ਆਮ ਆਦਮੀ ਪਾਰਟੀ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ਤੇ ਟਰਾਂਟੋ ‘ਚ ਲੱਗੀਆਂ ਰੌਣਕਾਂ
ਟਰਾਂਟੋ 20 ਜਨਵਰੀ (ਹਮਦਰਦ ਬਿਊਰੋ):-ਬੀਤੇ ਦਿਨੀਂ 20 ਜਨਵਰੀ 2024 ਸ਼ਨਿੱਚਰਵਾਰ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰ: ਹਿੰਮਤ ਸਿੰਘ ਸ਼ੇਰਿਿਗੱਲ ਦਾ ਸ਼ੁਭ ਵਿਆਹ ਡਾਕਟਰ ਸੁਖਮਣ ਕੌਰ ਸੇਖੋਂ ਨਾਲ ਨਾਨਕਸਰ ਠਾਠ ਈਸ਼ਰ ਦਰਬਾਰ, ਗੋਰ ਰੋਡ ਗੁਰਦੁਆਰਾ ਸਾਹਿਬ ਬਰੈਂਪਟਨ ਵਿਖੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ।ਇਸ ਮੌਕੇ ਨਵ ਵਿਆਹੀ ਜੋੜੀ ਨੂੰ […]
By : Hamdard Tv Admin
ਟਰਾਂਟੋ 20 ਜਨਵਰੀ (ਹਮਦਰਦ ਬਿਊਰੋ):-ਬੀਤੇ ਦਿਨੀਂ 20 ਜਨਵਰੀ 2024 ਸ਼ਨਿੱਚਰਵਾਰ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰ: ਹਿੰਮਤ ਸਿੰਘ ਸ਼ੇਰਿਿਗੱਲ ਦਾ ਸ਼ੁਭ ਵਿਆਹ ਡਾਕਟਰ ਸੁਖਮਣ ਕੌਰ ਸੇਖੋਂ ਨਾਲ ਨਾਨਕਸਰ ਠਾਠ ਈਸ਼ਰ ਦਰਬਾਰ, ਗੋਰ ਰੋਡ ਗੁਰਦੁਆਰਾ ਸਾਹਿਬ ਬਰੈਂਪਟਨ ਵਿਖੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ।ਇਸ ਮੌਕੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ: ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਭਰਾ ਹਰਮੀਤ ਸਿੰਘ ਖੁੱਡੀਆ ਤੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲ੍ਹੀ, ਉਨਟਾਰੀਓ ਦੇ ਕੈਬਨਿਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਬਰੈਂਪਟਨ ਦੇ ਮੇਆਰ ਪੈਟਰਿਕ ਬਰਾਊਨ, ਹਮਦਰਦ ਮੀਡੀਆ ਗਰੁੱਪ ਦੇ ਅਮਰ ਸਿੰਘ ਭੁੱਲਰ, ਆਪ ਪਾਰਟੀ ਦੇ ਆਗੂ ਸੰਦੀਪ ਸਿੰਗਲਾ ਤੇ ਕਮਲਜੀਤ ਸਿੰਘ ਸਮੇਤ ਹੋਰ ਬਹੁਤ ਸਾਰੇ ਆਗੂ ਪਹੁੰਚੇ ਹੋਏ ਸਨ।
ਆਨੰਦ ਕਾਰਜ ਦੀ ਰਸਮ ਤੋਂ ਬਾਅਦ ਕੈਨੇਡੀਅਨ ਕਨਵੈਨਸ਼ਨ ਸੈਂਟਰ ਬਰੈਂਪਟਨ ਵਿਖੇ ਇਕ ਸ਼ਾਨਦਾਰ ਪਾਰੀ ਦਾ ਆਯੋਜਿਨ ਕੀਤਾ ਗਿਆ ਜਿਥੇ ਨਵ ਵਿਆਹੀ ਜੋੜੀ ਨੂੰ ਆਏ ਮਹਿਮਾਨਾਂ ਨੇ ਵਧਾਈਆਂ ਦਿੱਤੀਆਂ। ਆਏ ਮਹਿਮਾਨਾਂ ਲਈ ਬਹੁਤ ਹੀ ਸੁਆਦਲੇ ਪਕਵਾਨ ਪਰੋਸੇ ਗਏ। ਇਸ ਮੌਕੇ ਤੇ ਪੰਜਾਬ ਤੋਂ ਆਏ ਮੰਤਰੀਆਂ ਤੇ ਹੋਰ ਪਤਵੰਤੇ ਸੱਜਣਾਂ ਨੇ ਜੋੜੀ ਨੂੰ ਮੁਬਾਰਕਵਾਦ ਦਿੱਤੀ। ਇਸ ਸਮਾਗਮ ਵਿਚ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਟਰਾਂਸਪੋਰਟਰ ਵਿਪਲਵਜੀਤ ਸਿੰਘ, ਅਵਤਾਰ ਸਿੰਘ ਬਰਾੜ, ਪ੍ਰੋਫੈਸਰ ਪੀ ਡੀ ਸਿੰਗਲਾ, ਮਾਲਵਿੰਦਰ ਸਿੱਧੂ, ਪੰਜਾਬੀ ਦੇ ਉਘੀ ਪ੍ਰਸਿੱਧ ਕਲਾਕਾਰ ਸਤਵਿੰਦਰ ਸੱਤੀ, ਵਾਸ਼ਿੰਗਟਨ ਡੀ ਸੀ ਤੋਂ ਸ੍ਰ: ਸੁਖਪਾਲ ਸਿੰਘ ਧਨੋਆ ਤੇ ਸਰਦਾਰਨੀ ਧਨੋਆ, ਬਲਵਿੰਦਰ ਸਿੰਘ ਬੈਂਸ, ਗੁਰਜੀਤ ਸਿੰਘ ਸਿੱਧੂ, ਪਰਮ ਸਿੱਧੂ ਰੀਐਲਟਰ, ਨਰਿੰਦਰ ਸਿੰਘ ਮੱਟੂ ਟਰਾਂਸਪੋਰਟਰ, ਸਕੂਲ ਟਰੱਸਟੀ ਸਤਪਾਲ ਜੌਹਲ ਤੋਂ ਇਲਾਵਾ ਹੋਰ ਮੀਡੀਏ ਨਾਲ ਸਬੰਧਿਤ ਬਹੁਤ ਸਾਰੀਆਂ ਹਸਤੀਆਂ ਵਿਆਹ ਵਿਚ ਸ਼ਾਮਿਲ ਹੋਈਆਂ।
ਇਸ ਉਪਰੰਤ ਆਮ ਆਦਮੀ ਪਾਰਟੀ ਦੇ ਟਰਾਂਟੋ ਇਕਾਈ ਦੇ ਕੁਝ ਗਿਣਵੇਂ ਚੁਣਵੇਂ ਮੈਂਬਰਾਂ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਨੇ ਪ੍ਰਵਾਸੀ ਪੰਜਾਬੀਆਂ ਨਾਲ ਸਲਾਹ ਮਸ਼ਵਰਾ ਕੀਤਾ ਕਿ ਉਹ ਪੰਜਾਬ ਵਿਚ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਪ੍ਰਵਾਸੀ ਕਿਵੇਂ ਯੋਗਦਾਨ ਪਾ ਸਕਦੇ ਹਨ।ਮੰਤਰੀ ਜੀ ਨੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ ਤੇ ਇਸ ਸੰਖੇਪ ਜਿਹੀ ਅਤੇ ਪ੍ਰਭਾਵਸ਼ਾਲੀ ਮਿਲਣੀ ਵਿਚ ਕੈਬਨਿਟ ਮੰਤਰੀ ਨਾਲ ਕਾਮਰੇਡ ਹਰਭਜਨ ਸਿੰਘ, ਜਰਨੈਲ ਸਿੰਘ ਮੰਡ, ਕਰਮਵੀਰ ਸਿੰਘ ਰੰਧਾਵਾ, ਰਾਜਪ੍ਰੀਤ ਸਿੰਘ ਹੁੰਦਲ, ਨਰਿੰਦਰ ਸਿੰਘ ਅਤੇ ਟਰਾਂਟੋ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਕਮਲਜੀਤ ਸਿੰਘ ਸਿੱਧੂ, ਸੋਹਣ ਸਿੰਘ ਢੀਂਡਸਾ, ਰੁਪਿੰਦਰ ਗਰੇਵਾਲ, ਕਮਲਜੀਤ ਮਿਨਹਾਸ, ਹਰਜਿੰਦਰ ਸਿੰਘ, ਪਾਲ ਰੰਧਾਵਾ ਆਦਿ ਦੇ ਨਾਂ ਵਰਨਣਯੋਗ ਹਨ।