ਕੈਨੇਡਾ ਵੱਲੋਂ ਪੰਜਾਬੀਆਂ ਸਣੇ ਵੱਡੀ ਗਿਣਤੀ ਕੌਮਾਂਤਰੀ ਵਿਦਿਆਰਥੀਆਂ ਨੂੰ ਝਟਕਾ
ਔਟਵਾ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚੋਂ ਪੰਜਾਬੀਆਂ ਸਣੇ ਵੱਡੀ ਗਿਣਤੀ ਕੌਮਾਂਤਰੀ ਵਿਦਿਆਰਥੀਆਂ ਨੂੰ ਛੱਡਣਾ ਪਏਗਾ ਕੈਨੇਡਾ। ਇਹ ਖਬਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਪਰ ਅਸਲ ਵਿੱਚ ਸੱਚ ਹੈ ਕੀ? ਕਿਹੜੇ ਇਹ ਵਿਦਿਆਰਥੀ ਨੇ, ਜਿਨ੍ਹਾਂ ਨੂੰ ਹੁਣ ਕੈਨੇਡਾ ਵਿੱਚ ਰਹਿਣ ਤੇ ਕੰਮ ਕਰਨ ਦਾ ਅਧਿਕਾਰ ਨਹੀਂ ਮਿਲੇਗਾ? ਇਸ ਬਾਰੇ ਜਾਣਨ ਲਈ ਵੇਖੋ […]
By : Editor Editor
ਔਟਵਾ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚੋਂ ਪੰਜਾਬੀਆਂ ਸਣੇ ਵੱਡੀ ਗਿਣਤੀ ਕੌਮਾਂਤਰੀ ਵਿਦਿਆਰਥੀਆਂ ਨੂੰ ਛੱਡਣਾ ਪਏਗਾ ਕੈਨੇਡਾ। ਇਹ ਖਬਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਪਰ ਅਸਲ ਵਿੱਚ ਸੱਚ ਹੈ ਕੀ? ਕਿਹੜੇ ਇਹ ਵਿਦਿਆਰਥੀ ਨੇ, ਜਿਨ੍ਹਾਂ ਨੂੰ ਹੁਣ ਕੈਨੇਡਾ ਵਿੱਚ ਰਹਿਣ ਤੇ ਕੰਮ ਕਰਨ ਦਾ ਅਧਿਕਾਰ ਨਹੀਂ ਮਿਲੇਗਾ? ਇਸ ਬਾਰੇ ਜਾਣਨ ਲਈ ਵੇਖੋ ਸਾਡੀ ਇਹ ਰਿਪੋਰਟ।
ਕੈਨੇਡਾ ਵਿੱਚ ਮੌਜੂਦਾ ਸਮੇਂ ਪੰਜਾਬੀਆਂ ਸਣੇ ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਨੇ ਤੇ ਬਹੁਤ ਸਾਰੇ ਪੜ੍ਹਾਈ ਕਰਨ ਮਗਰੋਂ ਵਰਕ ਪਰਮਿਟ ’ਤੇ ਚੱਲ ਰਹੇ ਹਨ। ਕੋਰਸ ਜਾਂ ਡਿਗਰੀ ਦੇ ਹਿਸਾਬ ਨਾਲ ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ 2020 ਵਿੱਚ ਕੋਰੋਨਾ ਮਹਾਂਮਾਰੀ ਫ਼ੈਲੀ ਉਸ ਵੇਲੇ ਬਹੁਤ ਸਾਰੇ ਕੌਮਾਂਤਰੀ ਵਿਦਿਆਰਥੀ ਪੋਸਟ ਗਰੈਜੂਏਟ ਵਰਕ ਪਰਮਿਟ ’ਤੇ ਕੰਮ ਕਰ ਰਹੇ ਸਨ, ਪਰ ਕੋਰੋਨਾ ਮਹਾਂਮਾਰੀ ਦੌਰਾਨ ਕਈਆਂ ਦੇ ਵਰਕ ਪਰਮਿਟ ਦੀ ਮਿਆਦੀ ਪੁੱਗ ਗਈ। ਇਸ ਕਾਰਨ ਉਹ ਇੱਕ ਤਰ੍ਹਾਂ ਨਾਲ ਮੁਸੀਬਤ ਵਿੱਚ ਫਸ ਗਏ ਸੀ।
