ਦੋ ਜਿਗਰੀ ਯਾਰਾਂ ਦੇ ਘਰ ਛੱਪੜ ਪਾੜਕੇ ਵਰ੍ਹੇ ਨੋਟ
ਅਬੋਹਰ, 2 ਅਕਤੂਬਰ (ਬਲਜੀਤ ਸਿੰਘ ਮੱਲ੍ਹੀ) : ਅਬੋਹਰ ਵਿਖੇ ਦੋ ਜਿਗਰੀ ਯਾਰਾਂ ਦੀ ਖ਼ੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੂੰ ਸਾਂਝੇ ਤੌਰ ’ਤੇ ਖ਼ਰੀਦੀ ਹੋਈ ਲਾਟਰੀ ਟਿਕਟ ’ਤੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਉਨ੍ਹਾਂ ਵੱਲੋਂ ਇਹ ਲਾਟਰੀ ਰੇਲਵੇ ਸਟੇਸ਼ਨ ਨੇੜੇ ਸਥਿਤ ਗਿਆਨ ਲਾਟਰੀ ਵਾਲੇ ਤੋਂ ਖ਼ਰੀਦੀ ਗਈ ਸੀ। […]
By : Hamdard Tv Admin
ਅਬੋਹਰ, 2 ਅਕਤੂਬਰ (ਬਲਜੀਤ ਸਿੰਘ ਮੱਲ੍ਹੀ) : ਅਬੋਹਰ ਵਿਖੇ ਦੋ ਜਿਗਰੀ ਯਾਰਾਂ ਦੀ ਖ਼ੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੂੰ ਸਾਂਝੇ ਤੌਰ ’ਤੇ ਖ਼ਰੀਦੀ ਹੋਈ ਲਾਟਰੀ ਟਿਕਟ ’ਤੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਉਨ੍ਹਾਂ ਵੱਲੋਂ ਇਹ ਲਾਟਰੀ ਰੇਲਵੇ ਸਟੇਸ਼ਨ ਨੇੜੇ ਸਥਿਤ ਗਿਆਨ ਲਾਟਰੀ ਵਾਲੇ ਤੋਂ ਖ਼ਰੀਦੀ ਗਈ ਸੀ। ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਨੂੰ ਪਹਿਲਾ ਇਨਾਮ ਨਿਕਲਿਆ ਏ ਤਾਂ ਉਨ੍ਹਾਂ ਵੱਲੋਂ ਨੱਚ ਨੱਚ ਕੇ ਖ਼ੁਸ਼ੀ ਮਨਾਈ ਜਾ ਰਹੀ ਐ।
ਅਬੋਹਰ ਵਿਖੇ ਦੋ ਜਿਗਰੀ ਯਾਰ ਪਿਛਲੇ ਕਰੀਬ 14 ਸਾਲਾਂ ਤੋਂ ਅੱਧੇ ਅੱਧੇ ਪੈਸੇ ਪਾ ਕੇ ਲਾਟਰੀ ਟਿਕਟ ਖਰੀਦਦੇ ਆ ਰਹੇ ਸਨ ਪਰ ਹੁਣ ਉਨ੍ਹਾਂ ਨੂੰ ਸਾਂਝੇ ਤੌਰ ’ਤੇ ਖ਼ਰੀਦੀ ਇਕ ਲਾਟਰੀ ਟਿਕਟ ਵਿਚੋਂ ਪਹਿਲਾ ਡੇਢ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ, ਜਿਸ ਤੋਂ ਬਾਅਦ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਨ੍ਹਾਂ ਦੋਵਾਂ ਵਿਚੋਂ ਇਕ ਕੱਪੜੇ ਦਾ ਕੰਮ ਕਰਦਾ ਏ ਜਦਕਿ ਦੂਜਾ ਬਿਜਲੀ ਬੋਰਡ ਤੋਂ ਸੇਵਾਮੁਕਤ ਕਰਮਚਾਰੀ ਐ। ਇਨ੍ਹਾਂ ਦੋਵੇ ਦੋਸਤਾਂ ਵੱਲੋਂ ਡੇਢ ਕਰੋੜ ਨਿਕਲਣ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਜਾ ਰਹੇ ਨੇ ਅਤੇ ਢੋਲ ਵਜਾ ਕੇ ਭੰਗੜੇ ਪਾਏ ਜਾ ਰਹੇ ਨੇ।
ਉਨ੍ਹਾਂ ਦੱਸਿਆ ਕਿ ਉਹ ਦੋਵੇਂ ਦੋਸਤ ਅੱਧੇ ਅੱਧੇ ਪੈਸੇ ਪਾ ਕੇ ਲਾਟਰੀ ਟਿਕਟ ਖ਼ਰੀਦਦੇ ਆ ਰਹੇ ਨੇ ਪਰ ਉਨ੍ਹਾਂ ਨੂੰ ਛੋਟੇ ਇਨਾਮ ਕਈ ਵਾਰ ਨਿਕਲੇ ਨੇ ਪਰ ਹੁਣ ਉਨ੍ਹਾਂ ਨੂੰ ਡੇਢ ਕਰੋੜ ਦਾ ਇਨਾਮ ਨਿਕਲਿਆ ਏ।
ਇਸੇ ਤਰ੍ਹਾਂ ਲਾਟਰੀ ਵੇਚਣ ਵਾਲੇ ਨੇ ਆਖਿਆ ਕਿ ਉਹ ਪਿਛਲੇ 20 ਸਾਲਾਂ ਤੋਂ ਲਾਟਰੀ ਵੇਚਣ ਦਾ ਕੰਮ ਕਰਦਾ ਆ ਰਿਹਾ ਏ ਪਰ ਉਸ ਦੀ ਸਟਾਲ ’ਤੇ ਪਹਿਲੀ ਵਾਰ ਡੇਢ ਕਰੋੜ ਦਾ ਇਨਾਮ ਨਿਕਲਿਆ ਏ। ਦੱਸ ਦਈਏ ਕਿ ਇਨਾਮ ਜਿੱਤਣ ਵਾਲੇ ਦੋਵੇਂ ਦੋਸਤਾਂ ਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ।