ਜਲੰਧਰ 'ਚ ਰੋਟੀ ਖਾ ਰਹੇ ਮਜ਼ਦੂਰ 'ਤੇ ਚੜ੍ਹਿਆ ਰੋਡ ਰੋਲਰ
ਜਲੰਧਰ : ਮਕਸੂਦਾ 'ਚ ਪੈਂਦੇ ਪਿੰਡ ਗਾਜ਼ੀਪੁਰ ਨੇੜੇ ਰੋਡ ਰੋਲਰ ਨੈ ਰੋਟੀ ਖਾ ਰਹੇ ਮਜ਼ਦੂਰ ਨੂੰ ਕੁਚਲ ਦਿੱਤਾ । ਜਿਸ 'ਚ 72 ਸਾਲਾ ਤਰਸੇਮ ਲਾਲ ਵਾਸੀ ਪਿੰਡ ਗਾਜ਼ੀਪੁਰ ਮਕਸੂਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਤ ਤੋਂ ਬਾਅਦ ਦੋਸ਼ੀ ਰੋਡ ਰੋਲਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮਕਸੂਦਾ ਦੀ Police ਨੇ ਲਾਸ਼ […]
By : Editor (BS)
ਜਲੰਧਰ : ਮਕਸੂਦਾ 'ਚ ਪੈਂਦੇ ਪਿੰਡ ਗਾਜ਼ੀਪੁਰ ਨੇੜੇ ਰੋਡ ਰੋਲਰ ਨੈ ਰੋਟੀ ਖਾ ਰਹੇ ਮਜ਼ਦੂਰ ਨੂੰ ਕੁਚਲ ਦਿੱਤਾ । ਜਿਸ 'ਚ 72 ਸਾਲਾ ਤਰਸੇਮ ਲਾਲ ਵਾਸੀ ਪਿੰਡ ਗਾਜ਼ੀਪੁਰ ਮਕਸੂਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਤ ਤੋਂ ਬਾਅਦ ਦੋਸ਼ੀ ਰੋਡ ਰੋਲਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮਕਸੂਦਾ ਦੀ Police ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ Police ਨੇ ਇਸ ਮਾਮਲੇ 'ਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਭਤੀਜੇ ਵਿੱਕੀ ਨੇ ਦੱਸਿਆ ਕਿ ਤਰਸੇਮ ਲਾਲ ਉਸ ਦੇ ਪਿੰਡ ਨੇੜੇ ਬਣ ਰਹੇ ਜੰਮੂ-ਕਟੜਾ ਹਾਈਵੇ ’ਤੇ ਕੰਮ ਕਰਦਾ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਆਪਣੇ ਨਾਲ ਰੋਟੀ ਲੈ ਕੇ ਕੰਮ 'ਤੇ ਚਲਾ ਗਿਆ। ਦੁਪਹਿਰ ਵੇਲੇ ਜਦੋਂ ਉਹ ਰੋਟੀ ਖਾ ਰਿਹਾ ਸੀ ਤਾਂ ਇੱਕ ਬੇਕਾਬੂ ਰੋਡ ਰੋਲਰ ਚਾਲਕ ਨੇ ਆਪਣਾ ਰੋਡ ਰੋਲਰ ਉਸ ਦੇ ਉੱਪਰ ਚਲਾ ਦਿੱਤਾ। ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਤਰਸੇਮ ਲਾਲ ਦੀ ਮੌਤ ਤੋਂ ਬਾਅਦ ਆਸ-ਪਾਸ ਦੇ ਲੋਕਾਂ 'ਚ ਹਫੜਾ-ਦਫੜੀ ਮੱਚ ਗਈ। ਘਟਨਾ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ। ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।