Begin typing your search above and press return to search.

ਅਮਰੀਕਾ ’ਚ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ, ਮਾਪਿਆਂ ਨੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਇਗੀ

ਮਾਛੀਵਾੜਾ ਸਾਹਿਬ, 27 ਜਨਵਰੀ (ਸੁਸ਼ੀਲ ਕੁਮਾਰ) ਪਿੰਡ ਭਮਾ ਕਲਾਂ ਦਾ ਵਾਸੀ ਨੌਜਵਾਨ ਜਸਦੀਪ ਸਿੰਘ ਉਰਫ਼ ਜੱਸੂ (22) ਦੀ ਅਮਰੀਕਾ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ ਅਤੇ ਅੱਜ ਉਸਦਾ ਪਿੰਡ ਦੇ ਸਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਮਾ ਕਲਾਂ ਦੇ ਕਿਸਾਨ ਦਲਜੀਤ ਸਿੰਘ ਮਾਂਗਟ ਦਾ ਇਕਲੌਤਾ ਪੁੱਤਰ ਜਸਦੀਪ ਸਿੰਘ ਦਸਵੀਂ […]

ਅਮਰੀਕਾ ’ਚ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ, ਮਾਪਿਆਂ ਨੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਇਗੀ

Editor EditorBy : Editor Editor

  |  28 Jan 2024 1:45 AM GMT

  • whatsapp
  • Telegram


ਮਾਛੀਵਾੜਾ ਸਾਹਿਬ, 27 ਜਨਵਰੀ (ਸੁਸ਼ੀਲ ਕੁਮਾਰ) ਪਿੰਡ ਭਮਾ ਕਲਾਂ ਦਾ ਵਾਸੀ ਨੌਜਵਾਨ ਜਸਦੀਪ ਸਿੰਘ ਉਰਫ਼ ਜੱਸੂ (22) ਦੀ ਅਮਰੀਕਾ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ ਅਤੇ ਅੱਜ ਉਸਦਾ ਪਿੰਡ ਦੇ ਸਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਮਾ ਕਲਾਂ ਦੇ ਕਿਸਾਨ ਦਲਜੀਤ ਸਿੰਘ ਮਾਂਗਟ ਦਾ ਇਕਲੌਤਾ ਪੁੱਤਰ ਜਸਦੀਪ ਸਿੰਘ ਦਸਵੀਂ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪਣੇ 5 ਸਾਲ ਪਹਿਲਾਂ ਚੰਗੇ ਭਵਿੱਖ ਲਈ ਅਮਰੀਕਾ ਵਿਖੇ ਰਹਿੰਦੇ ਆਪਣੇ ਮਾਮੇ ਕੋਲ ਚਲਾ ਗਿਆ ਸੀ। ਜਸਦੀਪ ਅਮਰੀਕਾ ਦੇ ਕੈਲੇਫੋਰਨੀਆ ਦੇ ਫਰਿਜ਼ਨਲ ਸ਼ਹਿਰ ਵਿਚ ਰਹਿੰਦਾ ਸੀ ਜਿੱਥੇ ਕਿ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੰਘੀ 3 ਜਨਵਰੀ ਨੂੰ ਜਸਦੀਪ ਸਿੰਘ ਅਮਰੀਕਾ ਵਿਖੇ ਆਪਣੇ ਘਰ ਤੋਂ ਕਾਰ ’ਤੇ ਸਵਾਰ ਹੋ ਕੇ ਨਿਕਲਿਆ ਅਤੇ ਰਸਤੇ ’ਚ ਆਪਣੇ ਮਾਤਾ-ਪਿਤਾ ਅਤੇ ਦਾਦੀ ਨਾਲ ਵੀਡੀਓ ਕਾਲਿੰਗ ਰਾਹੀਂ ਗੱਲ ਵੀ ਕਰਦਾ ਰਿਹਾ ਪਰ ਅਚਾਨਕ ਫੋਨ ਬੰਦ ਹੋ ਗਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਚਿੰਤਾ ਹੋਣ ਲੱਗ ਪਈ ਜਿਸ ’ਤੇ ਉਨ੍ਹਾਂ ਅਮਰੀਕਾ ਵਿਖੇ ਰਹਿੰਦੇ ਮਾਮੇ ਨੂੰ ਸੂਚਿਤ ਕੀਤਾ। ਮੌਕੇ ’ਤੇ ਜਾ ਦੇਖਿਆ ਗਿਆ ਤਾਂ ਜਸਦੀਪ ਸਿੰਘ ਕਾਰ ਵਿਚ ਮ੍ਰਿਤਕ ਪਿਆ ਸੀ ਜਿਸ ਦੇ ਸਿਰ ਵਿਚ ਗੋਲੀ ਵੱਜੀ ਹੋਈ ਸੀ। 24 ਦਿਨਾਂ ਬਾਅਦ ਨੌਜਵਾਨ ਜਸਦੀਪ ਸਿੰਘ ਲਾਸ਼ ਲੈ ਕੇ ਉਸਦਾ ਮਾਮਾ ਪਿੰਡ ਭਮਾ ਕਲਾਂ ਪਹੁੰਚਿਆ ਤਾਂ ਉੱਥੇ ਮਾਹੌਲ ਗਮਗ਼ੀਨ ਹੋ ਗਿਆ ਅਤੇ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਛਾਈ ਹੋਈ ਸੀ। ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਅੱਜ ਸਿਰ ’ਤੇ ਸਿਹਰਾ ਸਜਾ ਕੇ ਅੰਤਿਮ ਵਿਦਾਇਗੀ ਦਿੱਤੀ ਅਤੇ ਪਿੰਡ ਦੇ ਸਮਸ਼ਾਨ ਘਾਟ ਵਿਚ ਜਸਦੀਪ ਸਿੰਘ ਦਾ ਬਡ ਸੋਗਮਈ ਮਾਹੌਲ ਵਿਚ ਅੰਤਿਮ ਸਸਕਾਰ ਕੀਤਾ ਗਿਆ। ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਵੀ ਪੁੱਜੇ ਜਿਨ੍ਹਾਂ ਕਿਹਾ ਕਿ ਇਕਲੌਤੇ ਪੁੱਤਰ ਦੀ ਮੌਤ ਕਾਰਨ ਜਿੱਥੇ ਮਾਪਿਆਂ ’ਤੇ ਦੁੱਖਾਂ ਦਾ ਪਹਾਡ ਟੁੱਟਿਆ ਹੈ ਉੱਥੇ ਵਿਦੇਸ਼ਾਂ ਵਿਚ ਹੋ ਰਹੇ ਅਜਿਹੇ ਮੰਦਭਾਗੇ ਹਾਦਸੇ ਚਿੰਤਾ ਦਾ ਵਿਸ਼ਾ ਹਨ।