ਇਸੇ ਦੌਰਾਨ ਕੈਨੇਡਾ ਸਰਕਾਰ ਨੇ ਪੰਜਾਬੀਆਂ ਸਣੇ ਇਨ੍ਹਾਂ ਸਾਰੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੇ ਪੋਸਟ ਗਰੈਜੂਏਟ ਵਰਕ ਪਰਮਿਟ ਦੀ ਮਿਆਦ ਵਿੱਚ ਵਾਧਾ ਕਰ ਦਿੱਤਾ ਸੀ। ਇਸ ਤੋਂ ਬਾਅਦ ਕਈ ਵਾਰ ਇਨ੍ਹਾਂ ਵਿੱਚ ਵਾਧਾ ਦੀ ਸਹੂਲਤ ਦਿੱਤੀ ਗਈ। ਹੁਣ ਤੱਕ ਲਗਭਗ ਤਿੰਨ ਵਾਰ ਇਨ੍ਹਾਂ ਵਿੱਚ ਵਾਧਾ ਕੀਤਾ ਗਿਆ ਹੈ। ਆਖਰੀ ਵਾਰ 6 ਅਪ੍ਰੈਲ 2023 ਨੂੰ ਭਾਰਤੀਆਂ ਸਣੇ ਹੋਰ ਕੌਮਾਂਤਰੀ ਵਿਦਿਆਰਥੀਆਂ ਨੂੰ ਇਹ ਸਹੂਲਤ ਮਿਲੀ ਸੀ, ਜਿਸ ਵਿੱਚ 31 ਦਸੰਬਰ 2023 ਤੱਕ ਜਾਂ ਇਸ ਤੋਂ ਪਹਿਲਾਂ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਰਹੀ ਸੀ, ਉਨ੍ਹਾਂ ਵਿੱਚ 18 ਮਹੀਨੇ ਦਾ ਵਾਧਾ ਕੀਤਾ ਗਿਆ ਸੀ, ਪਰ ਹੁਣ ਬੀਤੀ 7 ਦਸੰਬਰ ਨੂੰ ਇੰਮੀਗੇ੍ਰਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਆਫ਼ ਕੈਨੇਡਾ ਵੱਲੋਂ ਨਵੇਂ ਨਿਯਮਾਂ ਦਾ ਜੋ ਐਲਾਨ ਕੀਤਾ ਗਿਆ, ਉਨ੍ਹਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਮਿਲ ਰਹੀ ਇਹ ਸਹੂਲਤ ਬੰਦ ਕਰ ਦਿੱਤੀ ਗਈ। ਭਾਵ ਹੁਣ 31 ਦਸੰਬਰ ਤੱਕ ਜਿਨ੍ਹਾਂ ਪੋਸਟ ਗਰੈਜੂਏਟ ਵਰਕ ਪਰਮਿਟ ਦੀ ਮਿਆਦ ਖਤਮ ਹੋ ਰਹੀ ਹੈ, ਉਨ੍ਹਾਂ ਨੂੰ ਤਾਂ 18 ਮਹੀਨੇ ਦੀ ਸਹੂਲਤ ਮਿਲੇਗੀ, ਪਰ ਜਿਨ੍ਹਾਂ ਵਰਕ ਪਰਮਿਟ ਦੀ ਮਿਆਦ 1 ਜਨਵਰੀ 2024 ਜਾਂ ਇਸ ਤੋਂ ਬਾਅਦ ਵਾਲੇ ਮਹੀਨਿਆਂ ਵਿੱਚ ਖਤਮ ਹੋ ਰਹੀ ਹੈ, ਉਨ੍ਹਾਂ ਨੂੰ ਇਹ ਸਹੂਲਤ ਨਹੀਂ ਮਿਲੇਗੀ।
ਦੱਸ ਦੇਈਏ ਕਿ ਪੀਜੀਡਬਲਯੂਪੀ ਭਾਵ ਪੋਸਟ ਗਰੈਜੂਏਟ ਵਰਕ ਪਰਮਿਟ ਉਨ੍ਹਾਂ ਪੰਜਾਬੀਆਂ ਸਣੇ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਰੁਕਣ ਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਹੜੇ ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਤੋਂ ਗਰੈਜੁਏਸ਼ਨ ਪੂਰੀ ਕਰਦੇ ਹਨ।
ਵੱਧ ਤੋਂ ਵੱਧ ਇਹ ਪਰਮਿਟ ਤਿੰਨ ਸਾਲਾਂ ਲਈ ਦਿੱਤਾ ਜਾਂਦਾ ਹੈ। ਹਾਲਾਂਕਿ ਇਹ ਵਿਦਿਆਰਥੀ ਦੀ ਪੜ੍ਹਾਈ ਦੇ ਆਧਾਰ ’ਤੇ ਉਸ ਨੂੰ ਦਿੱਤਾ ਜਾਂਦਾ ਹੈ। ਕਈਆਂ ਨੂੰ ਇੱਕ ਜਾਂ ਦੋ ਸਾਲ ਅਤੇ ਕਈਆਂ ਨੂੰ ਤਿੰਨ ਸਾਲ ਲਈ ਵੀ ਕੈਨੇਡਾ ’ਚ ਰੁਕਣ ਤੇ ਕੰਮ ਕਰਨ ਦਾ ਅਧਿਕਾਰ ਮਿਲਦਾ ਹੈ।
ਇਹ ਵੀ ਦੱਸਣਾ ਬਣਦਾ ਹੈ ਕਿ 2022 ਵਿੱਚ 98 ਹਜ਼ਾਰ ਪੋਸਟ ਗਰੈਜੂਏਟ ਵਰਕ ਪਰਮਿਟ ਹੋਲਡਰ ਕੈਨੇਡਾ ’ਚ ਪੱਕੇ ਹੋਏ ਨੇ। ਭਾਵ ਉਨ੍ਹਾਂ ਨੂੰ ਕੈਨੇਡਾ ਦੀ ਪੀ.ਆਰ. ਮਿਲੀ ਹੈ।