Begin typing your search above and press return to search.

ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

ਕੈਲੇਡਨ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਡਨ ਵਿਚ ਇਕ ਮਗਰੋਂ ਇਕ ਜਾਨਲੇਵਾ ਹਾਦਸਿਆਂ ਦਾ ਸਿਲਸਿਲਾ ਜਾਰੀ ਹੈ ਅਤੇ ਬੁੱਧਵਾਰ ਸਵੇਰੇ ਵਾਪਰੇ ਹਾਦਸੇ ਦੌਰਾਨ 22 ਸਾਲ ਦਾ ਦਿਲਪ੍ਰੀਤ ਸਿੰਘ ਸਿੱਧੂ ਦਮ ਤੋੜ ਗਿਆ। ਦਿਲਪ੍ਰੀਤ ਸਿੱਧੂ ਦੇ ਇਕ ਰਿਸ਼ਤੇਦਾਰ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਪ੍ਰੀਖਿਆ ਦੇਣ ਟੋਰਾਂਟੋ ਜਾ ਰਿਹਾ ਸੀ ਜਦੋਂ ਹਾਦਸਾ ਵਾਪਰਿਆ। […]

ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

Editor EditorBy : Editor Editor

  |  21 Dec 2023 4:06 AM GMT

  • whatsapp
  • Telegram
  • koo
ਕੈਲੇਡਨ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਡਨ ਵਿਚ ਇਕ ਮਗਰੋਂ ਇਕ ਜਾਨਲੇਵਾ ਹਾਦਸਿਆਂ ਦਾ ਸਿਲਸਿਲਾ ਜਾਰੀ ਹੈ ਅਤੇ ਬੁੱਧਵਾਰ ਸਵੇਰੇ ਵਾਪਰੇ ਹਾਦਸੇ ਦੌਰਾਨ 22 ਸਾਲ ਦਾ ਦਿਲਪ੍ਰੀਤ ਸਿੰਘ ਸਿੱਧੂ ਦਮ ਤੋੜ ਗਿਆ। ਦਿਲਪ੍ਰੀਤ ਸਿੱਧੂ ਦੇ ਇਕ ਰਿਸ਼ਤੇਦਾਰ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਪ੍ਰੀਖਿਆ ਦੇਣ ਟੋਰਾਂਟੋ ਜਾ ਰਿਹਾ ਸੀ ਜਦੋਂ ਹਾਦਸਾ ਵਾਪਰਿਆ।

ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ 22 ਸਾਲ ਦਾ ਦਿਲਪ੍ਰੀਤ ਸਿੱਧੂ

ਪੁਲਿਸ ਨੇ ਦੱਸਿਆ ਕਿ ਹਾਦਸਾ ਕੈਲੇਡਨ-ਬਰੈਂਪਟਨ ਦੇ ਬਾਰਡਰ ’ਤੇ ਬੁੱਧਵਾਰ ਸਵੇਰੇ ਤਕਰੀਬਨ ਸਾਢੇ ਸੱਤ ਵਜੇ ਵਾਪਰਿਆ ਜਦੋਂ ਇਕ ਐਕਿਊਰਾ ਅਤੇ ਇਕ ਜੀਪ ਦੀ ਟੱਕਰ ਹੋ ਗਈ। ਜੀਪ ਦੇ ਡਰਾਈਵਰ ਨੂੰ ਮੌਕੇ ’ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਿਸ ਦੀ ਸ਼ਨਾਖਤ ਸਟੱਡੀ ਵੀਜ਼ਾ ’ਤੇ ਕੈਨੇਡਾ ਆਏ ਦਿਲਪ੍ਰੀਤ ਸਿੱਧੂ ਵਜੋਂ ਕੀਤੀ ਗਈ। ਕੈਲੇਡਨ ਅਤੇ ਬਰੈਂਪਟਨ ਦੇ ਬਾਰਡਰ ਇਸ ਹਫਤੇ ਇਹ ਦੂਜਾ ਭਿਆਨਕ ਹਾਦਸਾ ਵਾਪਰਿਆ ਹੈ।
Next Story
ਤਾਜ਼ਾ ਖਬਰਾਂ
Share it