ਜੇਲ੍ਹ ਵਿਚ ਬੰਦ ਨੌਜਵਾਨ ਬਣ ਗਿਆ ਇੰਸਪੈਕਟਰ
ਕੈਥਲ, 19 ਸਤੰਬਰ, ਹ.ਬ. : ਕੈਥਲ ਦਾ ਇੱਕ ਨੌਜਵਾਨ ਜੇਲ੍ਹ ਵਿੱਚ ਰਹਿੰਦਿਆਂ ਡਾਕ ਵਿਭਾਗ ਵਿੱਚ ਇੰਸਪੈਕਟਰ ਵਜੋਂ ਭਰਤੀ ਹੋ ਗਿਆ। ਚੰਡੀਗੜ੍ਹ ’ਚ ਕਿਸੇ ਹੋਰ ਦੀ ਥਾਂ ’ਤੇ ਪੇਪਰ ਦਿੰਦੇ ਫੜਿਆ ਗਿਆ ਸੀ ਇਹ ਨੌਜਵਾਨ। ਜਿਵੇਂ ਹੀ ਉਸ ਨੂੰ ਸਰਕਾਰੀ ਨੌਕਰੀ ਮਿਲਣ ਬਾਰੇ ਪਤਾ ਲੱਗਾ ਤਾਂ ਉਸ ਨੇ ਜੁਆਇਨ ਕਰਨ ਲਈ ਅਦਾਲਤ ਤੋਂ ਜ਼ਮਾਨਤ ਦੀ ਮੰਗ […]
By : Hamdard Tv Admin
ਕੈਥਲ, 19 ਸਤੰਬਰ, ਹ.ਬ. : ਕੈਥਲ ਦਾ ਇੱਕ ਨੌਜਵਾਨ ਜੇਲ੍ਹ ਵਿੱਚ ਰਹਿੰਦਿਆਂ ਡਾਕ ਵਿਭਾਗ ਵਿੱਚ ਇੰਸਪੈਕਟਰ ਵਜੋਂ ਭਰਤੀ ਹੋ ਗਿਆ। ਚੰਡੀਗੜ੍ਹ ’ਚ ਕਿਸੇ ਹੋਰ ਦੀ ਥਾਂ ’ਤੇ ਪੇਪਰ ਦਿੰਦੇ ਫੜਿਆ ਗਿਆ ਸੀ ਇਹ ਨੌਜਵਾਨ।
ਜਿਵੇਂ ਹੀ ਉਸ ਨੂੰ ਸਰਕਾਰੀ ਨੌਕਰੀ ਮਿਲਣ ਬਾਰੇ ਪਤਾ ਲੱਗਾ ਤਾਂ ਉਸ ਨੇ ਜੁਆਇਨ ਕਰਨ ਲਈ ਅਦਾਲਤ ਤੋਂ ਜ਼ਮਾਨਤ ਦੀ ਮੰਗ ਕੀਤੀ। ਹਾਲਾਂਕਿ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ। ਉਸ ਨੂੰ ਕਿਹਾ ਕਿ ਜੇਕਰ ਉਹ ਚਾਹੇ ਤਾਂ ਆਪਣੇ ਖਰਚੇ ’ਤੇ ਪੁਲਸ ਹਿਰਾਸਤ ’ਚ ਜਾ ਸਕਦਾ ਹੈ।
ਦੱਸਦੇ ਚਲੀਏ ਕਿ 16 ਜੁਲਾਈ, 2023 ਨੂੰ, ਸੀਟੀਯੂ, ਚੰਡੀਗੜ੍ਹ ਵਿੱਚ ਹੈਵੀ ਬੱਸ ਡਰਾਈਵਰ ਦੇ ਅਹੁਦੇ ਲਈ ਪ੍ਰੀਖਿਆ ਸੀ। ਸਰਕਾਰੀ ਕਾਲਜ ਸੈਕਟਰ-11 ਵਿੱਚ ਪੜਤਾਲ ਦੌਰਾਨ ਪ੍ਰਵੀਨ ਕੁਮਾਰ ਨਾਂ ਦਾ ਉਮੀਦਵਾਰ ਫੜਿਆ ਗਿਆ। ਉਸ ਦੇ ਉਂਗਲਾਂ ਦੇ ਨਿਸ਼ਾਨ ਮੇਲ ਨਹੀਂ ਖਾਂਦੇ ਸਨ।
ਅਜਿਹੇ ’ਚ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਉਸ ਉਮੀਦਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਨੁਸਾਰ ਮੁਲਜ਼ਮ ਬਲਿੰਦਰ ਸਿੰਘ ਵਾਸੀ ਕੈਥਲ ਸੀ, ਜੋ ਪ੍ਰਵੀਨ ਕੁਮਾਰ ਦੀ ਥਾਂ ਪੇਪਰ ਦੇਣ ਆਇਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਲੋੜੀਂਦੀ ਕਾਰਵਾਈ ਕਰਦਿਆਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਕੁਝ ਦਿਨ ਪਹਿਲਾਂ ਮੁਲਜ਼ਮ ਨੂੰ ਪਤਾ ਲੱਗਾ ਕਿ ਉਸ ਨੂੰ ਡਾਕ ਵਿਭਾਗ ਵਿੱਚ ਇੰਸਪੈਕਟਰ ਦੀ ਨੌਕਰੀ ਮਿਲੀ ਹੈ। ਇਸ ਦੇ ਲਈ ਉਸ ਨੇ ਗ੍ਰਿਫਤਾਰੀ ਤੋਂ ਪਹਿਲਾਂ ਇਮਤਿਹਾਨ ਦਿੱਤਾ ਸੀ। ਜਿਸ ਵਿੱਚ ਉਹ ਪਾਸ ਹੋ ਗਿਆ। ਉਸ ਨੂੰ ਪਣਜੀ ਵਿਚ ਜਵਾਇਨਿੰਗ ਦੇ ਲਈ ਕਿਹਾ ਗਿਆ ਸੀ।
ਬਲਿੰਦਰ ਸਿੰਘ ਨੇ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਕਿ ਉਸ ਨੂੰ 15 ਦਿਨਾਂ ਦੇ ਅੰਦਰ ਪੋਸਟ ਮਾਸਟਰ ਜਨਰਲ ਗੋਆ ਰੀਜਨ, ਪਣਜੀ ਵਿੱਚ ਭਰਤੀ ਹੋਣਾ ਪਵੇਗਾ। ਜੇਕਰ ਉਹ ਉੱਥੇ ਨਹੀਂ ਪਹੁੰਚਦਾ ਤਾਂ ਉਸਦੀ ਨੌਕਰੀ ਖ਼ਤਰੇ ਵਿੱਚ ਪੈ ਸਕਦੀ ਹੈ। ਇਸ ਲਈ ਉਸ ਨੇ ਅਦਾਲਤ ਤੋਂ 20 ਦਿਨਾਂ ਦੀ ਜ਼ਮਾਨਤ ਮੰਗੀ ਹੈ।
ਅਦਾਲਤ ਨੇ ਬਲਿੰਦਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਨਹੀਂ ਕੀਤੀ। ਅਦਾਲਤ ਨੇ ਕਿਹਾ ਕਿ ਉਹ ਨੌਕਰੀ ਜੁਆਇਨ ਕਰਨ ਲਈ ਪੁਲਿਸ ਹਿਰਾਸਤ ਵਿਚ ਜਾ ਸਕਦਾ ਹੈ ਪਰ ਉਸ ਨੂੰ ਪ੍ਰਕਿਰਿਆ ਪੂਰੀ ਕਰਕੇ ਵਾਪਸ ਪਰਤਣਾ ਪਵੇਗਾ ਅਤੇ ਆਪਣੇ ਖਰਚੇ ’ਤੇ ਜਾਣਾ ਪਵੇਗਾ।