ਅਮਰੀਕਾ ਪੁਲਸ ਕਰ ਰਹੀ ਮਾਮਲੇ ਦੀ ਜਾਂਚ : ਨੌਜਵਾਨ ਜਸਦੀਪ ਸਿੰਘ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਅਮਰੀਕਾ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਘਟਨਾ ਕਿਵੇਂ ਵਾਪਰੀ। ਪਰਿਵਾਰਕ ਮੈਂਬਰਾਂ ਵਲੋਂ ਇਸ ਸਬੰਧੀ ਕੁਝ ਵੀ ਨਹੀਂ ਦੱਸਿਆ ਗਿਆ ਕਿਉਂਕਿ ਉਹ ਬਡ ਗਮਗ਼ੀਨ ਹਨ ਕਿਉਂਕਿ ਜਸਦੀਪ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਜਿਸਦਾ ਕੋਈ ਵੀ ਭੈਣ-ਭਰਾ ਨਹੀਂ ਸੀ। ਮਾਪਿਆਂ ਨੂੰ ਆਪਣੇ ਨੌਜਵਾਨ ਪੁੱਤਰ ਤੋਂ ਬਹੁਤ ਆਸਾਂ ਸਨ ਪਰ ਅਚਨਚੇਤ ਵਾਪਰੀ ਅਣਹੋਣੀ ਨੇ ਉਨ੍ਹਾਂ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ। ਜਸਦੀਪ ਸਿੰਘ ਅਮਰੀਕਾ ਵਿਖੇ ਗ੍ਰੀਨ ਕਾਰਡ ਹੋਲਡਰ ਸੀ ਜਿਸ ਨੇ ਮਾਰਚ ਵਿਚ ਕਰੀਬ ਸਾਢੇ 5 ਸਾਲ ਬਾਅਦ ਆਪਣੇ ਪਿੰਡ ਭਮਾ ਕਲਾਂ ਵਿਖੇ ਪਰਤਣਾ ਸੀ। ਜਸਦੀਪ ਸਿੰਘ ਨੇ ਭਾਰਤ ਆਉਣ ਦੀ ਪੂਰੀ ਤਿਆਰ ਕੀਤੀ ਸੀ ਜਿਸ ਲਈ ਉਸਨੇ ਆਪਣੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਲਈ ਸਮਾਨ ਵੀ ਖਰੀਦਿਆ ਹੋਇਆ ਸੀ ਪਰ ਅਜਿਹੀ ਹੋਣੀ ਵਾਪਰੀ ਕਿ ਅਮਰੀਕਾ ਤੋਂ ਖੁਸ਼ੀ ’ਚ ਲਿਆਉਣ ਵਾਲੇ ਗਿਫ਼ਟਾਂ ਦੀ ਬਜਾਏ ਉਸਦੀ ਲਾਸ਼ ਤਾਬੂਤ ਵਿਚ ਬੰਦ ਹੋ ਕੇ ਪਿੰਡ ਪੁੱਜੀ।

Next Story
ਤਾਜ਼ਾ ਖਬਰਾਂ
Share it