਮਝ ਕੇ ਕੀਤੀ ਗਈ ਐ, ਜਿਸ ਦਾ ਅਸਰ ਯਕੀਨਨ ਤੌਰ ’ਤੇ ਨਗਰ ਨਿਗਮ ਦੀਆਂ ਚੋਣਾਂ ’ਤੇ ਪਵੇਗਾ। ਭਾਵੇਂ ਕਿ ਹੁਸ਼ਿਆਰਪੁਰ ਵਿਚ ਨਗਰ ਨਿਗਮ ਚੋਣ ਨਹੀਂ ਹੋਣੀ ਪਰ ਫਿਰ ਵੀ ਕੇਜਰੀਵਾਲ ਦੀ ਵਿਕਾਸ ਕ੍ਰਾਂਤੀ ਰੈਲੀ ਦਾ ਅਸਰ ਹੁਸ਼ਿਆਰਪੁਰ ਨਾਲ ਲਗਦੇ ਫਗਵਾੜਾ ਅਤੇ ਜਲੰਧਰ ਵਿਚ ਦੇਖਣ ਨੂੰ ਮਿਲੇਗਾ।

ਸਿਆਸੀ ਮਾਹਿਰਾਂ ਮੁਤਾਬਕ ਭਗਵੰਤ ਮਾਨ ਸਰਕਾਰ ਦੇ ਲਈ ਫਗਵਾੜਾ ਨਗਰ ਨਿਗਮ ਦੀ ਚੋਣ ਕਾਫ਼ੀ ਅਹਿਮ ਐ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੂਰੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਚੱਲ ਰਹੀ ਸੀ, ਉਦੋਂ ਵੀ ਫਗਵਾੜਾ ਸੀਟ ਤੋਂ ਆਪ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਅਤੇ ਕਾਂਗਰਸ ਦੇ ਵਿਧਾਇਕ ਦੀ ਜਿੱਤ ਹੋਈ ਸੀ। ਇਹ ਚੋਣ ਭਲੇ ਹੀ ਸਥਾਨਕ ਪੱਧਰ ਦੀ ਹੋਵੇ ਪਰ ਇਸ ਦਾ ਅਸਰ ਲੋਕ ਸਭਾ ਚੋਣਾਂ ਵਿਚ ਵੀ ਦੇਖਣ ਨੂੰ ਮਿਲੇਗਾ। ਬਾਕੀ ਸਿਆਸੀ ਪਾਰਟੀਆਂ ਭਾਵੇਂ ਹਾਲੇ ਚੋਣਾਂ ਲਈ ਕਮਰਕੱਸੇ ਕਸ ਹੀ ਰਹੀਆਂ ਨੇ ਪਰ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਵਿਚ ਕਈ ਵੱਡੇ ਐਲਾਨ ਕਰਕੇ ਆਪਣੀ ਤਿਆਰੀ ਪੱਕੀ ਹੋਣ ਦਾ ਸਬੂਤ ਦੇ ਦਿੱਤਾ ਏ, ਜਿੱਥੇ ਸਥਾਨਕ ਪੱਧਰ ਦੇ ਨਾਲ ਨਾਲ ਕਈ ਪੰਜਾਬ ਪੱਧਰ ਦੇ ਵੱਡੇ ਐਲਾਨ ਕੀਤੇ ਗਏ ਨੇ।

ਪੰਜਾਬ ਦੇ ਇਨ੍ਹਾਂ ਪੰਜ ਮਹਾਨਗਰਾਂ ਵਿਚ ਜਨਵਰੀ 2023 ਵਿਚ ਚੋਣਾਂ ਹੋਣੀਆਂ ਸੀ ਪਰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵਾਰਡਬੰਦੀ ਦਾ ਕੰਮ ਕੀਤਾ ਜਾ ਰਿਹਾ ਸੀ, ਜਿਸ ਕਰਕੇ ਇਹ ਚੋਣਾਂ ਅਜੇ ਤੱਕ ਲਟਕੀਆਂ ਹੋਈਆਂ ਸਨ। ਵਿਭਾਗ ਨੇ ਅਕਤੂਬਰ ਮਹੀਨੇ ਵਿਚ ਵਾਰਡਬੰਦੀ ਦਾ ਸਾਰਾ ਕੰਮ ਮੁਕੰਮਲ ਕਰ ਲਿਆ ਸੀ ਅਤੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਨੋਟੀਫਿਕੇਸ਼ਨ ਭੇਜਿਆ ਗਿਆ ਸੀ, ਜਿਸ ਤਹਿਤ 15 ਨਵੰਬਰ ਨੂੰ ਇਹ ਚੋਣਾਂ ਸੰਪੰਨ ਹੋਣੀਆਂ ਸੀ ਪਰ ਕਾਂਗਰਸ ਦੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਅਤੇ ਕੁੱਝ ਹੋਰ ਲੋਕਾਂ ਨੇ ਜਲੰਧਰ ਵਿਚ ਕੀਤੀ ਗਈ ਵਾਰਡਬੰਦੀ ’ਤੇ ਇਤਰਾਜ਼ ਜਤਾਇਆ ਸੀ, ਜਿਸ ਕਰਕੇ ਇਸ ਚੋਣ ਵਿਚ ਦੇਰੀ ਹੋ ਗਈ।

ਦਰਅਸਲ ਨਗਰ ਨਿਗਮ ਦੇ ਅਧਿਕਾਰੀਆਂ ਨੇ ਵਿਰੋਧੀਆਂ ਦੇ ਇਤਰਾਜ਼ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਰਕੇ ਉਨ੍ਹਾਂ ਨੇ ਜਦੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਤਾ ਹਾਈਕੋਰਟ ਨੇ ਚੋਣਾਂ ’ਤੇ ਰੋਕ ਲਗਾ ਦਿੱਤੀ ਸੀ। ਇਸ ਕਰਕੇ ਵੀ ਇਨ੍ਹਾਂ ਚੋਣਾਂ ਵਿਚ ਦੇਰੀ ਹੋ ਗਈ,,, ਪਰ ਹੁਣ ਇਨ੍ਹਾਂ ਚੋਣਾਂ ਦੀ ਤਿਆਰੀ ਲਗਭਗ ਮੁਕੰਮਲ ਹੋ ਚੁੱਕੀ ਐ,,, ਜਿਸ ਨੂੰ ਦੇਖਦਿਆਂ ਇਹ ਕਿਹਾ ਜਾ ਰਿਹਾ ਏ ਕਿ ਦਸੰਬਰ ਮਹੀਨੇ ਇਹ ਚੋਣਾਂ ਹੋ ਸਕਦੀਆਂ ਨੇ। ਸਿਆਸੀ ਮਾਹਿਰਾਂ ਵੱਲੋਂ ਇਨ੍ਹਾਂ ਚੋਣਾਂ ਨੂੰ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਏ, ਫਿਲਹਾਲ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੀ ਤਰੀਕ ਦੇ ਐਲਾਨ ਦਾ ਇੰਤਜ਼ਾਰ ਕਰ ਰਹੀਆਂ ਨੇ।

Next Story
ਤਾਜ਼ਾ ਖਬਰਾਂ
Share it