Begin typing your search above and press return to search.

ਪਾਕਿਸਤਾਨ 'ਚ ਕੋਲੇ ਦੀ ਖਾਨ 'ਚ ਭਿਆਨਕ ਗੈਸ ਧਮਾਕਾ

ਹਾਦਸੇ 'ਚ 12 ਮਜ਼ਦੂਰਾਂ ਦੀ ਮੌਤਬਲੋਚਿਸਤਾਨ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇਕ ਭਿਆਨਕ ਗੈਸ ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਹਾਦਸੇ 'ਚ ਕੋਲੇ ਦੀ ਖਾਨ 'ਚ ਕੰਮ ਕਰ ਰਹੇ 12 ਮਜ਼ਦੂਰਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਦੌਰਾਨ ਅੱਠ ਮਾਈਨਰਾਂ ਨੂੰ ਬਚਾ ਲਿਆ ਗਿਆ। ਪਾਕਿਸਤਾਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ […]

ਪਾਕਿਸਤਾਨ ਚ ਕੋਲੇ ਦੀ ਖਾਨ ਚ ਭਿਆਨਕ ਗੈਸ ਧਮਾਕਾ
X

Editor (BS)By : Editor (BS)

  |  20 March 2024 11:04 AM IST

  • whatsapp
  • Telegram

ਹਾਦਸੇ 'ਚ 12 ਮਜ਼ਦੂਰਾਂ ਦੀ ਮੌਤ
ਬਲੋਚਿਸਤਾਨ :
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇਕ ਭਿਆਨਕ ਗੈਸ ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਹਾਦਸੇ 'ਚ ਕੋਲੇ ਦੀ ਖਾਨ 'ਚ ਕੰਮ ਕਰ ਰਹੇ 12 ਮਜ਼ਦੂਰਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਦੌਰਾਨ ਅੱਠ ਮਾਈਨਰਾਂ ਨੂੰ ਬਚਾ ਲਿਆ ਗਿਆ। ਪਾਕਿਸਤਾਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਦੇ ਡਾਨ ਅਖਬਾਰ 'ਚ ਛਪੀ ਖਬਰ ਮੁਤਾਬਕ ਇਹ ਘਟਨਾ ਹਰਨਾਈ ਜ਼ਿਲੇ ਦੇ ਜ਼ਰਦਾਲੋ ਇਲਾਕੇ 'ਚ ਵਾਪਰੀ। ਬਲੋਚਿਸਤਾਨ ਦੇ ਚੀਫ ਮਾਈਨਜ਼ ਇੰਸਪੈਕਟਰ ਅਬਦੁਲ ਗਨੀ ਬਲੋਚ ਦੇ ਹਵਾਲੇ ਨਾਲ ਖਬਰਾਂ 'ਚ ਕਿਹਾ ਗਿਆ ਹੈ ਕਿ ਜ਼ਰਦਾਲੋ ਇਲਾਕੇ 'ਚ ਰਾਤ ਨੂੰ ਜਦੋਂ ਮੀਥੇਨ ਗੈਸ ਧਮਾਕਾ ਹੋਇਆ ਤਾਂ ਖਾਨ 'ਚ 20 ਮਜ਼ਦੂਰ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰ ਤੱਕ ਘਟਨਾ ਵਾਲੀ ਥਾਂ 'ਤੇ ਰਾਹਤ ਕਾਰਜ ਪੂਰਾ ਕਰ ਲਿਆ ਗਿਆ ਸੀ। ਇਸ ਦੌਰਾਨ ਬਚਾਅ ਟੀਮ ਨੇ 12 ਲਾਸ਼ਾਂ ਬਰਾਮਦ ਕੀਤੀਆਂ ਹਨ ਜਦੋਂ ਕਿ ਅੱਠ ਮਾਈਨਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

Next Story
ਤਾਜ਼ਾ ਖਬਰਾਂ
Share it