ਗੋਦਾਮ ਵਿਚ ਲੱਗੀ ਭਿਆਨਕ ਅੱਗ
ਚੇਨਈ, 9 ਦਸੰਬਰ, ਨਿਰਮਲ : ਚੇਨਈ ਵਿਚ ਅੱਜ ਸਵੇਰੇ ਇੱਕ ਵੱਡੀ ਘਟਨਾ ਵਾਪਰੀ ਗਈ । ਚੇਨਈ ’ਚ ਮਨਾਲੀ ਦੇ ਵੈਕਾਡੂ ਇਲਾਕੇ ’ਚ ਸ਼ਨੀਵਾਰ ਸਵੇਰੇ ਸਾਬਣ ਪਾਊਡਰ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ। ਇਸ ਨਾਲ 100 ਕਰੋੜ ਰੁਪਏ ਦੇ ਮਾਲ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਪੰਜ ਫਾਇਰ ਟੈਂਡਰ ਤੁਰੰਤ […]
By : Editor Editor
ਚੇਨਈ, 9 ਦਸੰਬਰ, ਨਿਰਮਲ : ਚੇਨਈ ਵਿਚ ਅੱਜ ਸਵੇਰੇ ਇੱਕ ਵੱਡੀ ਘਟਨਾ ਵਾਪਰੀ ਗਈ । ਚੇਨਈ ’ਚ ਮਨਾਲੀ ਦੇ ਵੈਕਾਡੂ ਇਲਾਕੇ ’ਚ ਸ਼ਨੀਵਾਰ ਸਵੇਰੇ ਸਾਬਣ ਪਾਊਡਰ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ। ਇਸ ਨਾਲ 100 ਕਰੋੜ ਰੁਪਏ ਦੇ ਮਾਲ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਪੰਜ ਫਾਇਰ ਟੈਂਡਰ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਪਿਛਲੇ ਪੰਜ ਘੰਟਿਆਂ ਤੋਂ ਅੱਗ ’ਤੇ ਕਾਬੂ ਪਾਉਣ ਦਾ ਕੰਮ ਜਾਰੀ ਹੈ। ਜਿੱਥੇ ਇਹ ਅੱਗ ਲੱਗੀ ਉੱਥੇ ਹੀ ਪ੍ਰਾਈਵੇਟ ਗੋਦਾਮ ਦੇ ਕੋਲ ਇੰਡੀਅਨ ਆਇਲ ਕੰਪਨੀ ਦੀ ਗੈਸ ਸਿਲੰਡਰ ਫੈਕਟਰੀ ਵੀ ਸਥਿਤ ਹੈ, ਜਿਸ ਕਾਰਨ ਅੱਗ ਫੈਲਣ ਦਾ ਡਰ ਹੈ। ਮਨਾਲੀ ਪੁਲਿਸ ਜਾਂਚ ਲਈ ਮੌਕੇ ’ਤੇ ਪਹੁੰਚ ਗਈ ਹੈ। ਤਾਮਿਲਨਾਡੂ ਫਾਇਰ ਵਿਭਾਗ ਦੀ ਸੰਯੁਕਤ ਡਾਇਰੈਕਟਰ ਪ੍ਰਿਆ ਰਵੀਚੰਦਰਨ ਮੌਕੇ ’ਤੇ ਪਹੁੰਚੀ ਅਤੇ ਅੱਗ ਬੁਝਾਉਣ ਦੇ ਯਤਨਾਂ ਦਾ ਮੁਆਇਨਾ ਕੀਤਾ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।