ਤਾਈਵਾਨ 'ਚ ਆਇਆ ਜ਼ਬਰਦਸਤ ਭੂਚਾਲ, ਧਰਤੀ ਦੋ ਵਾਰ ਕੰਬ ਗਈ
ਤਾਈਤੁੰਗ ਕਾਉਂਟੀ : ਤਾਇਵਾਨ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 6.3 ਸੀ। GFZ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਦੇ ਅਨੁਸਾਰ ਐਤਵਾਰ ਨੂੰ ਤਾਈਵਾਨ ਵਿੱਚ 6.3 ਤੀਬਰਤਾ ਦਾ ਭੂਚਾਲ ਆਇਆ। ਇਸ ਵਿਚ ਕਿਹਾ ਗਿਆ ਹੈ ਕਿ ਭੂਚਾਲ ਦਾ ਕੇਂਦਰ 10 ਕਿਲੋਮੀਟਰ (6.21 ਮੀਲ) ਦੀ ਡੂੰਘਾਈ ਵਿਚ […]
By : Editor (BS)
ਤਾਈਤੁੰਗ ਕਾਉਂਟੀ : ਤਾਇਵਾਨ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 6.3 ਸੀ। GFZ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਦੇ ਅਨੁਸਾਰ ਐਤਵਾਰ ਨੂੰ ਤਾਈਵਾਨ ਵਿੱਚ 6.3 ਤੀਬਰਤਾ ਦਾ ਭੂਚਾਲ ਆਇਆ। ਇਸ ਵਿਚ ਕਿਹਾ ਗਿਆ ਹੈ ਕਿ ਭੂਚਾਲ ਦਾ ਕੇਂਦਰ 10 ਕਿਲੋਮੀਟਰ (6.21 ਮੀਲ) ਦੀ ਡੂੰਘਾਈ ਵਿਚ ਸੀ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕਾਂ 'ਚ ਡਰ ਦਾ ਮਾਹੌਲ ਫੈਲ ਗਿਆ ਕਿਉਂਕਿ ਇਸੇ ਹਫਤੇ ਚੀਨ 'ਚ ਵੀ ਜ਼ਬਰਦਸਤ ਭੂਚਾਲ ਆਇਆ ਸੀ, ਜਿਸ 'ਚ ਕਰੀਬ 150 ਲੋਕਾਂ ਦੀ ਜਾਨ ਚਲੀ ਗਈ ਸੀ।
ਨਿਊਜ਼ ਏਜੰਸੀ ਰਾਇਟਰਜ਼ ਨੇ ਤਾਇਵਾਨ ਦੇ ਮੌਸਮ ਵਿਭਾਗ ਦੇ ਹਵਾਲੇ ਨਾਲ ਕਿਹਾ ਕਿ ਤਾਈਵਾਨ ਦੇ ਘੱਟ ਆਬਾਦੀ ਵਾਲੇ ਪੂਰਬੀ ਤੱਟ 'ਤੇ ਐਤਵਾਰ ਨੂੰ 4.6 ਤੀਬਰਤਾ ਦਾ ਭੂਚਾਲ ਆਇਆ। ਮੌਸਮ ਵਿਭਾਗ ਨੇ ਦੱਸਿਆ ਕਿ ਇਹ ਭੂਚਾਲ ਜ਼ਮੀਨ 'ਤੇ ਸ਼ਾਇਦ ਹੀ ਮਹਿਸੂਸ ਕੀਤਾ ਗਿਆ। ਇਸ ਘੱਟ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਤਾਇਵਾਨ ਦੀ ਤਾਈਤੁੰਗ ਕਾਉਂਟੀ ਸੀ, ਜਿੱਥੇ 16.5 ਕਿਲੋਮੀਟਰ ਦੀ ਡੂੰਘਾਈ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।