ਰਵਨੀਤ ਬਿੱਟੂ ’ਤੇ ਆਪ ਵਿਧਾਇਕ ਨੇ ਸਾਧਿਆ ਨਿਸ਼ਾਨਾ
ਲੁਧਿਆਣਾ, 13 ਸਤੰਬਰ, ਹ.ਬ. : ਲੁਧਿਆਣਾ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੇਤਾ ਇੱਕ ਦੂਜੇ ’ਤੇ ਬਿਆਨਬਾਜ਼ੀ ਕਰ ਰਹੇ ਹਨ। ਸੈਂਟਰਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਅੱਜ ਸਾਢੇ 9 ਸਾਲਾਂ ਬਾਅਦ ਮਹਾਂਨਗਰ ਵਿੱਚ ਹੋਏ ਵਿਕਾਸ ਕਾਰਜਾਂ ਦਾ ਸਿਹਰਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖੁਦ ਅਪਣੇ ਸਿਰ ਸਜਾ ਰਹੇ ਹਨ, […]
By : Editor (BS)
ਲੁਧਿਆਣਾ, 13 ਸਤੰਬਰ, ਹ.ਬ. : ਲੁਧਿਆਣਾ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੇਤਾ ਇੱਕ ਦੂਜੇ ’ਤੇ ਬਿਆਨਬਾਜ਼ੀ ਕਰ ਰਹੇ ਹਨ। ਸੈਂਟਰਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਅੱਜ ਸਾਢੇ 9 ਸਾਲਾਂ ਬਾਅਦ ਮਹਾਂਨਗਰ ਵਿੱਚ ਹੋਏ ਵਿਕਾਸ ਕਾਰਜਾਂ ਦਾ ਸਿਹਰਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖੁਦ ਅਪਣੇ ਸਿਰ ਸਜਾ ਰਹੇ ਹਨ, ਜਦੋਂ ਕਿ ਇਹ ਸਾਰੇ ਕੰਮ ਸਾਰਿਆਂ ਦੀ ਮਿਹਨਤ ਸਦਕਾ ਹੀ ਹੋਏ ਹਨ। ਰਵਨੀਤ ਬਿੱਟੂ ਖੁਦ ਆਪਣੇ ਵਰਕਰਾਂ ਤੋਂ ਕੋਹਾਂ ਦੂਰ ਹੈ।
ਵਿਧਾਇਕ ਵਿਕਾਸ ਕਾਰਜਾਂ ’ਤੇ ਲਗਾਤਾਰ ਕੰਮ ਕਰ ਰਹੇ ਹਨ, ਜਿਸ ਕਾਰਨ ਇਹ ਕੰਮ ਜਲਦੀ ਮੁਕੰਮਲ ਹੋ ਗਏ ਹਨ। ਬਿੱਟੂ ਸਾਢੇ 9 ਸਾਲਾਂ ’ਚ ਇੰਨਾ ਕੰਮ ਨਹੀਂ ਕਰ ਸਕੇ ਜਿੰਨਾ ‘ਆਪ’ ਵਿਧਾਇਕਾਂ ਨੇ 18 ਮਹੀਨਿਆਂ ’ਚ ਕੀਤਾ ਹੈ। ਜੇਕਰ ਬਿੱਟੂ ਨੇ ਪਹਿਲਾਂ ਵਿਕਾਸ ਕੰਮਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਇਹ ਕੰਮ ਕਈ ਸਾਲ ਪਹਿਲਾਂ ਹੋ ਜਾਣੇ ਸਨ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ‘ਆਪ’ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਕੰਮ ਵਿਰੋਧੀਆਂ ਦੀਆਂ ਅੱਖਾਂ ’ਚ ਅਰਜੁਨ ਦੇ ਤੀਰ ਵਾਂਗ ਚੁਭ ਰਹੇ ਹਨ । ਲੁਧਿਆਣੇ ਦੇ ਵਿਧਾਇਕ ਜੋ ਵੀ ਵਿਕਾਸ ਕਾਰਜਾਂ ਨੂੰ ਲੈ ਕੇ ਕੰਮ ਕਰ ਰਹੇ ਹਨ ਉਹ ਅਰਜੁਨ ਦੇ ਤੀਰ ਦੀ ਤਰ੍ਹਾਂ ਅਪਣੇ ਟੀਚੇ ਨੂੰ ਹਾਸਲ ਕਰ ਰਹੇ ਹਨ।
ਹਰ ਆਗੂ ਨੂੰ ਆਪਣਾ ਕੰਮ ਲੋਕਾਂ ਸਾਹਮਣੇ ਪੇਸ਼ ਕਰਨ ਦਾ ਹੱਕ ਹੈ ਪਰ ਸਾਢੇ 9 ਸਾਲ ਲੋਕਾਂ ਨੂੰ ਆਪਣਾ ਮੂੰਹ ਨਾ ਦਿਖਾਉਣਾ ਵੀ ਲੋਕਾਂ ਨਾਲ ਧੋਖਾ ਹੈ।
ਪਰਾਸ਼ਰ ਨੇ ਕਿਹਾ ਕਿ ਜੇਕਰ ਕਾਂਗਰਸ ਅਤੇ ‘ਆਪ’ ਦਾ ਆਈ.ਐਨ.ਡੀ.ਆਈ.ਏ ਤਹਿਤ ਗਠਜੋੜ ਬਣਦਾ ਹੈ ਤਾਂ ਹਾਈਕਮਾਂਡ ਜਿਸ ਨੂੰ ਵੀ ਟਿਕਟ ਦੇਵੇਗੀ ਉਹ ਉਨ੍ਹਾਂ ਦੇ ਨਾਲ ਹਨ। ਜੇਕਰ ਗਠਜੋੜ ਹੋਣ ’ਤੇ ਬਿੱਟੂ ਨੂੰ ਟਿਕਟ ਮਿਲਦੀ ਹੈ ਤਾਂ ਵੀ ਪਾਰਟੀ ਹਾਈਕਮਾਨ ਦੇ ਫੈਸਲੇ ’ਤੇ ‘ਆਪ’ ਵਿਧਾਇਕ ਪਹਿਰਾ ਦੇਣਗੇ। ਪਰਾਸ਼ਰ ਨੇ ਕਿਹਾ ਕਿ ਪੰਜਾਬ ਦੀ ਸਾਰੀ 13 ਸੀਟਾਂ ’ਤੇ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਰਹੇਗਾ।