ਗੁਜਰਾਤ ਦੀ ਪੇਂਟ ਫੈਕਟਰੀ ਵਿਚ ਲੱਗੀ ਭਿਆਨਕ ਅੱਗ
ਸੂਰਤ, 16 ਅਕਤੂਬਰ, ਨਿਰਮਲ : ਗੁਜਰਾਤ ’ਚ ਸੂਰਤ ਦੇ ਉਦਯੋਗਿਕ ਖੇਤਰ ਪਾਂਡੇਸਰਾ ’ਚ ਸੋਮਵਾਰ ਸਵੇਰੇ ਪੇਂਟ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ 17 ਫਾਇਰ ਟੈਂਡਰ ਨੂੰ ਮੌਕੇ ’ਤੇ ਤਾਇਨਾਤ ਕਰਨਾ ਪਿਆ। ਹਾਲਾਂਕਿ ਤੜਕੇ ਹੋਣ ਕਾਰਨ ਫੈਕਟਰੀ ’ਚ ਕੁਝ ਹੀ ਲੋਕ ਮੌਜੂਦ ਸਨ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ […]
By : Hamdard Tv Admin
ਸੂਰਤ, 16 ਅਕਤੂਬਰ, ਨਿਰਮਲ : ਗੁਜਰਾਤ ’ਚ ਸੂਰਤ ਦੇ ਉਦਯੋਗਿਕ ਖੇਤਰ ਪਾਂਡੇਸਰਾ ’ਚ ਸੋਮਵਾਰ ਸਵੇਰੇ ਪੇਂਟ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ 17 ਫਾਇਰ ਟੈਂਡਰ ਨੂੰ ਮੌਕੇ ’ਤੇ ਤਾਇਨਾਤ ਕਰਨਾ ਪਿਆ।
ਹਾਲਾਂਕਿ ਤੜਕੇ ਹੋਣ ਕਾਰਨ ਫੈਕਟਰੀ ’ਚ ਕੁਝ ਹੀ ਲੋਕ ਮੌਜੂਦ ਸਨ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅੱਗ ਬੁਝਾਉਣ ਦਾ ਕੰਮ ਜਾਰੀ ਹੈ।
ਅੱਗ ਬੁਝਾਊ ਦਸਤੇ ਅਤੇ ਪੁਲਿਸ ਨੇ ਵੱਡੇ ਪੱਧਰ ’ਤੇ ਅੱਗ ਲੱਗਣ ਕਾਰਨ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਫੈਕਟਰੀ ਨੇੜਿਓਂ ਲੰਘਦੀ ਮੁੱਖ ਸੜਕ ’ਤੇ ਵੀ ਆਵਾਜਾਈ ਰੋਕ ਦਿੱਤੀ ਗਈ ਹੈ। ਫਾਇਰ ਬ੍ਰਿਗੇਡ ਦੀ ਕਾਰਵਾਈ ਪੂਰੀ ਹੋਣ ਤੱਕ ਆਸ-ਪਾਸ ਦੀਆਂ ਹੋਰ ਫੈਕਟਰੀਆਂ ਨੂੰ ਵੀ ਇਲਾਕੇ ਵਿੱਚ ਨਾ ਪਹੁੰਚਣ ਦਾ ਸੁਨੇਹਾ ਦਿੱਤਾ ਗਿਆ ਹੈ।
ਅੱਗ ਲੱਗਣ ਕਾਰਨ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਹੋਰ ਉਤਪਾਦਾਂ ਦੀਆਂ ਫੈਕਟਰੀਆਂ ਵੀ ਹਨ।
ਫਾਇਰ ਬ੍ਰਿਗੇਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਯਾਗ ਨਾਮ ਦੀ ਇਸ ਫੈਕਟਰੀ ਵਿੱਚ ਪੇਂਟ ਬਣਾਇਆ ਜਾਂਦਾ ਹੈ। ਪੇਂਟ ਦੀ ਮੰਗ ਜ਼ਿਆਦਾ ਹੋਣ ਕਾਰਨ ਫੈਕਟਰੀ ਵਿੱਚ ਵੱਡੀ ਮਾਤਰਾ ਵਿੱਚ ਕੈਮੀਕਲ ਰੱਖਿਆ ਗਿਆ ਸੀ। ਇਸ ਕਾਰਨ ਅੱਗ ਨੇ ਕੁਝ ਹੀ ਸਮੇਂ ਵਿੱਚ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਪਹਿਲਾਂ 3 ਫਾਇਰ ਸਟੇਸ਼ਨਾਂ ਦੀਆਂ 8 ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ। ਸਥਿਤੀ ਕਾਬੂ ਹੇਠ ਨਾ ਹੋਣ ਕਾਰਨ ਭੈਸਟਨ, ਮਜੂਰਾ, ਮਾਨ ਦਰਵਾਜ਼ਾ, ਡਿੰਡੋਲੀ, ਦੁੰਬਲ ਅਤੇ ਨਵਸਾਰੀ ਬਾਜ਼ਾਰ ਫਾਇਰ ਸਟੇਸ਼ਨਾਂ ਤੋਂ 9 ਹੋਰ ਗੱਡੀਆਂ ਭੇਜੀਆਂ ਗਈਆਂ।