ਉੱਤਰਾਖੰਡ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ, 4 ਮੌਤਾਂ, 350 ਤੋਂ ਵਧੇਰੇ ਮੁਕਾਦਮੇ ਦਰਜ
ਉੱਤਰਾਖੰਡ, 6 ਮਈ, ਪਰਦੀਪ ਸਿੰਘ: ਉੱਤਰਾਖੰਡ ਦੇ ਜੰਗਲ ਵਿੱਚ ਭਿਆਨਕ ਅੱਗ ਲੱਗੀ ਹੈ। ਹੁਣ ਇਹ ਅੱਗ 1144 ਹੈਕਟੇਅਰ ਵਿੱਚ ਫੈਲ ਚੁੱਕੀ ਹੈ। ਹੁਣ ਤੱਕ ਇੱਥੇ 900 ਤੋਂ ਵਧੇਰੇ ਘਟਨਾਵਾਂ ਵਾਪਰ ਚੁੱਕੀਆ ਹਨ। ਘਟਨਾਵਾਂ ਵਿੱਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ 350 ਤੋਂ ਵਧੇਰੇ ਕੇਸ ਦਰਜ ਹਨ।ਕੇਸਾਂ ਵਿਚੋਂ 61 ਕੇਸ ਇਵੇਂ ਦੇ […]
By : Editor Editor
ਉੱਤਰਾਖੰਡ, 6 ਮਈ, ਪਰਦੀਪ ਸਿੰਘ: ਉੱਤਰਾਖੰਡ ਦੇ ਜੰਗਲ ਵਿੱਚ ਭਿਆਨਕ ਅੱਗ ਲੱਗੀ ਹੈ। ਹੁਣ ਇਹ ਅੱਗ 1144 ਹੈਕਟੇਅਰ ਵਿੱਚ ਫੈਲ ਚੁੱਕੀ ਹੈ। ਹੁਣ ਤੱਕ ਇੱਥੇ 900 ਤੋਂ ਵਧੇਰੇ ਘਟਨਾਵਾਂ ਵਾਪਰ ਚੁੱਕੀਆ ਹਨ। ਘਟਨਾਵਾਂ ਵਿੱਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ 350 ਤੋਂ ਵਧੇਰੇ ਕੇਸ ਦਰਜ ਹਨ।
ਕੇਸਾਂ ਵਿਚੋਂ 61 ਕੇਸ ਇਵੇਂ ਦੇ ਹਨ ਜਿਨ੍ਹਾਂ ਵਿੱਚ ਲੋਕਾਂ ਦੇ ਨਾਮਜ਼ਦ ਵੀ ਕੀਤੇ ਗਏ ਹਨ।ਉੱਤਰਾਂਖੰਡ ਵਿੱਚ ਗੜ੍ਹਵਾਲ ਹੋ ਜਾਂ ਕੁਮਾਓ ਜੰਗਲਾਂ ਦੀ ਅੱਗ ਹਰ ਥਾਂ ਉੱਤੇ ਫੈਲ ਚੁੱਕੀ ਭਾਵੇ ਪਹਾੜੀ ਖੇਤਰ ਹੋਵੇ ਜਾਂ ਸੜਕਾਂ ਦੇ ਕਿਨਾਰੇ ਉੱਤੇ ਅੱਗ ਲੱਗੀ ਹੋਈ ਹੈ।ਉੱਤਰਖੰਡ ਦੇ ਨਿਵਾਸੀ ਨਾਗੇਂਦਰ ਦਾ ਕਹਿਣਾ ਹੈ ਕਿ ਜੰਗਲਾਂ ਵਿੱਚ ਚੀਡ ਦੇ ਦਰਖਤ ਹਨ ਜਿਸ ਕਰਕੇ ਅੱਗ ਜਲਦੀ ਫੈਲਦੀ ਹੈ।
ਇਹ ਵੀ ਪੜ੍ਹੋ:-
ਰਾਂਚੀ ਵਿਚ ਸੋਮਵਾਰ ਨੂੰ ਈਡੀ ਨੇ 9 ਟਿਕਾਣਿਆਂ ’ਤੇ ਰੇਡ ਕੀਤੀ। ਇਸ ਵਿਚ ਇੰਜੀਨੀਅਰ ਅਤੇ ਨੇਤਾਵਾਂ ਦੇ ਘਰ ਸ਼ਾਮਲ ਹਨ। ਝਾਰਖੰਡ ਸਰਕਾਰ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਨੌਕਰ ਦੇ ਘਰ ਤੋਂ 25 ਕਰੋੜ ਕੈਸ਼ ਮਿਲਿਆ ਹੈ।ਇੱਥੇ ਨੋਟਾਂ ਦੀ ਗਿਣਤੀ ਜਾਰੀ ਹੈ। ਇੱਥੇ ਕੈਸ਼ ਦੇ ਵੱਡੇ ਵੱਡੇ ਬੈਗ ਰੱਖੇ ਹੋਏ ਸੀ। ਪੀਏ ਸੰਜੀਵ ਲਾਲ ਦਾ ਨੌਕਰ ਹੈ ਜਹਾਂਗੀਰ, ਜਿਸ ਦੇ ਘਰ ਤੋਂ ਕੈਸ਼ ਮਿਲਿਆ ਹੈ।
ਜਿਹੜੀ ਥਾਵਾਂ ’ਤੇ ਛਾਪੇਮਾਰੀ ਚਲ ਰਹੀ ਹੈ ਉਨ੍ਹਾਂ ਵਿਚੋਂ ਦੋ ਇਲਾਕਿਆਂ ਦੇ ਨਾਂ ਸਾਹਮਣੇ ਆਏ ਹਨ। ਇਹ ਹੈ ਧੁਰਵਾ ਦਾ ਸੇਲ ਸਿਟੀ ਇਲਾਕਾ ਅਤੇ ਬੋੜਿਆ ਮੋਰਹਾਬਾਦੀ ਰੋਡ। ਸੂਚਨਾ ਹੈ ਕਿ ਈਡੀ ਅੱਜ ਜਿਨ੍ਹਾਂ ਦੇ ਇੱਥੇ ਛਾਪੇਮਾਰੀ ਕਰ ਰਹੀ ਹੈ, ਉਨ੍ਹਾਂ ਸਭ ਦੇ ਤਾਰ ਚੀਫ ਇੰਜੀਨੀਅਰ ਰਹਿ ਚੁੱਕੇ ਵੀਰੇਂਦਰ ਰਾਮ ਨਾਲ ਜੁੜੇ ਹਨ।
ਵੀਰੇਂਦਰ ਰਾਮ ਮਾਮਲੇ ਨੂੰ ਲੈ ਕੇ ਹੀ ਈਡੀ ਨੇ ਕਾਰਵਾਈ ਕੀਤੀ ਹੈ। ਰਾਂਚੀ ਦੇ ਸੇਲ ਸਿਟੀ ਵਿਚ ਪਥ ਨਿਰਮਾਣ ਵਿਭਾਗ ਦੇ ਇੰਜੀਨੀਅਰ ਵਿਕਾਸ ਕੁਮਾਰ ਦੇ ਘਰ ’ਤੇ ਛਾਪੇਮਾਰੀ ਚਲ ਰਹੀ ਹੈ।
22 ਫਰਵਰੀ 2022 ਨੂੰ ਗ੍ਰਾਮੀਣ ਵਿਕਾਸ ਵਿਭਾਗ ਦੇ ਚੀਫ ਇੰਜੀਨੀਅਰ ਵੀਰੇਂਦਰ ਰਾਮ ਦੇ ਕੁਲ 24 ਟਿਕਾਣਿਆਂ ’ਤੇ ਈਡੀ ਨੇ ਛਾਪਾ ਮਾਰਿਆ ਸੀ। ਇਸ ਦੌਰਾਨ ਵੀਰੇਂਦਰ ਰਾਮ ਦੀ ਕੰਪਨੀਆਂ ਤੋਂ ਇਲਾਵਾ 100 ਕਰੋੜ ਰੁਪਏ ਦੀ ਜਾਇਦਾਦ ਦਾ ਪਤਾ ਚਲਿਆ ਸੀ। ਛਾਪੇਮਾਰੀ ਦੌਰਾਨ 1.50 ਕਰੋੜ ਰੁਪਏ ਦੇ ਗਹਿਣੇ ਅਤੇ ਕਰੀਬ 30 ਲੱਖ ਰੁਪਏ ਕੈਸ਼ ਮਿਲੇ ਸੀ।