ਮਨੀਪੁਰ 'ਚ ਨੌਜਵਾਨ ਨੂੰ ਜ਼ਿੰਦਾ ਸਾੜਨ ਦਾ ਵੀਡੀਓ ਆਇਆ ਸਾਹਮਣੇ
ਇੰਫਾਲ : ਮਨੀਪੁਰ 'ਚ ਐਤਵਾਰ ਨੂੰ ਕੁਕੀ ਭਾਈਚਾਰੇ ਦੇ ਇਕ ਨੌਜਵਾਨ ਨੂੰ ਜ਼ਿੰਦਾ ਸਾੜਨ ਦਾ ਵੀਡੀਓ ਸਾਹਮਣੇ ਆਇਆ ਹੈ। ਸਵਦੇਸ਼ੀ ਕਬਾਇਲੀ ਲੀਡਰਸ ਫਰੰਟ (ITLF) ਦੇ ਬੁਲਾਰੇ ਘਿੰਜਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਮਈ ਮਹੀਨੇ ਦੀ ਹੈ, ਪਰ ਹੁਣੇ ਹੀ ਸਾਹਮਣੇ ਆਈ ਹੈ। 7 ਸੈਕਿੰਡ ਦੀ ਵੀਡੀਓ 'ਚ ਇਕ ਨੌਜਵਾਨ […]
By : Editor (BS)
ਇੰਫਾਲ : ਮਨੀਪੁਰ 'ਚ ਐਤਵਾਰ ਨੂੰ ਕੁਕੀ ਭਾਈਚਾਰੇ ਦੇ ਇਕ ਨੌਜਵਾਨ ਨੂੰ ਜ਼ਿੰਦਾ ਸਾੜਨ ਦਾ ਵੀਡੀਓ ਸਾਹਮਣੇ ਆਇਆ ਹੈ। ਸਵਦੇਸ਼ੀ ਕਬਾਇਲੀ ਲੀਡਰਸ ਫਰੰਟ (ITLF) ਦੇ ਬੁਲਾਰੇ ਘਿੰਜਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਮਈ ਮਹੀਨੇ ਦੀ ਹੈ, ਪਰ ਹੁਣੇ ਹੀ ਸਾਹਮਣੇ ਆਈ ਹੈ।
7 ਸੈਕਿੰਡ ਦੀ ਵੀਡੀਓ 'ਚ ਇਕ ਨੌਜਵਾਨ ਜ਼ਿੰਦਾ ਸੜਦਾ ਨਜ਼ਰ ਆ ਰਿਹਾ ਹੈ। ਆਸ-ਪਾਸ ਕੁਝ ਮੁਲਜ਼ਮਾਂ ਦੇ ਪੈਰ ਹੀ ਨਜ਼ਰ ਆ ਰਹੇ ਹਨ। ਵੀਡੀਓ ਦੇ ਬੈਕਗ੍ਰਾਊਂਡ ਤੋਂ ਗੋਲੀਆਂ ਚੱਲਣ ਦੀ ਆਵਾਜ਼ ਵੀ ਆ ਰਹੀ ਹੈ। ਮਨੀਪੁਰ ਦੇ ਡੀਜੀਪੀ ਰਾਜੀਵ ਸਿੰਘ ਨੇ ਦੱਸਿਆ ਕਿ ਸਾਨੂੰ ਵੀ ਕੁਝ ਸਮਾਂ ਪਹਿਲਾਂ ਵੀਡੀਓ ਮਿਲੀ ਸੀ। ਅਸੀਂ ਇਸ ਦੀ ਪੁਸ਼ਟੀ ਕਰ ਰਹੇ ਹਾਂ।
ਦੂਜੇ ਪਾਸੇ ਸ਼ਨੀਵਾਰ ਦੇਰ ਰਾਤ ਇੰਫਾਲ ਪੱਛਮੀ ਦੇ ਸਿੰਗਜਾਮੇਈ 'ਚ ਪੇਂਡੂ ਵਿਕਾਸ ਮੰਤਰੀ ਵਾਈ ਖੇਮਚੰਦ ਦੇ ਘਰ ਦੇ ਗੇਟ ਨੇੜੇ ਗ੍ਰੇਨੇਡ ਧਮਾਕਾ ਹੋਇਆ। ਇਸ ਹਾਦਸੇ ਵਿੱਚ ਸੀਆਰਪੀਐਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਉਸ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।