ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ AAP ਨੇ ਰੋਕੀ : ਸੁਖਬੀਰ ਬਾਦਲ ਦਾ ਇਲਜ਼ਾਮ
ਚੰਡੀਗੜ੍ਹ : 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ੍ਹ ਤੋਂ ਸਮੇਂ ਤੋਂ ਪਹਿਲਾਂ ਰਿਹਾਈ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਗੁੱਸਾ ਜ਼ਾਹਰ ਕੀਤਾ […]
By : Editor (BS)
ਚੰਡੀਗੜ੍ਹ : 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ੍ਹ ਤੋਂ ਸਮੇਂ ਤੋਂ ਪਹਿਲਾਂ ਰਿਹਾਈ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਗੁੱਸਾ ਜ਼ਾਹਰ ਕੀਤਾ ਹੈ। ਦੋਸ਼ਾਂ ਤੋਂ ਬਾਅਦ 'ਆਪ' ਸਰਕਾਰ ਨੇ ਭਾਜਪਾ ਅਤੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ ਹੈ।
ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ 'ਤੇ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਨੁੱਖਤਾ ਵਿਰੁੱਧ ਘਿਨੌਣਾ ਅਪਰਾਧ ਕੀਤਾ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਪਟੀਸ਼ਨ ਨੂੰ ਰੱਦ ਕਰਨ ਲਈ ਇਕੱਠੇ ਹੋ ਕੇ ਦੋਵਾਂ ਨੇ ਸਿੱਖ ਸੰਗਤਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ।
ਸ਼੍ਰੋਮਣੀ ਅਕਾਲੀ ਦਲ ਇਸ ਢੰਗ ਦੀ ਨਿਖੇਧੀ ਕਰਦਾ ਹੈ। ਪ੍ਰੋਫ਼ੈਸਰ ਭੁੱਲਰ ਦੀ ਸਿਹਤ ਖ਼ਰਾਬ ਹੋਣ ਦੇ ਬਾਵਜੂਦ ਉਨ੍ਹਾਂ ਨੂੰ 29 ਸਾਲਾਂ ਤੱਕ ਬੰਦੀ ਬਣਾ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਮੈਂ ਸੰਪਰਦਾ ਨੂੰ ਅਪੀਲ ਕਰਦਾ ਹਾਂ ਕਿ ਉਹ ਇੱਕਜੁੱਟ ਹੋਣ ਅਤੇ ਕੇਸ ਵਿੱਚ ਇਨਸਾਫ਼ ਦਿਵਾਉਣ ਲਈ ਸਾਂਝੀ ਰਣਨੀਤੀ ਬਣਾਉਣ।
ਐਲਗੋਮਾ ਯੂਨੀਵਰਸਿਟੀ ਬਰੈਂਪਟਨ ਨੇ ਵਿਦਿਆਰਥੀਆਂ ਨੂੰ ਰੋਸ ਵਿਖਾਵਾ ਬੰਦ ਕਰਨ ਲਈ ਕਿਹਾ - ਕੈਨੇਡਾਤਾਜ਼ਾ ਖਬਰਾਂ
- January 24, 2024 1:26 am...
- No Comment
- 59
ਟਰਾਂਟੋ 22 ਜਨਵਰੀ (ਹਮਦਰਦ ਬਿਊਰੋ):-ਐਲਗੋਮਾ ਯੂਨੀਵਰਸਿਟੀ ਬਰੈਂਪਟਨ ਵਲੋਂ ਯੂਨੀਵਰਸਿਟੀ ਦੇ ਕੈਂਪਸ ਵਿਚ ਕੀਤੇ ਜਾ ਰਹੇ ਪ੍ਰੋਟੈਸਟ ਨੂੰ ਖਤਮ ਕਰਨ ਲਈ ਆਖਿਆ ਹੈ ਕਿਉਂਕਿ ਜੋ ਪ੍ਰੋਟੈਸਟ ਕਰ ਰਹੇ ਹਨ ਉਨ੍ਹਾਂ ਵਲੋਂ ਯੂਨੀਵਰਸਿਟੀ ਦੇ ਸਟਾਫ ਤੇ ਵਿਦਿਆਰਥੀਆਂ ਵਿਰੁੱਧ ਮਾਰ ਧਾੜ ਦਾ ਖਤਰਾ ਧਮਕੀਆਂ ਕਰਕੇ ਲੱਗ ਰਿਹਾ ਹੈ। ਹਮਦਰਦ ਨੂੰ ਭੇਜੇ ਇਕ ਬਿਆਨ ਵਿਚ ਯੂਨੀਵਰਸਿਟੀ ਨੇ ਦੋਸ਼ ਲਾਇਆ ਹੈ ਕਿ ਜੋ ਰੋਸ ਵਿਖਾਵਾ ਕਰ ਰਹੇ ਹਨ ਉਹ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਉਨ੍ਹਾਂ ਦੀ ਅਗਵਾਈ ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਕਰ ਰਹੀ ਹੈ ਤੇ ਇਹ ਜਥੇਬੰਦੀ ਅਜਿਹੇ ਪ੍ਰੋਟੈਸਟ ਹੋਰ ਕਾਲਜਾ ਤੇ ਯੂਨੀਵਰਸਿਟੀਆਂ ਵਿਚ ਵੀ ਕੀਤੇ ਹਨ।
ਪ੍ਰੈਸ ਨੋਟ ਮੁਤਾਬਿਕ ਯੂਨੀਵਰਸਿਟੀ ਅਤੇ ਪੀਲ ਪੁਲੀਸ ਨੂੰ ਇਹ ਰਿਪੋਰਟਾਂ ਮਿਲੀਆਂ ਹਨ ਕਿ ਮੁਜ਼ਾਹਰਾਕਾਰੀ ਇਹ ਧਮਕੀਆਂ ਦੇ ਰਹੇ ਕਿ ਵਿਦਿਆਰਥੀਆਂ ਤੇ ਹਮਲੇ ਕਰਨਗੇ। ਅਜਿਹਾ ਹੀ ਇਕ ਝਗੜਾ ਬੀਤੇ ਦਿਨੀਂ ਮੂਵੀ ਨਾਈਟ ਦੇ ਪਿਛੋਂ ਕੀਤਾ ਗਿਆ।ਉਨ੍ਹਾਂ ਦਾਅਵਾ ਕੀਤਾ ਕਿ ਯੂਨੀਵਰਸਿਟੀ ਲਈ ਵਿਦਿਆਰਥੀਆਂ, ਸਟਾਫ ਤੇ ਫੈਕਇਲਟੀ ਦੀ ਸੁਰੱਖਿਆ ਅਤੇ ਤੰਦਰੁਸਤੀ ਪ੍ਰਮੱਖ ਤਰਜੀਹ ਹੈ। ਕੈਨੇਡਾ ਵਿਚ ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਦੂਸਰਿਆਂ ਨੂੰ ਡਰਾਵਾ ਦੇਵੇ ਤੇ ਯੂਨੀਵਰਸਿਟੀ ਨੇ ਸਪੱਸ਼ਟ ਕਿਹਾ ਕਿ ਉਹ ਇਹ ਗੱਲ ਸ਼ਹਿਨ ਨਹੀਂ ਕਰਨਗੇ ਜੋ ਵਿਦਿਆਰਥੀਆਂ ਨੂੰ ਡਰਾਵੇ।
3 ਜਨਵਰੀ ਤੋਂ ਲੈ ਕੇ ਹੁਣ ਤੱਕ ਮੁਜ਼ਾਹਰਾਕਾਰੀ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੂੰ ਇਹ ਵੀ ਲਾਲਚ ਦੇ ਰਹੇ ਕਿ ਜਿਹੜੇ ਵਿਦਿਆਰਥੀ ਉਨ੍ਹਾਂ ਨਾਲ ਜੁੜਨਗੇ ਉਨ੍ਹਾਂ ਨੂੰ ਚੰਗੇ ਗਰੇਡ ਦਿਵਾਉਣਗੇ ਅਜਿਹੀਆਂ ਗੱਲਾਂ ਕਰਕੇ ਉਨ੍ਹਾਂ ਨੇ ਕੁਝ ਕੁ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜ ਵੀ ਲਿਆ ਹੈ।ਯੂਨੀਵਰਸਿਟੀ ਨੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਾ ਹੀ ਅੱਜ ਤੱਕ ਕਿਸੇ ਵੀ ਵਿਦਿਆਰਥੀ ਦੇ ਗਰੇਡ ਬਦਲੇ ਹਨ ਤੇ ਨਾ ਹੀ ਬਦਲੇ ਜਾਣਗੇ। ਵਿਦਿਆਰਥੀਆਂ ਨੂ ਫੇਲ੍ਹ ਕਰਨ ਦੇ ਦੋਸ਼ਾਂ ਨੂੰ ਯੂਨੀਵਰਸਿਟੀ ਨੇ ਝੂਠ ਦਾ ਪਲੰਦਾ ਦੱਸਦੇ ਹੋਏ ਕਿਹਾ ਕਿ 2023-2024 ਦੇ ਸ਼ੈਸ਼ਨ ਦੌਰਾਨ ਵਿਦੇਸ਼ਾਂ ਤੋਂ ਪੜ੍ਹਨ ਤੇ ਲੋਕਲ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲੈਕਚਰ ਕੋਸਰਾਂ ਵਿਚ ਲੱਗਭਗ ਇਕੋ ਜਿਹੀ ਗਿਣਤੀ ਨਾਲ ਪਾਸ ਹੋਏ ਹਨ ਜਿਵੇਂ ਕਿ 93% ਕੈਨੇਡੀਅਨ ਅਤੇ 92% ਇੰਟਰਨੈਸ਼ਨਲ ਵਿਦਿਆਰਥੀ ਪਾਸ ਹੋਏ ਹਨ।