Begin typing your search above and press return to search.

ਪੰਜਾਬ ਤੋਂ ਆਏ ਡੈਲੀਗੇਸ਼ਨ ਦਾ ਪੈਰਿਸ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਕੀਤਾ ਗਿਆ ਨਿੱਘਾ ਸਵਾਗਤ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਦੁਆਬਾ ਸਪੋਰਟਸ ਕਲੱਬ ਫਰਾਂਸ ਵੱਲੋਂ ਪੈਰਿਸ ਏਅਰਪੋਰਟ ਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤ ਦੇ ਪ੍ਰਧਾਨ ਸ੍ਰੀਮਤੀ ਬਲਵੀਰ ਕੌਰ ਰਾਏਕੋਟੀ, ਜਨਰਲ ਸਕੱਤਰ ਕਮਲਜੀਤ ਸਿੰਘ ਲੱਕੀ,ਵਰਲਡ ਪੰਜਾਬੀ ਟੀ ਵੀ ਤੋਂ ਪੰਜਾਬ ਦੇ ਮਹਾਨ ਕਮੇਡੀ ਕਲਾਕਾਰ ਸ੍ਰੀ ਬਾਲਮੁਕੰਦ ਸ਼ਰਮਾ ਅਤੇ ਸ੍ਰੀ ਪਵਨ ਮਨਚੰਦਾ ਜੀ ਦਾ ਪੈਰਿਸ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ।ਦੋਆਬਾ […]

A warm welcome at Paris International Airport
X

Editor EditorBy : Editor Editor

  |  1 Feb 2024 11:20 AM IST

  • whatsapp
  • Telegram


ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਦੁਆਬਾ ਸਪੋਰਟਸ ਕਲੱਬ ਫਰਾਂਸ ਵੱਲੋਂ ਪੈਰਿਸ ਏਅਰਪੋਰਟ ਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤ ਦੇ ਪ੍ਰਧਾਨ ਸ੍ਰੀਮਤੀ ਬਲਵੀਰ ਕੌਰ ਰਾਏਕੋਟੀ, ਜਨਰਲ ਸਕੱਤਰ ਕਮਲਜੀਤ ਸਿੰਘ ਲੱਕੀ,ਵਰਲਡ ਪੰਜਾਬੀ ਟੀ ਵੀ ਤੋਂ ਪੰਜਾਬ ਦੇ ਮਹਾਨ ਕਮੇਡੀ ਕਲਾਕਾਰ ਸ੍ਰੀ ਬਾਲਮੁਕੰਦ ਸ਼ਰਮਾ ਅਤੇ ਸ੍ਰੀ ਪਵਨ ਮਨਚੰਦਾ ਜੀ ਦਾ ਪੈਰਿਸ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ।ਦੋਆਬਾ ਸਪੋਰਟਸ ਕਲੱਬ ਦੇ ਵਿਸ਼ੇਸ਼ ਸੱਦੇ ਤੇ ਮਾਨਯੋਗ ਸ਼ਰਮਾ ਜੀ ਦੇਸ਼ ਵਿਦੇਸ਼ਾਂ ਵਿੱਚ ਵੀਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਮੀਡੀਆ ਦਾ ਪ੍ਰਚਾਰ ਪ੍ਰਸਾਰ ਵਾਸਤੇ ਅੱਜ ਫਰਾਂਸ ਪੁੱਜੇ।

ਯੂਰੋਪ ਦੇ ਵੱਖ ਵੱਖ ਦੇਸ਼ਾਂ ਵਿੱਚ ਸਫਲ ਸਮਾਗਮ ਤੋਂ ਉਪਰੰਤ ਪੈਰਿਸ ਵਿਖ਼ੇ ਵੱਸਦੇ ਪੰਜਾਬੀ ਭਾਈਚਾਰੇ ਦੇ ਨਾਲ ਵਿਚਾਰ ਚਰਚਾ ਕਰਨਗੇ। ਪੰਜਾਬੀ ਭਾਸ਼ਾ ਨੂੰ ਸਰਕਾਰੀ ਅਦਾਰਿਆਂ ਵਿੱਚ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਕੀਤੇ ਜਾ ਰਹੇ ਉਪਰਾਲਿਆ ਦੀ ਜਾਣਕਾਰੀ ਸਾਂਝੀ ਕਰਨਗੇ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਵੀਂ ਚਰਚਾ ਕਰਨਗੇ।

