ED ਦੀ ਰਡਾਰ 'ਤੇ ਆਪ ਦਾ MLA ਜਸਵੰਤ ਸਿੰਘ ਗੱਜਣਮਾਜਰਾ
ਚੰਡੀਗੜ੍ਹ : ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਈਡੀ ਨੇ ਘੇਰ ਲਿਆ ਹੈ। ਖ਼ਬਰ ਲਿਖੇ ਜਾਣ ਤਕ ਸੂਚਨਾ ਇਹ ਮਿਲੀ ਹੈ ਕਿ ਈਡੀ ਵਲੋਂ ਜਸਵੰਤ ਸਿੰਘ ਨੂੰ ਆਪਣੇ ਨਾਲ ਗੱਡੀ ਵਿਚ ਬਿਠਾ ਕੇ ਲਿਜਾਇਆ ਗਿਆ ਹੈ। ਵਿਧਾਇਕ ਗੱਜਣ ਮਾਜਰਾ ਖਿਲਾਫ਼ ਕਾਰਵਾਈ 40 ਕਰੋੜ ਰੁਪਏ ਦੇ ਲੈਣ ਦੇਣ ਦੇ ਇੱਕ ਪੁਰਾਣੇ […]
![AAP MLA Gajjanmajra on ED Radar AAP MLA Gajjanmajra on ED Radar](https://hamdardmediagroup.com/wp-content/uploads/2023/11/AAPs-MLA-Jaswant-Singh-Gajjanmajra-on-EDs-radar.jpg)
ਚੰਡੀਗੜ੍ਹ : ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਈਡੀ ਨੇ ਘੇਰ ਲਿਆ ਹੈ। ਖ਼ਬਰ ਲਿਖੇ ਜਾਣ ਤਕ ਸੂਚਨਾ ਇਹ ਮਿਲੀ ਹੈ ਕਿ ਈਡੀ ਵਲੋਂ ਜਸਵੰਤ ਸਿੰਘ ਨੂੰ ਆਪਣੇ ਨਾਲ ਗੱਡੀ ਵਿਚ ਬਿਠਾ ਕੇ ਲਿਜਾਇਆ ਗਿਆ ਹੈ।
ਵਿਧਾਇਕ ਗੱਜਣ ਮਾਜਰਾ ਖਿਲਾਫ਼ ਕਾਰਵਾਈ 40 ਕਰੋੜ ਰੁਪਏ ਦੇ ਲੈਣ ਦੇਣ ਦੇ ਇੱਕ ਪੁਰਾਣੇ ਕੇਸ ਵਿਚ ਕੀਤੀ ਗਈ। ਇਸ ਸਬੰਧ ਵਿਚ ਈਡੀ ਵਲੋਂ ਉਨ੍ਹਾਂ ਦੇ ਘਰ, ਦਫ਼ਤਰ ਤੇ ਹੋਰ ਜਾਇਦਾਦਾਂ ਦੀ ਜਾਂਚ ਪਿਛਲੇ ਸਾਲ ਕੀਤੀ ਗਈ ਸੀ। ਜਦੋਂ ਗੱਜਣਮਾਜਰਾ ਨੂੰ ਹਿਰਾਸਤ ਵਿਚ ਤਾਂ ਉਸ ਸਮੇਂ ਉਹ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਮਾਜਰਾ ਨੂੰ ਗ੍ਰਿਫਤਦਾਰ ਕਰਨ ਲਈ ਜਲੰਧਰ ਈਡੀ ਦੀ ਟੀਮ ਗਈ ਸੀ। ਫਿਲਹਾਲ ਈਡੀ ਦੀ ਟੀਮ ਉਨ੍ਹਾਂ ਜਲੰਧਰ ਲੈ ਕੇ ਨਹੀਂ ਪੁੱਜੀ ਹੈ। ਗੱਜਣਮਾਜਰਾ ਦੀ ਗ੍ਰਿਫਤਾਰੀ ਮਗਰੋਂ ਜਲੰਧਰ ਈਡੀ ਦਫਤਰ ਬਾਹਰ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਮੌਕੇ ’ਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਇੱਕ ਟੀਮ ਵੀ ਸੁਰੱਖਿਆ ਲਈ ਤੈਨਾਤ ਕਰ ਦਿੱਤੀ ਗਈ ਹੈ।