ਦੋਆਬਾ ਸਪੋਰਟਸ ਕਲੱਬ ਦੀ ਸਮੂਚੀ ਟੀਮ ਪੈਰਿਸ ਏਅਰਪੋਰਟ ਤੇ ਪੁੱਜੀ ਜਿਨ੍ਹਾਂ ਵਿੱਚ ਸਰਦਾਰ ਮਨਜੀਤ ਸਿੰਘ ਗੌਰਸੀਆਂ, ਤਜਿੰਦਰ ਸਿੰਘ ਜੋਸ਼ਨ,ਅਮਰਜੀਤ ਸਿੰਘ ਚੰਦੀ, ਬਲਵਿੰਦਰ ਸਿੰਘ ਥਿੰਦ, ਪਰਮਿੰਦਰ ਸਿੰਘ ਹਾਜ਼ਿਰ ਸਨ। ਸਰਦਾਰ ਬਲਦੇਵ ਸਿੰਘ ਜੋਸ਼ਨ, ਜਰਨੈਲ ਸਿੰਘ ਥਿੰਦ, ਸਰਵਿੰਦਰ ਸਿੰਘ ਜੋਸ਼ਨ, ਰਾਜਵੀਰ ਸਿੰਘ ਖਿੰਡਾ, ਰਾਮ ਸਿੰਘ ਮੈਗੜਾ, ਲੱਖਾ ਮੁਲਤਾਨੀ, ਸੰਦੀਪ ਵਡਾਲਾ, ਜਸਵਿੰਦਰ ਸਿੰਘ ਸੈਣੀ, ਸਾਬ੍ਹੀ ਨਿੱਕੀ ਮਿਆਣੀ, ਤਰਵਿੰਦਰ ਸਿੰਘ ਚੰਦੀ ਵਲੋਂ ਵੀਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦਾ ਪੈਰਿਸ ਪੁੱਜਣ ਤੇ ਜੀ ਆਇਆ ਕਿਹਾ ਗਿਆ।

ਬਜਟ ਵਾਲੇ ਦਿਨ ਹੀ ਸਰਕਾਰ ਨੇ ਦਿੱਤਾ ਝਟਕਾ, ਵਧੀਆਂ LPG ਸਿਲੰਡਰ ਦੀਆਂ ਕੀਮਤਾਂ

ਨਵੀਂ ਦਿੱਲੀ : ਆਮ ਆਦਮੀ ਨੂੰ ਬਜਟ ਵਾਲੇ ਦਿਨ ਝਟਕਾ ਲੱਗਾ ਹੈ । ਸਰਕਾਰ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਰਅਸਲ, ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਧਾ ਦਿੱਤੀ ਹੈ। ਨਵੀਆਂ ਦਰਾਂ 1 ਫਰਵਰੀ ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 14 ਰੁਪਏ ਦਾ ਵਾਧਾ ਕੀਤਾ ਗਿਆ ਹੈ। ਆਈਓਸੀ ਦੀ ਵੈੱਬਸਾਈਟ ਮੁਤਾਬਕ ਦਿੱਲੀ ‘ਚ 19 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 1 ਫਰਵਰੀ ਨੂੰ 1769.50 ਰੁਪਏ ਹੋ ਗਈ ਹੈ। ਜਦੋਂ ਕਿ ਪਿਛਲੇ ਮਹੀਨੇ 1 ਜਨਵਰੀ ਨੂੰ ਇਸ ਦਾ ਰੇਟ 1755.50 ਰੁਪਏ ਸੀ।

ਇਸ ਦੇ ਨਾਲ ਹੀ ਕੋਲਕਾਤਾ ‘ਚ ਪ੍ਰਤੀ ਸਿਲੰਡਰ ਦੀ ਕੀਮਤ ‘ਚ 18 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੋਲਕਾਤਾ ‘ਚ 19 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 1869 ਰੁਪਏ ਤੋਂ ਵਧ ਕੇ 1887 ਰੁਪਏ ਹੋ ਗਈ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ 15 ਰੁਪਏ ਦਾ ਵਾਧਾ ਹੋਇਆ ਹੈ। ਪਿਛਲੇ ਮਹੀਨੇ ਸਿਲੰਡਰ ਦਾ ਰੇਟ 1708.50 ਰੁਪਏ ਸੀ, ਜੋ ਹੁਣ ਵਧ ਕੇ 1723.50 ਰੁਪਏ ਹੋ ਗਿਆ ਹੈ। ਚੇਨਈ ‘ਚ 12.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕਮਰਸ਼ੀਅਲ ਸਿਲੰਡਰ ਦੀ ਕੀਮਤ 1924.50 ਰੁਪਏ ਤੋਂ ਵਧ ਕੇ 1937 ਰੁਪਏ ਹੋ ਗਈ ਹੈ।

Next Story
ਤਾਜ਼ਾ ਖਬਰਾਂ
Share it